ਅਮਰੀਕਾ ਨੇ ਕੀਤੀ ਉੱਤਰੀ ਕੋਰੀਆ ਦੇ ਮਿਜ਼ਾਇਲ ਪ੍ਰੀਖਣ ਦੀ ਪੁਸ਼ਟੀ
Friday, Oct 04, 2019 - 02:59 AM (IST)

ਵਾਸ਼ਿੰਗਟਨ - ਅਮਰੀਕਾ ਨੇ ਪੁਸ਼ਟੀ ਕੀਤੀ ਹੈ ਕਿ ਉੱਤਰੀ ਕੋਰੀਆ ਨੇ ਹਾਲ ਹੀ 'ਚ ਸਮੁੰਦਰ ਆਧਾਰਿਤ ਪਲੇਟਫਾਰਮ ਤੋਂ ਮੱਧ ਦੂਰੀ ਤੱਕ ਮਾਤ ਪਾਉਣ ਵਾਲੀ ਮਿਜ਼ਾਇਲ ਦਾ ਪ੍ਰੀਖਣ ਕੀਤਾ ਸੀ। ਅਮਰੀਕਾ ਦੇ ਰੱਖਿਆ ਮੰਤਰਾਲੇ ਨੇ 'ਜੁਆਇੰਟ ਚੀਫਸ ਆਫ ਸਟਾਫ' ਦੇ ਬੁਲਾਰੇ ਕਰਨਲ ਪੈਟ੍ਰਿਕ ਰਾਇਡਰ ਨੇ ਵੀਰਵਾਰ ਨੂੰ ਆਖਿਆ ਕਿ ਸਾਡੀ ਜਾਣਕਾਰੀ ਮੁਤਾਬਕ ਉੱਤਰੀ ਕੋਰੀਆ ਨੇ ਮੱਧ ਦੂਰੀ ਤੱਕ ਮਾਤ ਪਾਉਣ ਵਾਲੀ ਬੈਲੀਸਟਿਕ ਮਿਜ਼ਾਇਲ ਦਾ ਜਾਪਾਨ ਸਾਗਰ 'ਚ ਪ੍ਰੀਖਣ ਕੀਤਾ ਸੀ ਅਤੇ ਇਸ ਨੂੰ ਮਿਜ਼ਾਇਲ ਦਾ ਪ੍ਰੀਖਣ ਸਮੁੰਦਰ ਆਧਾਰਿਤ ਪਲੇਟਫਾਰਮ ਤੋਂ ਕੀਤਾ ਗਿਆ ਸੀ।