ਅਮਰੀਕਾ ਨੇ ਬੇਲਾਰੂਸ ’ਚ ਬੰਦ ਕੀਤਾ ਆਪਣਾ ਦੂਤਘਰ, ਕਰਮਚਾਰੀਆਂ ਨੂੰ ਜਲਦ ਵਾਪਸੀ ਦੇ ਹੁਕਮ

Monday, Feb 28, 2022 - 07:52 PM (IST)

ਇੰਟਰਨੈਸ਼ਨਲ ਡੈਸਕ : ਅਮਰੀਕੀ ਵਿਦੇਸ਼ ਵਿਭਾਗ ਨੇ ਬੇਲਾਰੂਸ ’ਚ ਆਪਣਾ ਦੂਤਘਰ ਬੰਦ ਕਰ ਦਿੱਤਾ ਹੈ। ਵਿਭਾਗ ਨੇ ਯੂਕ੍ਰੇਨ ’ਚ ਜੰਗ ਕਾਰਨ ਰੂਸ ’ਚ ਅਮਰੀਕੀ ਦੂਤਘਰ ਦੇ ਗੈਰ-ਜ਼ਰੂਰੀ ਕਰਮਚਾਰੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਹੈ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸੋਮਵਾਰ ਇਕ ਬਿਆਨ ’ਚ ਮਿੰਸਕ ’ਚ ਦੂਤਘਰ ਦੇ ਕੰਮਕਾਜ ਨੂੰ ਬੰਦ ਕਰਨ ਅਤੇ ਮਾਸਕੋ ਤੋਂ ਦੂਤਘਰ ਦੇ ਕਰਮਚਾਰੀਆਂ ਦੇ ਜਾਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੀ ਵਿਦਿਆਰਥਣ ਨੇ ਦੱਸੀਆਂ ਦਿਲ ਨੂੰ ਝੰਜੋੜਨ ਵਾਲੀਆਂ ਗੱਲਾਂ, PM ਮੋਦੀ ਤੋਂ ਮੰਗੀ ਮਦਦ

ਉਨ੍ਹਾਂ ਨੇ ਕਿਹਾ, ‘‘ਯੂਕ੍ਰੇਨ ’ਚ ਰੂਸੀ ਫ਼ੌਜੀ ਬਲਾਂ ਦੇ ਗ਼ੈਰ-ਵਾਜਿਬ ਹਮਲੇ ਦੇ ਨਤੀਜੇ ਵਜੋਂ ਪੈਦਾ ਹੋਏ ਸੁਰੱਖਿਆ ਮੁੱਦਿਆਂ ਕਾਰਨ ਅਸੀਂ ਇਹ ਕਦਮ ਚੁੱਕੇ ਹਨ।’’


Manoj

Content Editor

Related News