US Election : 2 ਮਹਤੱਵਪੂਰਨ ਸੂਬਿਆਂ ’ਤੇ ਹੈ ਟਰੰਪ ਦਾ ਖਾਸ ਧਿਆਨ, ਵੋਟਰਸ ਨੂੰ ਲੁਭਾਉਣ ’ਚ ਜੁੱਟੇ

10/18/2020 2:09:13 AM

ਵਾਸ਼ਿੰਗਟਨ-ਚੋਣ ਮੁਹਿੰਮ ’ਚ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਪਣੇ ਵਿਰੋਧੀ ਧਿਰ ਦੇ ਪਰਿਵਾਰ ’ਤੇ ਨਿਸ਼ਾਨਾ ਵਿੰਨਿ੍ਹਆ ਅਤੇ ਕੋਰੋਨਾ ਵਾਇਰਸ ਮਹਾਮਾਰੀ ’ਤੇ ਕਾਬੂ ਪਾਉਣ ਲਈ ਆਪਣੇ ਆਪ ਦੇ ਸੰਘਰਸ਼ ਦਾ ਬਚਾਅ ਕੀਤਾ। ਚੋਣਾਂ ਦੀ ਤਾਰੀਕ ਨੇੜੇ ਆਉਣ ਦੇ ਨਾਲ ਹੀ ਵਿਰੋਧੀ ਧਿਰ ਉਮੀਦਵਾਰ ਨੂੰ ਜੋ ਬਾਇਡੇਨ ਨੇ ਸਿਹਤ ਸੰਬੰਧੀ ਮੁੱਦੇ ’ਤੇ ਆਪਣਾ ਧਿਆਨ ਕੇਂਦਰਿਤ ਰੱਖਿਆ ਹੈ। ਟਰੰਪ ਆਪਣੀ ਚੋਣ ਮੁਹਿੰਮ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਲੜੀ ’ਚ ਉਹ ਫਲੋਰਿਡਾ ਅਤੇ ਜਾਰਜੀਆ ’ਚ ਵੋਟਰਾਂ ਨਾਲ ਗੱਲਬਾਤ ਕਰ ਰਹੇ ਸਨ।ਰਾਸ਼ਟਰਪਤੀ ਅਹੁਦੇ ’ਤੇ ਉਨ੍ਹਾਂ ਦੇ ਦੂਜੇ ਕਾਰਜਕਾਲ ਲਈ ਇਨ੍ਹਾਂ ਦੋਵਾਂ ਸੂਬਿਆਂ ’ਚ ਜਿੱਤ ਅਹਿਮ ਹੈ। ਉਨ੍ਹਾਂ ਨੇ ਸ਼ੁੱਕਰਵਾਰ ਦੀ ਸ਼ਾਮ ਦਾ ਮੁੱਖ ਸਮਾਂ ਜਾਰਜੀਆ ਨੂੰ ਦਿੱਤਾ।

ਇਸ ਨਾਲ ਚੋਣਾਂ ’ਚ ਗੰਭੀਰ ਚੁਣੌਤੀਆਂ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮੂਲ ਯੋਜਨਾ ਡੈਮੋਕ੍ਰੇਟਿਕ ਪਾਰਟੀ ਵੱਲੋਂ ਸ਼ਾਸਿਤ ਸੂਬਿਆਂ ਤੋਂ ਜ਼ਿਆਦਾ ਧਿਆਨ ਦੇਣ ਦੀ ਕੀਤੀ ਸੀ। ਸਾਲ 1992 ’ਚ ਜਾਰਜ ਐੱਚ.ਡਬਲਯੂ. ਬੂਸ਼ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਲਈ ਕਿਸੇ ਰਿਪਬਲਿਸ਼ਨ ਉਮੀਦਵਾਰ ਨੂੰ ਜਾਰਜੀਆ ’ਚ ਹਾਰ ਨਹੀਂ ਮਿਲੀ। ਟਰੰਪ ਨੇ ਸ਼ੁੱਕਰਵਾਰ ਨੂੰ ਫਲੋਰਿਡਾ ’ਚ ਬਾਇਡੇਨ ਪਰਿਵਾਰ ਨੂੰ ਇਕ ਸੰਗਠਿਤ ਅਪਰਾਧਿਕ ਪਰਿਵਾਰ ਕਰਾਰ ਦਿੰਦੇ ਹੋਏ ਨਿਸ਼ਾਨਾ ਵਿੰਨਿ੍ਹਆ। ਇਸ ਲੜੀ ’ਚ ਟਰੰਪ ਨੇ ਬਾਇਡੇਨ ਦੇ ਬੇਟੇ ਹੰਟਰ ਅਤੇ ਯੂ¬ਕ੍ਰੇਨ ਅਤੇ ਚੀਨ ’ਚ ਉਨ੍ਹਾਂ ਦੇ ਵਪਾਰਕ ਲੈਣ-ਦੇਣ ਨੂੰ ਲੈ ਕੇ ਫਿਰ ਨਿਸ਼ਾਨਾ ਵਿੰਨਿ੍ਹਆ।

ਟਰੰਪ ਨੇ ਫਲੋਰਿਡਾ ’ਚ ਸੀਨੀਅਰ ਨਾਗਰਿਕਾਂ ਨਾਲ ਸਿੱਧੀ ਗੱਲਬਾਤ ਕੀਤੀ ਜੋ ਮਹਾਮਾਰੀ ਨਾਲ ਨਜਿੱਠਣ ਦੇ ਤਰੀਕੇ ਨੂੰ ਲੈ ਕੇ ਨਾਰਾਜ਼ ਦੱਸੇ ਜਾਂਦੇ ਹਨ। ਉਨ੍ਹਾਂ ਨੇ ਸੀਨੀਅਰ ਨਾਗਰਿਕਾਂ ਨੂੰ ਕਿਹਾ ਕਿ ਉਹ ਚੀਨੀ ਵਾਇਰਸ ਨਾਲ ਲੋਕਾਂ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ। ਉਨ੍ਹਾਂ ਨੇ ਇਸ ਵਾਇਰਸ ਨਾਲ ਬਚਾਅ ਨੂੰ ਲੈ ਕੇ ਲੋਕਾਂ ਦੀ ਉਮੀਦ ਵਧਾਈ ਕਿ ਜਲਦ ਹੀ ਟੀਕਾ ਵਿਕਸਤ ਹੋਵੇਗਾ। ਨਾਲ ਹੀ ਉਨ੍ਹਾਂ ਨੇ ਵਾਅਦਾ ਕੀਤਾ ਕਿ ਸ਼ੁਰੂਆਤੀ ਖੁਰਾਕਾਂ ਸੀਨੀਅਰ ਨਗਾਰਿਕਾਂ ਨੂੰ ਦਿੱਤੀਆਂ ਜਾਣਗੀਆਂ।


Karan Kumar

Content Editor

Related News