ਯੂਕ੍ਰੇਨ ਲਈ ਸਹਾਇਤਾ ਪੈਕੇਜ ''ਤੇ ਵਿਚਾਰ ਕਰ ਸਕਦਾ ਹੈ ਅਮਰੀਕਾ

Monday, Mar 04, 2024 - 02:30 PM (IST)

ਯੂਕ੍ਰੇਨ ਲਈ ਸਹਾਇਤਾ ਪੈਕੇਜ ''ਤੇ ਵਿਚਾਰ ਕਰ ਸਕਦਾ ਹੈ ਅਮਰੀਕਾ

ਵਾਸ਼ਿੰਗਟਨ (ਵਾਰਤਾ)- ਅਮਰੀਕੀ ਸਦਨ ਦੇ ਸਪੀਕਰ ਮਾਈਕ ਜੌਨਸਨ ਮਾਰਚ ਦੇ ਅਖ਼ੀਰ ਜਾਂ ਅਪ੍ਰੈਲ ਵਿਚ ਨਵੇਂ ਬਜਟ ਦੌਰਾਨ ਇਕ ਬਿੱਲ 'ਤੇ ਵੋਟਿੰਗ ਕਰਵਾ ਸਕਦੇ ਹਨ, ਜਿਸ ਵਿਚ ਯੂਕ੍ਰੇਨ, ਇਜ਼ਰਾਈਲ ਅਤੇ ਤਾਈਵਾਨ ਨੂੰ 66 ਅਰਬ ਡਾਲਰ ਦੀ ਮਦਦ ਵੀ ਸ਼ਾਮਲ ਹੈ। ਸੀ.ਐੱਨ.ਐੱਨ. ਦੀ ਸੋਮਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਜੌਨਸਨ ਨੇ ਅਜੇ ਤੱਕ ਇਸ ਮੁੱਦੇ 'ਤੇ ਕੋਈ ਫ਼ੈਸਲਾ ਨਹੀਂ ਲਿਆ ਹੈ ਅਤੇ ਉਨ੍ਹਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪਹਿਲਾਂ ਸਰਕਾਰੀ ਫੰਡਿੰਗ ਕਾਨੂੰਨ ਨੂੰ ਅੰਤਿਮ ਰੂਪ ਦੇਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ: ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਟਰੰਪ ਦੀ ਧੀ ਇਵਾਂਕਾ ਤੇ ਦੋਹਤੀ ਨੇ ਲੁੱਟੀ ਮਹਿਫਲ, ਭਾਰਤੀ ਪਹਿਰਾਵੇ 'ਚ ਦਿਖੀਆਂ ਖ਼ੂਬਸੂਰਤ

ਫਰਵਰੀ ਵਿਚ ਸੈਨੇਟ ਰਿਪਬਲੀਕਨਾਂ ਨੇ 118 ਅਰਬ ਡਾਲਰ ਦੇ ਰਾਸ਼ਟਰੀ ਸੁਰੱਖਿਆ ਪੂਰਕ ਪੈਕੇਜ ਨੂੰ ਰੋਕ ਦਿੱਤਾ ਸੀ, ਜਿਸ ਵਿਚ ਯੂਕ੍ਰੇਨ ਲਈ 60 ਅਰਬ ਡਾਲਰ, ਇਜ਼ਰਾਈਲ ਲਈ 14 ਅਰਬ ਡਾਲਰ ਅਤੇ ਸਰਹੱਦ ਨੀਤੀ ਸੁਧਾਰ ਸ਼ਾਮਲ ਸਨ। ਰਿਪਬਲੀਕਨ ਦਾ ਕਹਿਣਾ ਹੈ ਕਿ ਬਿੱਲ ਵਿਚ ਸੁਧਾਰ ਅਮਰੀਕਾ ਦੀ ਦੱਖਣੀ ਸਰਹੱਦ 'ਤੇ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਕਾਫ਼ੀ ਨਹੀਂ ਹੋਣਗੇ। ਸੈਨੇਟ ਨੇ 95 ਅਰਬ ਡਾਲਰ ਦਾ ਵਿਦੇਸ਼ੀ ਸਹਾਇਤਾ ਬਿੱਲ ਭੇਜਿਆ ਹੈ, ਜਿਸ ਵਿਚ ਸੀਮਾ ਸੁਰੱਖਿਆ ਸੁਧਾਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਅਤੇ ਇਸ ਨੂੰ ਪ੍ਰਤੀਨਿਧੀ ਸਭਾ ਵਿਚ ਵਿਚਾਰ ਲਈ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਸਰਕਾਰ ਇਨ੍ਹਾਂ ਲੋਕਾਂ ਦੀ ਐਂਟਰੀ ਬੈਨ ਕਰਨ ਦੀ ਬਣਾ ਰਹੀ ਯੋਜਨਾ, ਜਾਣੋ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News