ਅਮਰੀਕਾ ਨੇ ਨਿਰਯਾਤ ਕੰਟਰੋਲ ਪਹਿਲਕਦਮੀ ਦਾ ਕੀਤਾ ਵਿਸਤਾਰ,ਚੀਨ ਦੀਆਂ ਹੋਰ ਕੰਪਨੀਆਂ ''ਤੇ ਕੱਸੀ ਲਗਾਮ

Tuesday, Dec 03, 2024 - 02:19 PM (IST)

ਅਮਰੀਕਾ ਨੇ ਨਿਰਯਾਤ ਕੰਟਰੋਲ ਪਹਿਲਕਦਮੀ ਦਾ ਕੀਤਾ ਵਿਸਤਾਰ,ਚੀਨ ਦੀਆਂ ਹੋਰ ਕੰਪਨੀਆਂ ''ਤੇ ਕੱਸੀ ਲਗਾਮ

ਬੈਂਕਾਕ (ਏਜੰਸੀ)- ਅਮਰੀਕਾ ਦੇ ਵਣਜ ਮੰਤਰਾਲਾ ਨੇ ਆਪਣੀ ਨਿਰਯਾਤ ਕੰਟਰੋਲ ਪਹਿਲਕਦਮੀ ਦਾ ਵਿਸਤਾਰ ਕਰਦੇ ਹੋਏ ਚੀਨ ਦੀਆਂ ਹੋਰ ਕੰਪਨੀਆਂ ‘ਤੇ ਲਗਾਮ ਲਗਾਉਣ ਦੀ ਤਿਆਰੀ ਕਰ ਲਈ ਹੈ। ਇਸ ਵਿੱਚ ਕੰਪਿਊਟਰ ਚਿਪ, ਚਿੱਪ ਬਣਾਉਣ ਦਾ ਸਾਜ਼ੋ-ਸਾਮਾਨ ਅਤੇ ਸਾਫਟਵੇਅਰ ਬਣਾਉਣ ਵਾਲੀਆਂ ਕਈ ਕੰਪਨੀਆਂ ਸ਼ਾਮਲ ਹਨ। ਇਸ 'ਇਕਾਈ ਸੂਚੀ' ਵਿੱਚ ਸ਼ਾਮਲ ਕੀਤੀਆਂ ਗਈਆਂ 140 ਕੰਪਨੀਆਂ ਵਿੱਚੋਂ, ਲਗਭਗ ਸਾਰੀਆਂ ਚੀਨ ਵਿੱਚ ਸਥਿਤ ਹਨ। ਹਾਲਾਂਕਿ, ਜਾਪਾਨ, ਦੱਖਣੀ ਕੋਰੀਆ ਅਤੇ ਸਿੰਗਾਪੁਰ ਵਿਚ ਚੀਨੀ ਮਾਲਕੀ ਵਾਲੀਆਂ ਕੁੱਝ ਕੰਪਨੀਆਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਬਣਾਏ ਗਏ 88 ਲੱਖ ਤੋਂ ਵੱਧ ਘਰ

ਇਨ੍ਹਾਂ ਕੰਪਨੀਆਂ ਨੂੰ 'ਇਕਾਈ ਸੂਚੀ' 'ਚ ਸ਼ਾਮਲ ਕਰਨ ਦਾ ਮਤਲਬ ਹੈ ਕਿ ਇਨ੍ਹਾਂ ਨਾਲ ਵਾਪਰ ਕਰਨ ਦੀ ਕੋਸ਼ਿਸ਼ ਕਰਨ ਵਾਲੀ ਕਿਸੇ ਵੀ ਅਮਰੀਕੀ ਕੰਪਨੀ ਨੂੰ ਨਿਰਯਾਤ ਲਾਇਸੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇਗਾ। ਸੋਧੇ ਹੋਏ ਨਿਯਮਾਂ ਨੂੰ ਸੋਮਵਾਰ ਨੂੰ ਅਮਰੀਕੀ ਫੈਡਰਲ ਰਜਿਸਟਰਾਰ ਦੀ ਵੈੱਬਸਾਈਟ 'ਤੇ ਸਾਂਝਾ ਕੀਤਾ ਗਿਆ। ਨਿਯਮ ਚੀਨ ਨੂੰ ਉੱਚ-ਬੈਂਡਵਿਡਥ ਮੈਮੋਰੀ ਚਿਪ ਦੇ ਨਿਰਯਾਤ ਨੂੰ ਵੀ ਸੀਮਤ ਕਰਦੇ ਹਨ। ਨਕਲੀ ਬੁੱਧੀ ਵਰਗੀਆਂ ਉੱਨਤ ਐਪਲੀਕੇਸ਼ਨਾਂ ਵਿਚ ਭਾਰੀ ਮਾਤਰਾ ਵਿੱਚ ਡਾਟਾ ਦੀ ਪ੍ਰਕਿਰਿਆ ਕਰਨ ਲਈ ਅਜਿਹੀਆਂ ਚਿਪਾਂ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ: ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਪਹੁੰਚੋ US, ਯਾਤਰਾ ਪਾਬੰਦੀ ਡਰੋਂ ਵਿਦੇਸ਼ੀ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ

ਚੀਨ ਦੇ ਵਣਜ ਮੰਤਰਾਲਾ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਆਪਣੇ "ਅਧਿਕਾਰਾਂ ਅਤੇ ਹਿੱਤਾਂ" ਦੀ ਰੱਖਿਆ ਲਈ ਕੰਮ ਕਰੇਗਾ, ਹਾਲਾਂਕਿ ਇਸ ਸਬੰਧ ਵਿਚ ਕੋਈ ਵੇਰਵਾ ਨਹੀਂ ਦਿੱਤਾ ਹੈ। ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ, 'ਇਹ ਆਰਥਿਕ ਦਬਾਅ ਬਣਾਉਣ ਅਤੇ ਅਨੁਚਿਤ ਤਰੀਕੇ ਨਾਲ ਵਪਾਰ ਕਰਨ ਦਾ ਮਾਮਲਾ ਹੈ।' ਵਣਜ ਮੰਤਰੀ ਜੀਨਾ ਰੇਮੋਂਡੋ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਚੀਨ ਦੀ ਉੱਨਤ ਤਕਨੀਕਾਂ ਦੀ ਵਰਤੋਂ ਕਰਨ ਦੀ ਸਮਰੱਥਾ ਨੂੰ ਰੋਕਣਾ ਹੈ ਜੋ "ਸਾਡੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਦੀਆਂ ਹਨ।"

ਇਹ ਵੀ ਪੜ੍ਹੋ: ਪਾਰਕਿੰਗ ਫੀਸ ਭਰਨ 'ਚ 5 ਮਿੰਟ ਦੀ ਦੇਰੀ, ਭਰਨਾ ਪਿਆ 2 ਲੱਖ ਦਾ ਜੁਰਮਾਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News