ਮੌਸਮ ਦਾ ਉਲਟ ਫੇਰ, ਅਮਰੀਕਾ ''ਚ ਠੰਡ ਪਰ ਗਰਮੀ ਨਾਲ ਉਬਲ ਰਿਹੈ ਆਸਟ੍ਰੇਲੀਆ

01/09/2018 12:36:51 PM

ਵਾਸ਼ਿੰਗਟਨ/ਸਿਡਨੀ— ਜਨਵਰੀ ਦਾ ਮਹੀਨਾ ਹੈ ਅਤੇ ਇਸ ਸਮੇਂ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ। ਕਦੇ ਗਰਮੀ ਅਤੇ ਕਦੇ ਹੱਡ ਚੀਰਵੀਂ ਠੰਡ ਕਾਰਨ ਲੋਕ ਪਰੇਸ਼ਾਨ ਹੁੰਦੇ ਹਨ। ਮੌਸਮ ਦਾ ਅਜਬ-ਗਜਬ ਖੇਡ ਦੁਨੀਆ 'ਚ ਦੇਖਣ ਨੂੰ ਮਿਲ ਰਿਹਾ ਹੈ। ਇਕ ਪਾਸੇ ਜਿੱਥੇ ਅਮਰੀਕਾ, ਕੈਨੇਡਾ, ਚੀਨ 'ਚ ਬਰਫਬਾਰੀ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਆਸਟ੍ਰੇਲੀਆ 'ਚ ਅੱਗ ਵਰ੍ਹ ਰਹੀ ਹੈ। ਆਸਟ੍ਰੇਲੀਆ ਵਿਚ ਗਰਮੀ ਨੇ 80 ਸਾਲਾਂ ਦਾ ਰਿਕਾਰਡ ਤੋੜਿਆ ਹੈ। ਇਸ ਸਮੇਂ ਆਸਟ੍ਰੇਲੀਆ ਦੇ ਜੰਗਲਾਂ ਵਿਚ ਅੱਗ ਭੜਕ ਗਈ ਹੈ। 
ਤਕਰੀਬਨ 80 ਸਾਲਾਂ ਬਾਅਦ ਆਸਟ੍ਰੇਲੀਆ ਦਾ ਤਾਪਮਾਨ 47 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਗਿਆ ਹੈ। ਆਸਟ੍ਰੇਲੀਆ 'ਚ ਬੀਤੇ ਐਤਵਾਰ ਦੇ ਤਾਪਮਾਨ ਨੇ ਸਿਡਨੀ ਵਾਸੀਆਂ ਨੂੰ ਸਾਲ 1939 ਦੇ ਹਾਲਾਤ ਯਾਦ ਦਿਵਾ ਦਿੱਤੇ ਹਨ। ਉਸ ਸਮੇਂ ਵੀ ਤਾਪਮਾਨ 47.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। 
ਓਧਰ ਅਮਰੀਕਾ 'ਚ ਠੰਡ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਮਰੀਕਾ ਦੇ ਨਿਊਯਾਰਕ, ਸ਼ਿਕਾਗੋ ਸਮੇਤ ਕਈ ਵੱਡੇ ਸ਼ਹਿਰਾਂ 'ਚ ਬਹੁਤ ਜ਼ਿਆਦਾ ਬਰਫ ਪੈ ਰਹੀ ਹੈ। ਅਮਰੀਕਾ ਵਿਚ ਨਦੀਆਂ, ਝੀਲਾਂ ਬਰਫ ਬਣ ਗਈਆਂ ਹਨ। ਚੀਨ ਵਿਚ ਜ਼ਮੀਨ ਤੋਂ ਲੈ ਕੇ ਉੱਚੀਆਂ ਇਮਾਰਤਾਂ ਤੱਕ ਬਰਫ ਦਾ ਕਬਜ਼ਾ ਹੈ। ਅਜਿਹੇ ਹੀ ਹਾਲਾਤ ਕੈਨੇਡਾ 'ਚ ਹਨ, ਜਿੱਥੇ ਬਹੁਤ ਜ਼ਿਆਦਾ ਬਰਫ ਪੈ ਰਹੀ ਹੈ, ਸੜਕਾਂ 'ਤੇ ਬਰਫ ਜੰਮ ਗਈ ਹੈ। ਇਸ ਹੱਡ ਚੀਰਵੀਂ ਠੰਡ ਕਾਰਨ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਔਖਾ ਹੋ ਗਿਆ ਹੈ।


Related News