ਅਮਰੀਕਾ ਦਾ ਐੱਫ-35 ਲੜਾਕੂ ਜਹਾਜ਼ ਅਲਾਸਕਾ ’ਚ ਕ੍ਰੈਸ਼

Thursday, Jan 30, 2025 - 04:58 AM (IST)

ਅਮਰੀਕਾ ਦਾ ਐੱਫ-35 ਲੜਾਕੂ ਜਹਾਜ਼ ਅਲਾਸਕਾ ’ਚ ਕ੍ਰੈਸ਼

ਅਲਾਸਕਾ - ਅਮਰੀਕਾ ਦਾ ਇਕ ਐਡਵਾਂਸ  ਲੜਾਕੂ ਜਹਾਜ਼ ਐੱਫ-35 ਅਲਾਸਕਾ ’ਚ ਕ੍ਰੈਸ਼ ਹੋ  ਗਿਆ ਹੈ। ਜਹਾਜ਼ ਦੇ ਪਾਇਲਟ ਨੇ ਪੈਰਾਸ਼ੂਟ ਦੀ ਮਦਦ ਨਾਲ ਆਪਣੀ ਜਾਨ ਬਚਾਈ। ਇਹ ਹਾਦਸਾ ਅਲਾਸਕਾ ਦੇ ਆਈਲਸਨ ਏਅਰ ਫੋਰਸ ਬੇਸ ’ਤੇ ਸਿਖਲਾਈ ਦੌਰਾਨ ਵਾਪਰਿਆ। ਹਾਦਸਾ ਭਾਰਤੀ ਸਮੇਂ ਅਨੁਸਾਰ ਬੁੱਧਵਾਰ  ਸਵੇਰੇ 3 ਵੱਜ ਕੇ  19 ਮਿੰਟ  (ਸਥਾਨਕ ਸਮੇਂ ਅਨੁਸਾਰ ਦੁਪਹਿਰ 12.49 ਵਜੇ) ’ਤੇ ਵਾਪਰਿਆ।

ਹਵਾਈ ਫੌਜ ਦੇ 354ਵੇਂ ਫਾਈਟਰ ਵਿੰਗ ਦੇ ਕਮਾਂਡਰ ਕਰਨਲ ਪਾਲ ਟਾਊਨਸੈਂਡ ਨੇ ਦੱਸਿਆ ਕਿ ਪਾਇਲਟ ਨੂੰ ਉਡਾਣ ਦੌਰਾਨ ਜਹਾਜ਼ ’ਚ ਗੜਬੜੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਜਹਾਜ਼ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਹ ਇਕ ਸਿੰਗਲ-ਸੀਟਰ ਲੜਾਕੂ ਜਹਾਜ਼ ਸੀ, ਜਿਸ ’ਚ ਸਿਰਫ਼ ਇਕ ਪਾਇਲਟ ਸਵਾਰ ਸੀ। ਐੱਫ-35 ਲੜਾਕੂ ਜਹਾਜ਼ 5ਵੀਂ ਪੀੜ੍ਹੀ ਦਾ ਜਹਾਜ਼ ਹੈ। ਇਸਦਾ  ਨਿਰਮਾਣ ਲਾਕਹੈੱਡ ਮਾਰਟਿਨ ਨੇ ਕੀਤਾ ਹੈ।  


author

Inder Prajapati

Content Editor

Related News