ਅਮਰੀਕਾ ਨੇ ਡਬਲਯੂ.ਐੱਚ.ਓ. ਤੋਂ ਹਟਣ ਦੀ ਪ੍ਰਕਿਰਿਆ ਪੂਰੀ ਕੀਤੀ

Saturday, Jan 24, 2026 - 09:43 AM (IST)

ਅਮਰੀਕਾ ਨੇ ਡਬਲਯੂ.ਐੱਚ.ਓ. ਤੋਂ ਹਟਣ ਦੀ ਪ੍ਰਕਿਰਿਆ ਪੂਰੀ ਕੀਤੀ

ਨਿਊਯਾਰਕ (ਭਾਸ਼ਾ)- ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਤੋਂ ਹਟਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਸੰਘੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾਚੱਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਸ਼ਵ ਸਿਹਤ ਸੰਸਥਾ ਪ੍ਰਤੀ ਵਾਸ਼ਿੰਗਟਨ ਦੀ 78 ਸਾਲ ਪੁਰਾਣੀ ਵਚਨਬੱਧਤਾ ਨੂੰ ਖ਼ਤਮ ਕਰਨ ਦਾ ਨੋਟਿਸ ਦੇਣ ਦੇ ਲੱਗਭਗ ਇਕ ਸਾਲ ਬਾਅਦ ਸਾਹਮਣੇ ਆਇਆ ਹੈ।

ਹਾਲਾਂਕਿ, ਇਸ ਸਬੰਧੀ ਕੁਝ ਸਵਾਲ ਅਜੇ ਵੀ ਅਣਸੁਲਝੇ ਹਨ। ਡਬਲਯੂ.ਐੱਚ.ਓ. ਅਨੁਸਾਰ, ਅਮਰੀਕਾ ਨੇ ਵਿਸ਼ਵ ਸਿਹਤ ਸੰਸਥਾ ਦੇ 13 ਕਰੋੜ ਅਮਰੀਕੀ ਡਾਲਰ ਦੇਣੇ ਹਨ। ਉੱਥੇ ਹੀ, ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਵੀਕਾਰ ਕੀਤਾ ਹੈ ਕਿ ਕੁਝ ਮੁੱਦਿਆਂ ਨੂੰ ਅਜੇ ਹੱਲ ਨਹੀਂ ਕੀਤਾ ਜਾ ਸਕਿਆ, ਜਿਨ੍ਹਾਂ ’ਚ ਦੂਜੇ ਦੇਸ਼ਾਂ ਦੇ ਸਿਹਤ ਅੰਕੜੇ ਤੱਕ ਪਹੁੰਚ ਸ਼ਾਮਲ ਹੈ, ਜੋ ਅਮਰੀਕਾ ਨੂੰ ਕਿਸੇ ਨਵੀਂ ਮਹਾਮਾਰੀ ਪ੍ਰਤੀ ਸੁਚੇਤ ਕਰਨ ਲਈ ਅਹਿਮ ਹੋ ਸਕਦੀ ਹੈ।


author

cherry

Content Editor

Related News