ਅਮਰੀਕੀ ਡਿਪਲੋਮੇਟ ਦੀ ਗਵਾਹੀ ਕਾਰਣ ਟਰੰਪ ਵਿਰੁੱਧ ਮਹਾਦੋਸ਼ ਦੇ ਮਾਮਲੇ ਨੂੰ ਮਿਲੀ ਤਾਕਤ
Wednesday, Oct 23, 2019 - 10:53 PM (IST)

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਲਿਆਉਣ ਲਈ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਦਾ ਪੱਖ ਉਸ ਸਮੇਂ ਮਜ਼ਬੂਤ ਹੋ ਗਿਆ ਜਦੋਂ ਯੂਕ੍ਰੇਨ ਵਿਚ ਚੋਟੀ ਦੇ ਅਮਰੀਕੀ ਡਿਪਲੋਮੇਟ ਨੇ ਗਵਾਹੀ ਦਿੱਤੀ ਕਿ ਵ੍ਹਾਈਟ ਹਾਊਸ ਨੇ ਘਰੇਲੂ ਸਿਆਸੀ ਕਾਰਣਾਂ ਕਾਰਣ ਕੀਵ ਨੂੰ ਦਿੱਤੀ ਜਾਣ ਵਾਲੀ ਮਦਦ ’ਤੇ ਰੋਕ ਲਾ ਦਿੱਤੀ ਸੀ। ਬਿੱਲ ਟੇਲਰ ਨਾਮੀ ਉਕਤ ਡਿਪਲੋਮੇਟ ਨੇ ਕਿਹਾ ਕਿ ਯੂਰਪੀਨ ਸੰਘ ਵਿਚ ਵਾਸ਼ਿੰਗਟਨ ਦੇ ਰਾਜਦੂਤ ਨੇ ਲਗਾਤਾਰ ਕਿਹਾ ਕਿ ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਨੂੰ ਬਿਡੇਨ ਵਿਰੁੱਧ ਜਾਂਚ ਕਰਨ ਲਈ ਕਿਹਾ ਸੀ ਜੋ ਅਗਲੇ ਸਾਲ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲੜਨ ਲਈ ਮੁੱਖ ਦਾਅਵੇਦਾਰ ਹਨ। ਅਮਰੀਕੀ ਮੀਡੀਆ ਵਿਚ ਲੀਕ ਹੋਈ ਟੇਲਰ ਦੀ ਗਵਾਹੀ ਨੇ ਉਨ੍ਹਾਂ ਦੋਸ਼ਾਂ ਨੂੰ ਤਾਕਤ ਦਿੱਤੀ ਹੈ ਕਿ ਟਰੰਪ ਨੇ ਅਮਰੀਕਾ ਵਿਚ ਆਪਣੇ ਡਿਪਲੋਮੈਟਿਕ ਆਯਾਮਾਂ ਨੂੰ ਮਜ਼ਬੂਤ ਕਰਨ ਲਈ ਯੂਕ੍ਰੇਨ ’ਤੇ ਗੈਰ-ਕਾਨੂੰਨੀ ਦਬਾਅ ਪਾਇਆ ਸੀ।