ਅਮਰੀਕਾ ਦੇ ਜਲਵਾਯੂ ਰਾਜਦੂਤ ਜੌਨ ਕੈਰੀ ਨੇ ਚੀਨੀ ਹਮਰੁਤਬਾ ਨਾਲ ਮਿਲਣ ਦੇ ਦਿੱਤੇ ਸੰਕੇਤ
Tuesday, Nov 15, 2022 - 06:12 PM (IST)

ਸ਼ਰਮ ਅਲ-ਸ਼ੇਖ (ਏ.ਪੀ.) ਅਮਰੀਕਾ ਦੇ ਜਲਵਾਯੂ ਰਾਜਦੂਤ ਜੌਨ ਕੈਰੀ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਕਿ ਉਹ ਮਿਸਰ ਵਿੱਚ ਸੰਯੁਕਤ ਰਾਸ਼ਟਰ ਦੀ ਸਾਲਾਨਾ ਜਲਵਾਯੂ ਵਾਰਤਾ ਵਿੱਚ ਆਪਣੇ ਚੀਨੀ ਹਮਰੁਤਬਾ ਨਾਲ ਗੱਲਬਾਤ ਕਰ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਸੋਮਵਾਰ ਨੂੰ ਹੋਈ ਮੁਲਾਕਾਤ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਸੁਧਾਰ ਦੇ ਸੰਕੇਤ ਮਿਲੇ ਹਨ।
ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਨੇ ਬਾਲੀ 'ਚ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਿਤ, ਕਿਹਾ-ਪਹਿਲੇ ਅਤੇ ਅੱਜ ਦੇ ਭਾਰਤ 'ਚ ਬਹੁਤ ਵੱਡਾ ਫਰਕ
ਦੋਵੇਂ ਦੁਨੀਆ ਦੇ ਪ੍ਰਦੂਸ਼ਣ ਫੈਲਾਉਣ ਵਾਲੇ ਦੇਸ਼ਾਂ ਦੀ ਸੂਚੀ 'ਚ ਸਿਖਰ 'ਤੇ ਹਨ। ਚੀਨ ਦੇ ਜਲਵਾਯੂ ਅਧਿਕਾਰੀ ਸ਼ੀ ਜਿਨਹੁਆ ਨਾਲ ਮੁਲਾਕਾਤ ਕਰਨ ਲਈ ਪੁੱਛੇ ਜਾਣ 'ਤੇ ਕੈਰੀ ਨੇ ਸਹੀ ਜਾਣਕਾਰੀ ਦਿੱਤੇ ਬਿਨਾਂ ਐਸੋਸੀਏਟਡ ਪ੍ਰੈਸ ਨੂੰ ਕਿਹਾ ਕਿ ਮੈਂ ਉਨ੍ਹਾਂ ਨੂੰ ਕੁਝ ਸਮੇਂ ਦੌਰਾਨ ਮਿਲਾਂਗਾ। ਅਸੀਂ ਗੱਲ ਕਰ ਸਕਦੇ ਹਾਂ, ਅਸੀਂ ਦੇਖਾਂਗੇ ਕੀ ਹੁੰਦਾ ਹੈ। ਬਾਈਡੇਨ ਨੇ ਸੋਮਵਾਰ ਨੂੰ ਦੱਸਿਆ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਨਾਲ ਜਲਵਾਯੂ ਪਰਿਵਰਤਨ ਵਾਰਤਾ ਮੁੜ ਸ਼ੁਰੂ ਕਰਨ ਲਈ ਸਹਿਮਤੀ ਦਿੱਤੀ ਹੈ। ਸ਼ੀ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਈਵਾਨ ਦੌਰੇ ਤੋਂ ਬਾਅਦ ਗੱਲਬਾਤ ਨੂੰ ਮੁਅੱਤਲ ਕਰ ਦਿੱਤਾ ਸੀ।