ਰਾਸ਼ਟਰਪਤੀ ਚੋਣਾਂ 'ਚ ਕੌਣ ਦੇਵੇਗਾ ਟਰੰਪ ਨੂੰ ਟੱਕਰ, ਮੰਗਲਵਾਰ ਨੂੰ ਹੋਵੇਗੀ ਪ੍ਰਾਇਮਰੀ ਵੋਟਿੰਗ

Tuesday, Mar 03, 2020 - 12:15 PM (IST)

ਵਾਸ਼ਿੰਗਟਨ— ਅਮਰੀਕਾ 'ਚ ਨਵੰਬਰ ਮਹੀਨੇ ਰਾਸ਼ਟਰਪਤੀ ਚੋਣਾਂ ਹੋਣਗੀਆਂ। ਡੈਮੋਕ੍ਰੇਟਿਕ ਪਾਰਟੀ 'ਚ ਉਮੀਦਵਾਰੀ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੌਣ ਟੱਕਰ ਦੇਵੇਗਾ ਇਸ ਦੀ ਤਸਵੀਰ ਮੰਗਲਵਾਰ ਨੂੰ ਸਾਫ ਹੋ ਜਾਵੇਗੀ। ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਤੈਅ ਕਰਨ ਲਈ 50 ਸੂਬਿਆਂ 'ਚੋਂ 4 'ਚ ਪਹਿਲਾਂ ਹੀ ਪ੍ਰਾਇਮਰੀ ਵੋਟਿੰਗ ਹੋ ਚੁੱਕੀ ਹੈ। ਮੰਗਲਵਾਰ ਨੂੰ 14 ਸੂਬਿਆਂ 'ਚ ਪ੍ਰਾਇਮਰੀ ਵੋਟਿੰਗ ਹੋਵੇਗੀ। ਅਮਰੀਕਾ 'ਚ ਸ਼ੁਰੂ ਤੋਂ ਹੀ ਰਾਸ਼ਟਰਪਤੀ ਦੇ ਉਮੀਦਵਾਰ ਦੀ ਚੋਣ ਲਈ 'ਸੁਪਰ ਟਿਊਜ਼ਡੇਅ' 'ਤੇ ਵੋਟਿੰਗ ਹੁੰਦੀ ਰਹੀ ਹੈ।

ਡੈਮੋਕ੍ਰੇਟਿਕ ਪਾਰਟੀ 'ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਦੋ ਚੋਣਾਂ 'ਚ ਚੁਣਿਆ ਜਾਂਦਾ ਹੈ। ਪਹਿਲੀ ਪ੍ਰਾਇਮਰੀ ਚੋਣ ਅਤੇ ਦੂਜੀ ਕਾਕਸ ਚੋਣ। ਪ੍ਰਾਇਮਰੀ ਚੋਣਾਂ ਬਾਰੇ ਅਮਰੀਕੀ ਸੰਵਿਧਾਨ 'ਚ ਲਿਖਿਤ ਨਿਰਦੇਸ਼ ਨਹੀਂ ਹਨ। ਇਹ ਪ੍ਰਕਿਰਿਆ ਪਾਰਟੀ ਅਤੇ ਸੂਬੇ 'ਤੇ ਨਿਰਭਰ ਕਰਦੀ ਹੈ। ਇਨ੍ਹਾਂ ਨੂੰ ਪਾਰਟੀਆਂ ਨਹੀਂ ਸਗੋਂ ਸੂਬਾ ਸਰਕਾਰਾਂ ਆਯੋਜਿਤ ਕਰਦੀਆਂ ਹਨ। ਸੂਬੇ ਦੇ ਕਾਨੂੰਨਾਂ ਦੇ ਆਧਾਰ 'ਤੇ ਤੈਅ ਕੀਤਾ ਗਿਆ ਹੈ ਕਿ ਪ੍ਰਾਇਮਰੀ ਚੋਣ ਬੰਦ 'ਚ ਹੋਵੇਗੀ ਜਾਂ ਖੁੱਲ੍ਹੀ। ਬੰਦ ਚੋਣਾਂ 'ਚ ਪਾਰਟੀ ਦੇ ਮੈਂਬਰ ਹੀ ਵੋਟਿੰਗ ਕਰ ਸਕਦੇ ਹਨ। ਖੁੱਲ੍ਹੀਆਂ ਚੋਣਾਂ 'ਚ ਉਹ ਲੋਕ ਵੀ ਵੋਟਿੰਗ ਕਰ ਸਕਦੇ ਹਨ ਜੋ ਪਾਰਟੀ ਨਾਲ ਜੁੜੇ ਨਹੀਂ ਹਨ। ਉਹ ਅਜਿਹੇ ਪ੍ਰਤੀਨਿਧੀ ਚੁਣ ਕੇ ਭੇਜਦੇ ਹਨ ਜੋ ਕਿ ਕਨਵੈਂਸ਼ਨ 'ਚ ਉਮੀਦਵਾਰ ਨੂੰ ਨਾਮਜ਼ਦ ਕਰਨ। ਜੇਕਰ ਉਮੀਦਵਾਰ ਪ੍ਰਾਇਮਰੀ ਚੋਣਾਂ ਜਿੱਤ ਜਾਂਦਾ ਹੈ ਤਾਂ ਵਫਦ ਦੂਜੇ ਪੜਾਅ ਕਨਵੈਨਸ਼ਨ 'ਚ ਉਮੀਦਵਾਰਾਂ ਲਈ ਵੋਟਿੰਗ ਕਰਦੇ ਹਨ। ਇਸ ਨਾਲ ਪਾਰਟੀ ਦਾ ਉਮੀਦਵਾਰ ਤੈਅ ਕੀਤਾ ਜਾਂਦਾ ਹੈ।
PunjabKesari

