ਅਮਰੀਕਾ ਨੇ ਅਫਗਾਨ ਮੁਲਾਜ਼ਮ ਕਾਬੁਲ ਤੋਂ ਸੁਰੱਖਿਅਤ ਕੱਢੇ
Tuesday, Aug 31, 2021 - 12:49 PM (IST)
ਵਾਸ਼ਿੰਗਟਨ- ਅਮਰੀਕਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਆਪਣੇ ਦੂਤਘਰ ਤੋਂ ਸਾਰੇ ਅਫਗਾਨਿਸਤਾਨ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਹਾਲਾਂਕਿ 300 ਅਮਰੀਕੀ ਅਜੇ ਵੀ ਅਫਗਾਨਿਸਤਾਨ ਵਿਚ ਫਸੇ ਹਨ। ਇਹੋ ਨਹੀਂ 25 ਭਾਰਤੀ ਵੀ ਉਥੇ ਫਸੇ ਹੋਏ ਹਨ। ਇਸ ਦਰਮਿਆਨ ਪੈਂਟਾਗਨ ਨੇ ਮੰਨਿਆ ਕਿ ਅਫਗਾਨਿਸਤਾਨ ਵਿਚ ਹੋਏ ਡਰੋਨ ਹਮਲੇ ਵਿਚ ਨਾਗਰਿਕ ਵੀ ਮਾਰੇ ਗਏ ਹਨ। ਉਧਰ, ਅਮਰੀਕਾ ਵਿਚ ਸੱਤਾਧਿਰ ਡੈਮੋਕ੍ਰੇਟਿਕ ਪਾਰਟੀ ਦੇ ਇਕ ਚੋਟੀ ਦੇ ਸੀਨੇਟਰ ਕ੍ਰਿਸ ਮਰਫੀ ਨੇ ਕਿਹਾ ਕਿ ਅਮਰੀਕਾ ਨੂੰ ਤਾਲਿਬਾਨ ਨੂੰ ਰਸਮੀ ਤੌਰ ’ਤੇ ਮਾਨਤਾ ਨਹੀਂ ਦੇਣੀ ਚਾਹੀਦੀ ਹੈ।