ਅਮਰੀਕੀ ਕੋਸਟ ਗਾਰਡ ਨੂੰ ਵੱਡੀ ਸਫਲਤਾ,  526 ਕਰੋੜ ਰੁਪਏ ਦੀ 2,177 ਕਿੱਲੋਗ੍ਰਾਮ ਕੋਕੀਨ ਕੀਤੀ ਜ਼ਬਤ

06/09/2024 12:56:19 PM

ਮਿਆਮੀ (ਰਾਜ ਗੋਗਨਾ)- ਬੀਤੇ ਦਿਨ ਯੂ.ਐਸ. ਕੋਸਟ ਗਾਰਡ ਅਤੇ ਰਾਇਲ ਨੀਦਰਲੈਂਡ ਨੇਵੀ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਮਾਤਰਾ ਵਿਚ 2,177 ਕਿੱਲੋਗ੍ਰਾਮ ਕੋਕੀਨ ਜ਼ਬਤ  ਕੀਤੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੋਕੀਨ ਦੀ ਇਸ ਮਾਤਰਾ ਦੀ ਕੀਮਤ 6.3 ਮਿਲੀਅਨ ਡਾਲਰ ਅਤੇ ਭਾਰਤੀ ਮੁਦਰਾ ਮੁਤਾਬਿਕ (526.17 ਕਰੋੜ ਰੁਪਏ) ਬਣਦੀ ਹੈ। ਪੋਰਟੋ ਕੈਬੇਲੋ, ਵੈਨੇਜ਼ੁਏਲਾ ਤੋਂ 40 ਕਿ.ਮੀ. ਯੂ.ਐਸ ਕੋਸਟ ਗਾਰਡ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਕੋਸਟ ਗਾਰਡ ਅਤੇ ਰਾਇਲ ਨੇਵੀ ਦੋਵਾਂ ਨੇ ਸਾਂਝੇ ਤੌਰ 'ਤੇ ਉੱਤਰੀ ਕੈਰੇਬੀਅਨ ਸਾਗਰ ਦੇ ਵਿੱਚ ਇੱਕ ਸੰਯੁਕਤ ਅਭਿਆਨ ਚਲਾਇਆ ਅਤੇ 526.17 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਗਰਮੀ ਦਾ ਕਹਿਰ : ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ 6 ਪ੍ਰਵਾਸੀਆਂ ਦੀ ਮੌਤ

ਇਹ ਇੱਕੋ ਹਫ਼ਤੇ ਵਿੱਚ ਦੂਜੀ ਵਾਰ ਹੈ ਜਦੋਂ ਅਮਰੀਕਾ ਵਿੱਚ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਕੋਕੀਨ ਲਿਜਾਣ ਦੇ ਸ਼ੱਕੀ ਇਕ ਜਹਾਜ਼ ਨੂੰ ਰੋਕਿਆ ਗਿਆ ਸੀ। ਕੋਸਟਗਾਰਡ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਕੈਰੇਬੀਅਨ ਸਾਗਰ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਰੋਕਿਆ ਸੀ। ਜਹਾਜ਼ ਨੇ ਰੁਕਣ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੀ ਗਤੀ ਵਧਾ ਦਿੱਤੀ।  ਇਸ ਤੋਂ ਬਾਅਦ ਕਿਸ਼ਤੀ 'ਤੇ ਸਵਾਰ ਡੱਚ ਅਮਲੇ ਦੇ ਲੋਕ ਅਤੇ ਅਮਰੀਕੀ ਕੋਸਟ ਗਾਰਡ ਨੇ ਆਪਣੀ ਸਵੈ-ਰੱਖਿਆ 'ਚ ਗੋਲੀਬਾਰੀ ਕੀਤੀ। ਨਤੀਜੇ ਵਜੋਂ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇਹ ਡੁੱਬ ਗਿਆ। ਅੱਗ ਲੱਗਣ ਸਮੇਂ ਤਿੰਨ ਤਸਕਰ ਕਿਸ਼ਤੀ 'ਤੇ ਸਵਾਰ ਸਨ। ਯੂ਼ ਐਸ ਕੋਸਟ ਗਾਰਡ ਅਤੇ ਡੱਚ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਕਿਸ਼ਤੀ 'ਤੇ ਸਵਾਰ ਤਿੰਨ ਲੋਕਾਂ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਸੁਰਾਗ ਅਜੇ ਤੱਕ ਨਹੀਂ ਮਿਲਿਆ। ਇਸ ਆਪ੍ਰੇਸ਼ਨ ਵਿੱਚ ਕੋਸਟ ਗਾਰਡ ਜਾਂ ਹਾਲੈਂਡ ਦੇ ਰਾਇਲ ਨੇਵੀ ਦਾ ਕੋਈ ਵੀ ਜਵਾਨ ਜਖਮੀ ਨਹੀ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News