ਆਯੋਵਾ ਵਰਗੇ ਕੁਝ ਸੂਬੇ ਪ੍ਰਾਇਮਰੀ ਦੀ ਥਾਂ ਕਾਕਸ ਚੋਣ ਕਰਾਉਂਦੇ ਹਨ। ਇਹ ਚੋਣਾਂ ਪਾਰਟੀਆਂ ਆਯੋਜਿਤ ਕਰਦੀਆਂ ਹਨ। ਇਹ ਵੀ ਪਾਰਟੀਆਂ ਹੀ ਤੈਅ ਕਰਦੀਆਂ ਹਨ ਕਿ ਵੋਟਿੰਗ ਕੌਣ ਕਰੇਗਾ। ਡੈਮੋਕ੍ਰੇਟਿਕ ਪਾਰਟੀ ਦੇ ਕਾਕਸ ਚੋਣ ਵੋਟਿੰਗ ਪੇਪਰ ਨਾਲ ਨਹੀਂ ਹੁੰਦੀ ਸਗੋਂ ਵੋਟਰ ਹੱਥ ਚੁੱਕ ਕੇ ਉਮੀਦਵਾਰ ਚੁਣਦੇ ਹਨ। ਤੁਹਾਨੂੰ ਦੱਸ ਦਈਏ ਕਿ ਚਾਰ ਸੂਬਿਆਂ 'ਚ ਰੀਪਬਲਿਕਨ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਪਹਿਲਾਂ ਹੀ ਹੋ ਚੁੱਕੀਆਂ ਹਨ।

ਟਰੰਪ ਦੇ ਇਲਾਵਾ 6 ਨੇਤਾ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ, ਸਾਬਕਾ ਮੇਅਰ ਮਾਈਕਲ ਬਲੂਮਬਰਗ, ਸੰਸਦ ਮੈਂਬਰ ਤੁਲਸੀ ਗਬਾਰਡ, ਅਮੀ ਕਲੋਬੂਚਰ, ਬਰਨੀ ਸਾਂਡਰਸ ਅਤੇ ਅਲਿਜ਼ਾਬੈੱਥ ਵਾਰੇਨ ਵੀ ਦੌੜ 'ਚ ਹਨ। ਇਨ੍ਹਾਂ 6 ਨੇਤਾਵਾਂ 'ਚੋਂ ਦੌੜ 'ਚ ਬਾਇਡਨ, ਸੈਂਡਰਸ ਅਤੇ ਵਾਰੇਨ ਦੇ ਬਣੇ ਰਹਿਣ ਦੀ ਸੰਭਾਵਨਾ ਹੈ। ਸ਼ੁਰੂਆਤ 'ਚ 30 ਨੇਤਾਵਾਂ ਨੇ ਉਮੀਦਵਾਰੀ ਦੀ ਦਾਅਵੇਦਾਰੀ ਕੀਤੀ ਸੀ ਤੇ ਇਨ੍ਹਾਂ 'ਚੋਂ 23 ਖੁਦ ਦੌੜ 'ਚੋਂ ਬਾਹਰ ਹੋ ਗਏ ਹਨ।


Related News