ਅਮਰੀਕੀ ਸਾਂਸਦ ਨੇ ਭਾਰਤ ''ਚ ਕੋਵਿਡ-19 ਦੀ ਸਥਿਤੀ ''ਤੇ ਬਾਈਡੇਨ ਨੂੰ ਲਿਖਿਆ ਪੱਤਰ
Wednesday, May 05, 2021 - 10:55 AM (IST)

ਵਾਸ਼ਿੰਗਟਨ (ਭਾਸ਼ਾ) ਅਮਰੀਕਾ ਦੀ ਇਕ ਸਾਂਸਦ ਨੇ ਜਿੱਥੇ ਭਾਰਤ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਜ਼ਬਰਦਸਤ ਵਾਧੇ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਦੇਸ਼ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਪੱਤਰ ਲਿਖ ਕੇ ਭਾਰਤ ਨੂੰ ਮਿਲ ਰਹੀ ਅਮਰੀਕੀ ਮਦਦ ਵਧਾਉਣ ਦੀ ਅਪੀਲ ਕੀਤੀ ਹੈ. ਉੱਥੇ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਹੈ ਕਿ ਅਮਰੀਕਾ ਕੋਵਿਡ-19 ਦੇ ਖ਼ਿਲਾਫ਼ ਜੰਗ ਵਿਚ ਭਾਰਤ ਦੀ ਪੂਰੀ ਮਦਦ ਕਰ ਰਿਹਾ ਹੈ।
ਬਾਈਡੇਨ ਨੇ ਦੱਸਿਆ ਕਿ ਯੂਨਾਈਟਿਡ ਸਟੇਟਸ ਏਜੰਸੀ ਫੋਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਵੱਲੋਂ ਵਿਤਪੋਸ਼ਿਤ ਹੁਣ ਤੱਕ 6 ਜਹਾਜ਼ ਅਮਰੀਕਾ ਤੋਂ ਭਾਰਤ ਲਈ ਰਵਾਨਾ ਹੋ ਚੁੱਕੇ ਹਨ। ਇਹਨਾਂ ਜਹਾਜ਼ਾਂ ਵਿਚ ਸਿਹਤ ਸਮੱਗਰੀ, ਆਕਸੀਜਨ ਸਿਲੰਡਰ, ਐੱਨ95 ਮਾਸਕ ਅਤੇ ਹੋਰ ਜ਼ਰੂਰੀ ਦਵਾਈਆਂ ਹਨ। ਬਾਈਡੇਨ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,''ਅਸੀਂ ਬ੍ਰਾਜ਼ੀਲ ਦੀ ਮਦਦ ਕਰ ਰਹੇ ਹਾਂ। ਅਸੀਂ ਭਾਰਤ ਨੂੰ ਵੀ ਪ੍ਰਮੁੱਖਤਾ ਨਾਲ ਮਦਦ ਕਰ ਰਹੇ ਹਾ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ। ਉਹਨਾਂ ਨੂੰ ਸਭ ਤੋਂ ਵੱਧ ਲੋੜਵੰਦ ਸਮੱਗਰੀ ਅਤੇ ਉਹਨਾਂ ਕਲਪੁਰਜਿਆਂ ਦੀ ਹੈ ਜਿਹਨਾਂ ਤੋਂ ਟੀਕਾ ਬਣਾਉਣ ਦਾ ਕੰਮ ਹੋ ਸਕੇ। ਅਸੀਂ ਇਹ ਚੀਜ਼ਾਂ ਉਹਨਾਂ ਨੂੰ ਭੇਜ ਰਹੇ ਹਾਂ।''
