ਰੂਸ ਦੇ ਕੋਵਿਡ-19 ਟੀਕੇ ਦੀ ਸੁਰੱਖਿਆ ਨੂੰ ਲੈ ਕੇ ਅਮਰੀਕਾ ਨੂੰ ਸ਼ੱਕ
Tuesday, Aug 11, 2020 - 09:53 PM (IST)
ਤਾਈਪੇ (ਇੰਟ.): ਅਮਰੀਕਾ ਦੇ ਸਿਹਤ ਤੇ ਮਨੁੱਖੀ ਸੇਵਾ ਸਕੱਤਰ ਐਲੇਕਸ ਅਜ਼ਾਰ ਨੇ ਕਿਹਾ ਹੈ ਕਿ ਕੋਵਿਡ-19 ਦਾ ਪਹਿਲਾ ਟੀਕਾ ਬਣਾਉਣ ਦੀ ਥਾਂ ਕੋਰੋਨਾ ਵਾਇਰਸ ਦੇ ਖਿਲਾਫ ਇਕ ਅਸਰਦਾਰ ਤੇ ਸੁਰੱਖਿਅਤ ਟੀਕਾ ਬਣਾਉਣਾ ਜ਼ਿਆਦਾ ਮਹੱਤਵਪੂਰਨ ਹੈ। ਤਾਈਵਾਨ ਦੀ ਯਾਤਰਾ 'ਤੇ ਆਏ ਅਜ਼ਾਰ ਤੋਂ ਏ.ਬੀ.ਸੀ. ਨੇ ਮੰਗਲਵਾਰ ਨੂੰ ਪੁੱਛਿਆ ਕਿ ਰੂਸ ਦੇ ਇਸ ਐਲਾਨ ਦੇ ਬਾਰੇ ਵਿਚ ਉਹ ਕੀ ਸੋਚਦੇ ਹਨ ਕਿ ਉਹ ਕੋਰੋਨਾ ਵਾਇਰਸ ਦੇ ਟੀਕੇ ਦਾ ਰਜਿਸਟ੍ਰੇਸ਼ਨ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਅਜ਼ਾਰ ਨੇ ਕਿਹਾ ਕਿ ਵਿਸ਼ਾ ਪਹਿਲਾਂ ਟੀਕਾ ਬਣਾਉਣ ਦਾ ਨਹੀਂ ਹੈ। ਵਿਸ਼ਾ ਅਜਿਹਾ ਟੀਕਾ ਬਣਾਉਣ ਦਾ ਹੈ ਜੋ ਅਮਰੀਕੀ ਲੋਕਾਂ ਤੇ ਵਿਸ਼ਵ ਦੇ ਲੋਕਾਂ ਦੇ ਲਈ ਸੁਰੱਖਿਅਤ ਤੇ ਅਸਰਦਾਰ ਹੋਵੇ। ਉਨ੍ਹਾਂ ਨੇ ਕਿਹਾ ਕਿ ਟੀਕੇ ਦੀ ਸੁਰੱਖਿਆ ਤੇ ਇਸ ਦੇ ਅਸਰ ਨੂੰ ਸਾਬਿਤ ਕਰਨ ਦੇ ਲਈ ਪਾਰਦਰਸ਼ੀ ਡਾਟਾ ਹੋਣਾ ਮਹੱਤਵਪੂਰਨ ਹੈ। ਅਜ਼ਾਰ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਵਿਚ 6 ਟੀਕਿਆਂ ਦੇ ਵਿਕਾਸ 'ਤੇ ਕੰਮ ਹੋ ਰਿਹਾ ਹੈ।