ਅਮਰੀਕੀ ਰੱਖਿਆ ਮੰਤਰੀ ਨੇ ਭਾਰਤ ਦੇ ਸਿਹਤ ਕਰਮੀਆਂ ਨੂੰ ਸਮੱਗਰੀ ਮੁਹੱਈਆ ਕਰਾਉਣ ਦਾ ਦਿੱਤਾ ਨਿਰਦੇਸ਼

Monday, Apr 26, 2021 - 11:10 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰੱਖਿਆ ਮੰਤਰੀ ਆਸਟਿਨ ਲੌਇਡ ਨੇ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੇਂਟਾਗਨ ਨੂੰ ਭਾਰਤ ਵਿਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਜੰਗ ਲੜ ਰਹੇ ਸਿਹਤ ਕਰਮੀਆਂ ਨੂੰ ਹ ਰਸੰਭਵ ਜ਼ਰੂਰੀ ਮਦਦ ਮੁਹੱਈਆ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਇਹ ਕਦਮ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪੈਦਾ ਹੋਏ ਅਚਾਨਕ ਸਿਹਤ ਸੰਕਟ ਨਾਲ ਨਜਿੱਠਣ ਵਿਚ ਅਮਰੀਕੀ ਸਰੋਤਾਂ ਦੇ ਜ਼ਰੀਏ ਮਦਦ ਦਾ ਨਿਰਦੇਸ਼ ਦੇਣ ਦੇ ਤੁਰੰਤ ਬਾਅਦ ਸਾਹਮਣੇ ਆਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਖ਼ਿਲਾਫ ਜੰਗ 'ਚ ਭਾਰਤ ਦੇ ਸਹਿਯੋਗ ਲਈ ਬਾਈਡੇਨ ਅਤੇ ਹੈਰਿਸ ਨੇ ਦਿੱਤਾ ਮਦਦ ਦਾ ਭਰੋਸਾ

ਆਸਟਿਨ ਨੇਐਤਵਾਰ ਨੂੰ ਇਕ ਬਿਆਨ ਵਿਚ ਕਿਹਾ,''ਰੱਖਿਆ ਵਿਭਾਗ ਦਾ ਹਰ ਕਰਮਚਾਰੀ ਭਾਵੇਂ ਮਹਿਲਾ ਹੋਵੇ ਜਾਂ ਪੁਰਸ਼ ਉਹ ਲੋੜ ਦੇ ਸਮੇਂ ਵਿਚ ਆਪਣੇ ਭਾਰਤੀ ਸਹਿਯੋਗੀਆਂ ਦੇ ਨਾਲ ਹੈ। ਇਸ ਲੜਾਈ ਵਿਚ ਅਸੀਂ ਇਕੱਠੇ ਹਾਂ।'' ਆਸਟਿਨ ਬਾਈਡੇਨ ਪ੍ਰਸ਼ਾਸਨ ਦੇ ਪਹਿਲੇ ਉੱਚ ਪੱਧਰੀ ਅਧਿਕਾਰੀ ਹਨ ਜਿਹਨਾਂ ਨੇ ਪਿਛਲੇ ਮਹੀਨੇ ਭਾਰਤ ਦੀ ਯਾਤਰਾ ਕੀਤੀ ਸੀ। ਆਸਟਿਨ ਨੇ ਕਿਹਾ ਕਿ ਉਹਨਾਂ ਨੇ ਰੱਖਿਆ ਵਿਭਾਗ ਨੂੰ ਭਾਰਤ ਦੇ ਫਰੰਟ ਮੋਰਚੇ ਦੇ ਕਰਮੀਆਂ ਪ੍ਰਤੀ ਇਕਜੁੱਟਤਾ ਦਿਖਾਉਣ ਲਈ ਉਹਨਾਂ ਨੂੰ ਸਰੋਤ ਤੋਂ ਹਰ ਸੰਭਵ ਮਦਦ ਦੇਣ ਦਾ ਨਿਰਦੇਸ਼ ਦਿੱਤਾ ਹੈ। ਉਹਨਾਂ ਨੇ ਕਿਹਾ,''ਅਸੀਂ ਲੋਕ ਵਰਤਮਾਨ ਵਿਚ ਉਹਨਾਂ ਉਪਕਰਨਾਂ ਦਾ ਮੁਲਾਂਕਣ ਕਰ ਰਹੇ ਹਾਂ ਜਿਹਨਾਂ ਨੂੰ ਅਸੀਂ ਖਰੀਦ ਸਕਦੇ ਹਾਂ ਜਾਂ ਖੁਦ ਬਣਾ ਸਕਦੇ ਹਾਂ ਅਤੇ ਆਉਣ ਵਾਲੇ ਦਿਨਾਂ ਵਿਚ ਉਹਨਾਂ ਨਾਲ ਮਦਦ ਕਰ ਸਕਦੇ ਹਾਂ।''

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News