ਬਾਈਡੇਨ ਨੇ ਕਿਹਾ ਕਿ 4 ਜੁਲਾਈ ਤੱਕ ਅਮਰੀਕਾ ਐਸਟ੍ਰਾਜ਼ੈਨੇਕਾ ਟੀਕੇ ਦੀਆਂ 10 ਫੀਸਦੀ ਖੁਰਾਕਾਂ ਹੋਰ ਦੇਸ਼ਾਂ ਨੂੰ ਦੇਣ ਜਾ ਰਿਹਾ ਹੈ। ਐਸਟ੍ਰਾਜ਼ੈਨੇਕਾ ਟੀਕੇ ਦੀ ਪੂਰੀ ਦੁਨੀਆ ਵਿਚ ਵਰਤੋਂ ਹੋ ਰਹੀ ਹੈ ਪਰ ਇਸ ਨੂੰ ਅਮਰੀਕਾ ਵਿਚ ਇਜਾਜ਼ਤ ਨਹੀਂ ਮਿਲੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਆਪਣੇ ਦੈਨਿਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਭਾਰਤ ਸਰਕਾਰ ਦੀ ਅਪੀਲ 'ਤੇ ਇੰਡੀਅਨ ਰੈੱਡ ਕ੍ਰਾਸ ਨੂੰ ਪਹਿਲਾਂ ਹੀ ਯੂ.ਐੱਸ.ਏਡ ਕੁਝ ਸਮੱਗਰੀ ਮੁਹੱਈਆ ਕਰਾ ਚੁੱਕਾ ਹੈ। ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿਚ ਸਾਂਸਦ ਦੇਬੋਰਾਹ ਰਾਸ ਨੇ ਕਿਹਾ,''ਪਿਛਲੇ ਕੁਝ ਹਫ਼ਤਿਆਂ ਤੋਂ ਮੈਂ ਲੋਕਾਂ ਦੀਆਂ ਮੁਸ਼ਕਲਾਂ ਦੇ ਬਾਰੇ ਸੁਣ ਰਹੀ ਹਾਂ ਜੋ ਭਾਰਤ ਵਿਚ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ। ਉਹਨਾਂ ਨੂੰ ਲੱਗਦਾ ਹੈ ਕਿ ਸਿਹਤ ਢਾਂਚਾ ਲੜਖੜਾ ਜਾਣ ਕਾਰਨ ਪੀੜਤ ਹੋਣ 'ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਸਪਤਾਲ ਵਿਚ ਦਾਖਲ ਹੋਣ ਜਾਂ ਆਕਸੀਜਨ ਮਿਲਣ ਵਿਚ ਮੁਸ਼ਕਲ ਆ ਸਕਦੀ ਹੈ।''
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਜ਼ਿਆਦਾਤਰ ਲੋਕ ਟੀਕਾਕਰਨ ਤੋਂ ਅਸੰਤੁਸ਼ਟ : ਸਰਵੇ
ਰਾਸ ਨੇ ਆਪਣੇ ਪੱਤਰ ਵਿਚ ਭਾਰਤ ਨੂੰ ਤੁਰੰਤ 10 ਕਰੋੜ ਡਾਲਰ ਤੋਂ ਵੱਧ ਦੇ ਜ਼ਰੂਰੀ ਮੈਡੀਕਲ ਸਾਮਾਨ ਦੀ ਸਪਲਾਈ ਕਰਨ ਲਈ ਬਾਈਡੇਨ ਦਾ ਸ਼ੁਕਰੀਆ ਅਦਾ ਕੀਤਾ। ਰਾਸ ਨੇ ਬਾਈਡੇਨ ਨੂੰ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਅਮਰੀਕਾ ਕੋਲ ਮੌਜੂਦ ਟੀਕੇ ਦੀਆਂ ਵਧੀਕ ਖੁਰਾਕਾਂ ਭਾਰਤ ਨੂੰ ਮੁਹੱਈਆ ਕਰਾਈਆਂ ਜਾਣ। ਅਮਰੀਕਾ ਦੀ ਵਿਗਿਆਨ ਅਤੇ ਤਕਨਾਲੋਜੀ ਕਮੇਟੀ ਦੀ ਪ੍ਰਧਾਨ ਸਾਂਸਦ ਏਡੀ ਬਰਨੀ ਨੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਨਾਲ ਮੰਗਲਵਾਰ ਨੂੰ ਡਿਜੀਟਲ ਬੈਠਕ ਕੀਤੀ।