ਸੀਰੀਆ ''ਚ ਜੰਗਬੰਦੀ ਦੀ ਸੰਭਾਵਨਾ ਲੱਭਣ ਲਈ ਤੁਰਕੀ ਜਾਵੇਗਾ ਅਮਰੀਕੀ ਵਫਦ
Tuesday, Oct 15, 2019 - 09:55 AM (IST)

ਵਾਸ਼ਿੰਗਟਨ— ਉੱਤਰੀ ਸੀਰੀਆ 'ਚ ਇਸ ਮਹੀਨੇ ਤੁਰਕੀ ਵਲੋਂ ਚਲਾਈ ਜਾ ਰਹੀ ਫੌਜੀ ਮੁਹਿੰਮ ਵਿਚਕਾਰ ਅਮਰੀਕਾ ਨੇ ਕਿਹਾ ਕਿ ਜਲਦੀ ਹੀ ਸੀਰੀਆ 'ਚ ਜੰਗਬੰਦੀ ਦੀ ਸੰਭਾਵਨਾ ਲੱਭਣ ਲਈ ਇਕ ਵਫਦ ਤੁਰਕੀ ਜਾਵੇਗਾ। ਅਮਰੀਕੀ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ,''ਅਸੀਂ ਸੰਘਰਸ਼ ਵਿਰਾਮ ਲਈ ਗੱਲਬਾਤ ਦੇ ਸੰਕਲਪ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ।''
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਲਦ ਹੀ ਤੁਰਕੀ ਜਾਣ ਲਈ ਇਕ ਉੱਚ ਵਫਦ ਨੂੰ ਹੁਕਮ ਦਿੱਤੇ ਹਨ। ਇਹ ਵਫਦ ਖੇਤਰ 'ਚ ਜੰਗਬੰਦੀ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਵੇਗਾ। ਉਹ ਇਹ ਵੀ ਦੇਖੇਗਾ ਕਿ ਇਹ ਸਮਝੌਤਾ ਹੋ ਸਕਦਾ ਹੈ।'' ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਊਨ ਨਾਲ ਤੁਰਕੀ ਜਾਣ ਵਾਲੇ ਇਕ ਵਫਦ ਦੀ ਅਗਵਾਈ ਕਰਨ ਦਾ ਹੁਕਮ ਦਿੱਤਾ ਹੈ।