ਅਫ਼ਗਾਨਿਸਤਾਨ ਨੂੰ ਮਨੁੱਖੀ ਮਦਦ ਪ੍ਰਦਾਨ ਕਰਨਾ ਜਾਰੀ ਰੱਖੇਗਾ ਅਮਰੀਕਾ: ਬਾਈਡੇਨ

Saturday, Jul 10, 2021 - 03:04 PM (IST)

ਅਫ਼ਗਾਨਿਸਤਾਨ ਨੂੰ ਮਨੁੱਖੀ ਮਦਦ ਪ੍ਰਦਾਨ ਕਰਨਾ ਜਾਰੀ ਰੱਖੇਗਾ ਅਮਰੀਕਾ: ਬਾਈਡੇਨ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਹਮਰੁਤਬਾ ਅਸ਼ਰਫ ਗਨੀ ਨੂੰ ਭਰੋਸਾ ਦਿੱਤਾ ਕਿ ਅਫ਼ਗਾਨਿਸਤਾਨ ਦੇ ਲੋਕਾਂ ਲਈ ਅਮਰੀਕੀ ਸਮਰਥਨ ਕਾਇਮ ਰਹੇਗਾ। ਅਸੀਂ ਬੀਬੀਆਂ ਅਤੇ ਕੁੜੀਆਂ ਦੇ ਅਧਿਕਾਰਾਂ ਲਈ ਬੋਲਣ ਸਮੇਤ ਮਨੁੱਖੀ ਮਦਦ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਰਾਸ਼ਟਰ ਨਿਰਮਾਣ ਲਈ ਅਫ਼ਗਾਨਿਸਤਾਨ ਨਹੀਂ ਗਿਆ। ਇਹ ਸਿਰਫ਼ ਅਫ਼ਗਾਨ ਲੋਕਾਂ ਦੇ ਅਧਿਕਾਰ ਅਤੇ ਜ਼ਿੰਮੇਵਾਰੀ ਹੈ ਕਿ ਉਹ ਆਪਣਾ ਭਵਿੱਖ ਤੈਅ ਕਰਨ ਅਤੇ ਉਹ ਆਪਣੇ ਦੇਸ਼ ਨੂੰ ਕਿਵੇਂ ਚਲਾਉਣਾ ਚਾਹੁੰਦੇ ਹਨ।

31 ਅਗਸਤ ਤੱਕ ਅਫ਼ਗਾਨਿਸਤਾਨ ਨੂੰ ਫ਼ੌਜੀ ਮਦਦ ਦੀ ਪਿੱਠਭੂਮੀ ’ਚ ਅਮਰੀਕੀ ਸਹਾਇਤਾ ਬਾਰੇ ਗੱਲ ਕਰਦਿਆਂ ਬਾਈਡੇਨ ਨੇ ਕਿਹਾ ਕਿ ਸਾਡੇ ਨਾਟੋ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਮਿਲ ਕੇ ਅਸੀਂ ਮਿਲਟਰੀ ਅਫ਼ਗਾਨ ਰਾਸ਼ਟਰੀ ਸੁਰੱਖਿਆ ਫੋਰਸਾਂ ਦੇ ਲੱਗਭਗ 300,000 ਮੌਜੂਦਾ ਸੇਵਾ ਕਰ ਰਹੇ ਮੈਂਬਰਾਂ ਨੂੰ ਸਿਖਲਾਈ ਦਿੱਤੀ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਸੈਂਕੜੇ ਸੁਰੱਖਿਆ ਫੋਰਸਾਂ ਨੇ ਸਿਖਲਾਈ ਪ੍ਰਾਪਤ ਕੀਤੀ। ਅਸੀਂ ਆਪਣੇ ਅਫ਼ਗਾਨ ਭਾਈਵਾਲਾਂ ਨੂੰ ਸਾਰੇ ਸਾਧਨ ਪ੍ਰਦਾਨ ਕੀਤੇ। ਮੈਂ ਦੋ ਹਫ਼ਤੇ ਪਹਿਲਾਂ ਆਪਣੀਆਂ ਬੈਠਕਾਂ ’ਚ ਜ਼ੋਰ ਦਿੱਤਾ ਸੀ ਕਿ ਅਫ਼ਗਾਨ ਆਗੂਆਂ ਨੂੰ ਇਕੱਠਾ ਆਉਣਾ ਹੋਵੇਗਾ ਅਤੇ ਭਵਿੱਖ ਵੱਲ ਵੱਧਣਾ ਹੋਵੇਗਾ। ਜੋ ਕਿ ਅਫ਼ਗਾਨ ਲੋਕ ਚਾਹੁੰਦੇ ਹਨ ਅਤੇ ਉਹ ਹੱਕਦਾਰ ਹਨ। ਬਾਈਡੇਅ ਨੇ ਕਿਹਾ ਕਿ ਅਮਰੀਕਾ, ਅਫ਼ਗਾਨਿਸਤਾਨ ਵਿਚ ਕੂਟਨੀਤਕ ਮੌਜੂਦਗੀ ਬਣਾਈ ਰੱਖੇਗਾ। ਉਨ੍ਹਾਂ ਇਹ ਵੀ ਦੁਹਰਾਇਆ ਕਿ ਅਫ਼ਗਾਨ ਸੰਵੇਦਨਹੀਨ ਹਿੰਸਾ ਤੋਂ ਬਾਹਰ ਆਵੇ।


author

Tanu

Content Editor

Related News