ਬਰਨੀ ਨੇ ਕਿਹਾ ,''ਭਾਰਤ ਅਤੇ ਅਮਰੀਕਾ ਵਿਚਕਾਰ ਮਜ਼ਬੂਤ ਸੰਬੰਧ ਅੱਜ ਦੀਆਂ ਸਾਡੀਆਂ ਕਈ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਵਿਚ ਅਹਿਮ ਹਨ।'' ਭਾਰਤੀ ਰਾਜਦੂਤ ਸੰਧੂ ਨਾਲ ਦੋਹਾਂ ਦੇਸ਼ਾਂ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਵਿਗਿਆਨ ਤੇ ਤਕਨਾਲੋਜੀ ਦੇ ਖੇਤਰਾਂ ਵਿਚ ਤਰਜੀਹਾਂ ਦੇ ਬਾਰੇ ਵਿਚ ਗੱਲ ਕਰ ਕੇ ਚੰਗਾ ਲੱਗਾ।''
ਸੈਨੇਟਰ ਗੈਰੀ ਪੀਟਰਸ ਨੇ ਵੀ ਟਵੀਟ ਕਰਕੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵਿਚ ਭਾਰਤ ਦੀ ਮਦਦ ਲਈ ਰਾਸ਼ਟਰਪਤੀ ਬਾਈਡੇਨ ਦੀ ਪਹਿਲੀ ਦੀ ਤਾਰੀਫ਼ ਕੀਤੀ। ਉੱਥੇ ਕਈ ਸੀਨੀਅਰ ਡੈਮੋਕ੍ਰੈਟਿਕ ਸਾਂਸਦਾਂ ਨੇ ਵਿਸ਼ਵ ਵਪਾਰ ਸੰਗਠਨ (ਡਬਲਊ.ਟੀ.ਓ.) ਵਿਚ ਕੋਵਿਡ-19 ਟੀਕੇ ਪੇਟੇਂਟ ਵਿਚ ਅਸਥਾਈ ਛੋਟ ਦੀ ਭਾਰਤ ਅਤੇ ਦੱਖਣੀ ਅਫਰੀਕਾ ਦੀ ਮੰਗ ਦੇ ਸਮਰਥਨ ਵਿਚ 'ਮੁਫ਼ਤ ਵੈਕਸੀਨ ਕੈਂਪੇਨ' ਦੀ ਸ਼ੁਰੂਆਤ ਕੀਤੀ। ਕਰੀਬ 100 ਤੋਂ ਵੱਧ ਡੈਮੋਕ੍ਰੈਟਿਕ ਸਾਂਸਦਾਂ, ਵੱਡੀ ਗਿਣਤੀ ਵਿਚ ਨੀਤੀ ਨਿਰਮਾਤਾਵਾਂ ਅਤੇ ਅਧਿਕਾਰ ਸੰਸਥਾਵਾਂ ਨੇ ਮੰਗਲਵਾਰ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਵਰਜੀਨੀਆ ਤੋਂ ਭਾਰਤੀ ਮੂਲ ਦੇ ਅਮਰੀਕੀ ਨੇਤਾ ਕਰਿਸ਼ਮਾ ਮੇਹਤਾ ਨੇ ਟਵੀਟ ਕੀਤਾ ਕਿ ਕੋਵਿਡ-19 ਰੋਜ਼ਾਨਾ 3000 ਲੋਕਾਂ ਅਤੇ ਹਰ ਘੰਟੇ 120 ਭਾਰਤੀਆਂ ਦੀ ਜਾਨ ਲੈ ਰਿਹਾ ਹੈ। ਮੈਂ ਉਹਨਾਂ ਸਾਰੀਆਂ ਸੰਸਥਾਵਾਂ ਹੋਰ ਲੋਕਾਂ ਦਾ ਸਮਰਥਨ ਕਰਦੀ ਹਾਂ ਜੋ ਮੁਫ਼ਤ ਵਿਚ ਲੋਕਾਂ ਲਈ ਟੀਕੇ ਦੀ ਮੰਗ ਕਰ ਰਹੇ ਹਨ।''
ਨੋਟ- ਅਮਰੀਕੀ ਸਾਂਸਦ ਨੇ ਭਾਰਤ 'ਚ ਕੋਵਿਡ-19 ਦੀ ਸਥਿਤੀ 'ਤੇ ਬਾਈਡੇਨ ਨੂੰ ਲਿਖਿਆ ਪੱਤਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।