ਅਮਰੀਕਾ ’ਚ ਮਾਡਰਨਾ ਦੀ ਕੋਰੋਨਾ ਵੈਕਸੀਨ ਲਵਾਉਣ ਤੋਂ ਬਾਅਦ ਇਕ ਡਾਕਟਰ ਨੂੰ ਐਲਰਜੀ

Saturday, Dec 26, 2020 - 07:00 PM (IST)

ਵਾਸ਼ਿੰਗਟਨ-ਅਮਰੀਕਾ ਦੀ ਦਵਾਈ ਨਿਰਮਾਤਾ ਕੰਪਨੀ ਮਾਡਰਨਾ ਦੀ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਇਕ ਡਾਕਟਰ ਨੂੰ ਐਲਰਜੀ ਸੰਬੰਧੀ ਪ੍ਰੇਸ਼ਾਨੀ ਹੋਈ ਹੈ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਅਮਰੀਕਾ ’ਚ ਇਸ ਤਰ੍ਹਾਂ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਸ ਵੈਕਸੀਨ ਦੀ ਸੁਰੱਖਿਆ ਨੂੰ ਲੈ ਕੇ ਕੁਝ ਸਵਾਲ ਖੜੇ ਕਰ ਦਿੱਤੇ ਹਨ। ਬਾਸਟਨ ਮੈਡੀਕਲ ਸੈਂਟਰ ਨੇ ਆਨਕੋਲਾਜਿਸਟ (ਕੈਂਸਰ ਰੋਗ ਮਾਹਰ) ਹੁਸੈਨ ਸਦਰਜਾਦੇਹ ਨੇ ਵੀਰਵਾਰ ਨੂੰ ਮਾਡਰਨਾ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਸੀ ਜਿਸ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਐਲਰਜੀ ਸੰਬੰਧੀ ਪ੍ਰੇਸ਼ਾਨੀ ਹੋਣ ਲੱਗੀ।

ਇਹ ਵੀ ਪੜ੍ਹੋ -ਅਮਰੀਕਾ 'ਚ ਮੁੜ ਇਕ ਹੋਰ ਕਾਲੇ ਵਿਅਕਤੀ ਦੀ ਹੱਤਿਆ, ਨਾਰਾਜ਼ ਲੋਕਾਂ ਨੇ ਕੀਤਾ ਵਿਖਾਵਾ

ਇਸ ਤੋਂ ਬਾਅਦ ਡਾਕਟਰ ਸਦਰਜਾਦੇਹ ਦਾ ਮੈਡੀਕਲ ਸੈਂਟਰ ਦੇ ਐਮਰਜੈਂਸੀ ਸੁਵਿਧਾ ਕੇਂਦਰ ’ਚ ਇਲਾਜ ਕੀਤਾ ਗਿਆ। ਡਾਕਟਰ ਸਦਰਜਾਦੇਹ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਹੁਣ ਬਿਹਤਰ ਮਹਿਸੂਸ ਕਰ ਰਹੇ ਹਨ। ਇਸ ਘਟਨਾ ’ਤੇ ਮਾਡਰਨਾ ਦੇ ਬੁਲਾਰੇ ਰੇ ਜਾਰਡਨ ਨੇ ਕਿਹਾ ਕਿ ਕੰਪਨੀ ਕਿਸੇ ਇਕ ਮਾਮਲੇ ਨੂੰ ਲੈ ਕੇ ਟਿੱਪਣੀ ਨਹੀਂ ਕਰ ਸਕਦੀ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ -ਰੂਸ ’ਚ ਇਕ ਦਿਨ ’ਚ ਕੋਰੋਨਾ ਦੇ 29,018 ਨਵੇਂ ਮਾਮਲੇ ਆਏ ਸਾਹਮਣੇ

ਜ਼ਿਕਰਯੋਗ ਹੈ ਕਿ ਦਵਾਈ ਕੰਪਨੀ ਫਾਈਜ਼ਰ-ਬਾਇਓਨਟੈੱਕ ਦੀ ਕੋਰੋਨਾ ਵੈਕਸੀਨ ਲੈਣ ਵਾਲੇ ਛੇ ਲੋਕਾਂ ’ਚ ਵੀ ਐਲਰਜੀ ਸੰਬੰਧੀ ਸ਼ਿਕਾਇਤ ਸਾਹਮਣੇ ਆਈ ਸੀ। ਅਮਰੀਕਾ ਦੇ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਵਿਭਾਗ ਨੇ ਇਸ ਮਾਮਲੇ ’ਚ ਜਾਂਚ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਅਜਿਹੇ ਸਮੇਂ ’ਚ ਸਾਹਮਣੇ ਆਇਆ ਹੈ ਜਦ ਕੋਰੋਨਾ ਵੈਕਸੀਨ ਦੀ ਕਰੀਬ ਇਕ ਕਰੋੜ ਖੁਰਾਕਾਂ ਅਮਰੀਕਾ ਦੇ ਵੱਖ-ਵੱਖ ਸੂਬਿਆਂ ’ਚ ਵੰਡੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News