ਅਮਰੀਕਾ : ਟਰੰਪ ਵੱਲੋਂ ਇਕ ਸਿੱਖ ਬੀਬੀ ਸਣੇ ਚਾਰ ਸਿੱਖ ਵਿਅਕਤੀ ਚੋਣ ਸਲਾਹਕਾਰ ਨਿਯੁਕਤ

10/05/2020 6:31:10 PM

ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਸ਼ੁੱਕਰਵਾਰ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਹਸਪਤਾਲ ਜਾਣ ਤੋਂ ਪਹਿਲਾ ਆਪਣੀ ਚੋਣ ਮੁਹਿੰਮ ਲਈ ਚਾਰ ਸਿੱਖ ਸਲਾਹਕਾਰਾਂ ਦੀ ਅਮਰੀਕਾ ਵਿਚ ਨਿਯੁਕਤੀ ਕੀਤੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਪਹਿਲਾ ਸਿੱਖਸ ਫਾਰ ਟਰੰਪ ਨੂੰ ਰਸਮੀ ਤੌਰ 'ਤੇ ਆਪਣੀ ਚੋਣ ਦਾ ਹਿੱਸਾ ਬਣਾ ਚੁੱਕੇ ਹਨ। ਇੰਨਾਂ ਚਾਰ ਸਿੱਖਾਂ ਵਿਚ ਬੀਬਾ ਹਰਮੀਤ ਕੋਰ ਢਿੱਲੋ, ਜਸਦੀਪ ਸਿੰਘ ਜੱਸੀ, ਬਲਜਿੰਦਰ ਸਿੰਘ ਸੰਮੀ, ਕਮਲਜੀਤ ਸਿੰਘ ਰੇਖੀ ਦੇ ਨਾਂਅ ਸ਼ਾਮਲ ਹਨ। 

PunjabKesari

ਅਮਰੀਕਾ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਵੇ ਕਿ ਅਮਰੀਕਾ ਦੇ ਰਸ਼ਟਰਪਤੀ ਦੀ ਚੋਣ ਮੁਹਿੰਮ ਵਿੱਚ ਚਾਰ ਸਿੱਖਾਂ ਨੂੰ ਕੋ-ਚੇਅਰਮੈਨ ਨਿਯੁਕਤ ਕੀਤਾ ਗਿਆ ਹੋਵੇ। ਇਸ ਤੋ ਪਹਿਲਾਂ ਸਿੱਖਸ ਫਾਰ ਟਰੰਪ ਰਾਸ਼ਟਰਪਤੀ ਟਰੰਪ ਦੀ ਸੰਨ 2016 ਦੀਆਂ ਚੋਣਾਂ ਵਿੱਚ ਹੋਂਦ ਵਿਚ ਆਈ ਸੀ, ਜਿਹੜੀ ਟਰੰਪ ਦੀ ਚੋਣਾਂ ਵਿਚ ਮਦਦ ਲਈ ਉੱਘੇ ਸਿੱਖ ਕਾਰੋਬਾਰੀ ਸ: ਜਸਦੀਪ ਸਿੰਘ ਜੱਸੀ ਵੱਲੋਂ ਸਥਾਪਿਤ ਕੀਤੀ ਗਈ ਸੀ।

PunjabKesari

ਪਿਛਲੇ ਚਾਰ ਸਾਲਾਂ ਦੌਰਾਨ ਸਿੱਖਸ ਫਾਰ ਟਰੰਪ ਨੇ ਸਿੱਖਾਂ ਦੀ ਪਹਿਚਾਣ ਅਤੇ ਸਿੱਖਾਂ ਨੂੰ ਅਮਰੀਕਾ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਢੁੱਕਵੇ ਹੱਲ ਲਈ ਲਗਾਤਾਰ ਟਰੰਪ ਪ੍ਰਸ਼ਾਸਨ ਦੇ ਸੰਪਰਕ ਵਿੱਚ ਰਹੀ। 

PunjabKesari

ਸਿੱਖਸ ਫਾਰ ਟਰੰਪ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਰਾਸ਼ਟਰਪਤੀ ਟਰੰਪ ਦੀ ਚੋਣ ਮੁਹਿੰਮ ਦੀ ਵੈੱਬਸਾਈਟ 'ਤੇ ਸਿੱਖਾਂ ਦੀਆ ਤਸਵੀਰਾਂ ਸਣੇ ਸੰਖੇਪ ਜਾਣਕਾਰੀ ਅੱਜ ਲੱਖਾਂ ਅਮਰੀਕਨਾਂ ਦੀ ਨਜ਼ਰ ਤੋਂ ਗੁਜ਼ਰ ਰਹੀ ਹੈ।ਉਧਰ ਡੈਮੋਕ੍ਰੇਟਿਵ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੋਅ ਬਾਈਡਨ ਨਾਲ ਵੀ ਸਿੱਖਾਂ ਨੂੰ ਸ਼ਾਮਿਲ ਕਰ ਲਿਆ ਗਿਆ ਹੈ। ਦੋਹਾਂ ਪਾਰਟੀਆਂ ਵਿੱਚ ਰਿਪਬਲਿਕਨ ਅਤੇ ਡੈਮੋਕ੍ਰੇਟਿਵ ਵਿੱਚ ਸਿੱਖਾਂ ਨੂੰ ਮਿਲੀ ਨੁਮਾਇੰਦਗੀ 'ਤੇ ਪ੍ਰਸੰਨਤਾ ਪ੍ਰਗਟ ਕਰਦਿਆਂ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ, ਸਾਡੇ ਲਈ ਇਹ ਚੋਣਾਂ ਇਸ ਲਈ ਖ਼ਾਸ ਹੋ ਗਈਆ ਹਨ ਕਿ ਡੈਮੋਕੇਟਿਵ ਉਮੀਦਵਾਰ ਜੋਅ ਬਾਈਡਨ ਜਿੱਤਦੇ ਹਨ ਤਾਂ ਸਿੱਖਸ ਫਾਰ ਬਾਈਡਨ ਦੇ ਰੂਪ ਵਿਚ ਦਸਤਾਰ ਵਾੲ੍ਹੀਟ ਹਾਊਸ ਜਾਵੇਗੀ। ਜੇਕਰ ਰਾਸ਼ਟਰਪਤੀ ਟਰੰਪ ਮੁੜ ਜਿੱਤ ਜਾਂਦੇ ਹਨ ਤਾਂ ਸਿੱਖਸ ਫਾਰ ਟਰੰਪ ਦੇ ਰੂਪ ਵਿਚ ਦਸਤਾਰ ਵਾਈ੍ਹਟ ਹਾਊਸ ਵਿਚ ਸ਼ਾਮਲ ਹੋਵੇਗੀ।


Vandana

Content Editor

Related News