ਚੀਨ ਦੀ ਦਾਦਾਗੀਰੀ- ਤਿਯਾਨਮੇਨ ਕਤਲੇਆਮ ''ਤੇ ਵਰਚੂਅਲ ਬੈਠਕਾਂ ਕਰਾਈਆਂ ਰੱਦ
Monday, Dec 21, 2020 - 09:16 PM (IST)
ਬੀਜ਼ਿੰਗ - ਵਿਸਤਾਰਵਾਦੀ ਸੋਚ ਅਤੇ ਨੀਤੀਆਂ ਦੇ ਚੱਲਦੇ ਦੁਨੀਆ ਦੇ ਕਈ ਦੇਸ਼ਾਂ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ਾ ਕਰ ਚੁੱਕਿਆ ਚੀਨ ਹੁਣ ਡਿਜੀਟਲ ਧੌਂਸ ਜਮਾਉਣ 'ਤੇ ਉਤਰ ਆਇਆ ਹੈ। ਚੀਨ ਦੀ ਸ਼ੀ ਜਿਨਪਿੰਗ ਸਰਕਾਰ ਨੇ ਹੁਣ ਤਿਯਾਨਮੇਨ ਚੌਕ ਕਤਲੇਆਮ ਦੀਆਂ ਯਾਦਾਂ ਕੁਚਲਣ ਲਈ ਡਿਜੀਟਲ ਦਾਦਾਗੀਰੀ ਦਿਖਾਈ ਅਤੇ ਅਮਰੀਕਾ ਨਾਲ ਜੂਮ 'ਤੇ ਆਯੋਜਿਤ ਹੋਣ ਵਾਲੀਆਂ ਵਰਚੂਅਲ ਬੈਠਕਾਂ ਨੂੰ ਆਪਣੇ ਪ੍ਰਭਾਵ ਦਾ ਇਸਤੇਮਾਲ ਕਰ ਕੇ ਰੱਦ ਕਰਾ ਦਿੱਤਾ। ਇਸ ਮਾਮਲੇ ਵਿਚ ਅਮਰੀਕੀ ਫੈਡਰਲ ਅਦਾਲਤ ਨੇ ਜੂਮ ਦੇ ਇਕ ਅਧਿਕਾਰੀ ਸ਼ਿਨਜਿਆਂਗ ਜਿਨ ਖਿਲਾਫ ਅਪਰਾਧਿਕ ਮੁਕੱਦਮਾ ਦਾਇਰ ਕੀਤਾ ਗਿਆ ਹੈ।
ਇਸ ਮੁਕੱਦਮੇ ਨਾਲ ਪੁਸ਼ਟੀ ਹੋ ਰਹੀ ਹੈ ਕਿ ਚੀਨ ਵਿਸ਼ਵ ਭਰ ਵਿਚ ਡਾਟਾ ਦੇ ਇਸਤੇਮਾਲ 'ਤੇ ਨਿਗਰਾਨੀ ਵੀ ਰੱਖ ਰਿਹਾ ਹੈ। ਐੱਫ. ਬੀ. ਆਈ. ਦੇ ਡਾਇਰੈਕਟਰ ਕ੍ਰਿਸਟੋਫਰ ਵ੍ਰੇ ਨੇ ਕਿਹਾ ਕਿ ਚੀਨ ਸਰਕਾਰ ਆਪਣਾ ਏਜੰਡਾ ਵਿਸ਼ਵ 'ਤੇ ਧੋਪਣ ਲਈ ਆਪਣੀਆਂ ਕੰਪਨੀਆਂ ਨੂੰ ਇਸਤੇਮਾਲ ਕਰ ਰਹੀ ਹੈ। ਜੂਮ ਕੰਪਨੀ ਨੇ ਕਿਹਾ ਕਿ ਉਸ ਨੇ ਸ਼ਿਨਜਿਆਂਗ ਨੂੰ ਕੱਢ ਦਿੱਤਾ ਹੈ। ਸਬੰਧਿਤ ਕਰਮਚਾਰੀਆਂ ਨੂੰ ਜਾਂਚ ਹੋਣ ਤੱਕ ਛੁੱਟੀ 'ਤੇ ਭੇਜਿਆ ਗਿਆ ਹੈ। ਸ਼ਿਨਜਿਆਂਗ ਚੀਨ ਵਿਚ ਆਜ਼ਾਦ ਹੈ, ਸਥਾਨਕ ਸਰਕਾਰ ਅਤੇ ਅਮਰੀਕਾ ਵਿਚ ਉਂਝ ਵੀ ਕੋਈ ਹਵਾਲਗੀ ਸੰਧੀ ਨਹੀਂ ਹੈ। ਅਮਰੀਕਾ ਨਿਆਂ ਵਿਭਾਗ ਨੇ ਕਿਹਾ ਕਿ 39 ਸਾਲਾ ਸ਼ਿਨਜਿਆਂਗ ਜਿਨ ਨੂੰ ਜਨਵਰੀ 2019 ਤੋਂ ਆਪਣੀ ਕੰਪਨੀ ਦੇ ਸਿਸਟਮ ਨੂੰ ਸੈਂਸਰ ਕਰਨ ਲਈ ਸਾਜਿਸ਼ ਰੱਚਣ ਦਾ ਦੋਸ਼ੀ ਪਾਏ ਜਾਣ 'ਤੇ 10 ਸਾਲ ਜੇਲ ਦੀ ਸਜ਼ਾ ਹੋ ਸਕਦੀ ਹੈ।
ਅਧਿਕਾਰੀ 'ਤੇ ਦੋਸ਼ ਹੈ ਕਿ ਨਿਊਯਾਰਕ ਦੇ ਕੁਝ ਲੋਕਾਂ ਦੇ ਅਧਿਕਾਰਕ ਅਕਾਉਂਟ ਸਿਰਫ ਇਸ ਲਈ ਬੈਨ ਕਰ ਦਿੱਤੇ ਗਏ ਕਿਉਂਕਿ ਤਿਯਾਨਮੇਨ ਚੌਕ ਕਤਲੇਆਮ ਤੋਂ ਬਾਅਦ ਵਰਚੂਅਲ ਬੈਠਕਾਂ ਆਯੋਜਿਤ ਕਰ ਰਿਹਾ ਸੀ। ਉਨ੍ਹਾਂ ਨੇ ਅਜਿਹਾ ਚੀਨ ਦੀ ਸਰਕਾਰ ਦੇ ਕਹਿਣ 'ਤੇ ਕੀਤਾ। ਹਾਲਾਂਕਿ ਚੀਨ ਤੋਂ ਹੀ ਕੰਮ ਕਰ ਰਹੇ ਸ਼ਿਨਜਿਆਂਗ ਨੇ ਇਨ੍ਹਾਂ ਬੈਠਕਾਂ ਨੂੰ ਰੱਦ ਕਰਾਉਣ ਦੇ ਬਹਾਨੇ ਅਲੱਗ-ਅਲੱਗ ਦੱਸੇ। ਉਦਾਹਰਣ ਲਈ ਸ਼ਿਨਜਿਆਂਗ ਨੇ ਪਹਿਲਾਂ ਫਰਜ਼ੀ ਨਾਂ 'ਤੇ ਅੱਤਵਾਦੀਆਂ ਅਤੇ ਬੱਚਿਆਂ ਦੀਆਂ ਪੋਰਨੋਗ੍ਰਾਫੀ ਵਾਲੀਆਂ ਤਸਵੀਰਾਂ ਪ੍ਰੋਫਾਈਲ ਵਿਚ ਲਗਾ ਕੇ 4 ਜੂਨ ਨੂੰ ਹੋਈਆਂ ਇਨ੍ਹਾਂ ਬੈਠਕਾਂ ਵਿਚ ਹਿੱਸਾ ਲਿਆ। ਇਸ ਤੋਂ ਬਾਅਦ ਬੈਠਕ ਨੂੰ ਕੰਪਨੀ ਦੇ ਨਿਯਮਾਂ ਦਾ ਉਲੰਘਣ ਦੱਸ ਕੇ ਰੱਦ ਕਰਾ ਦਿੱਤਾ। ਅਜਿਹੀਆਂ ਘਟੋਂ-ਘੱਟ 4 ਬੈਠਕਾਂ ਰੱਦ ਕੀਤੇ ਜਾਣ ਦੀ ਜਾਣਕਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।