ਅਮਰੀਕਾ : ਸਰਹੱਦੀ ਅਧਿਕਾਰੀਆਂ ਨੇ ਜ਼ਬਤ ਕੀਤੇ ਜਾਅਲੀ ਕੋਰੋਨਾ ਵੈਕਸੀਨ ਕਾਰਡ

Tuesday, Aug 17, 2021 - 09:28 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਪਿਛਲੇ ਹਫਤੇ ਚੀਨ ਤੋਂ ਅਮਰੀਕੀ ਸਟੇਟ ਟੈਨੇਸੀ ਨੂੰ ਭੇਜੇ ਗਏ ਨਕਲੀ ਕੋਰੋਨਾ ਵੈਕਸੀਨ ਕਾਰਡ ਜ਼ਬਤ ਕੀਤੇ ਹਨ। ਬਾਰਡਰ ਏਜੰਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਨਕਲੀ ਵੈਕਸੀਨ ਕਾਰਡਾਂ ਨੂੰ ਪੇਪਰ ਗ੍ਰੀਟਿੰਗ ਕਾਰਡਾਂ ਦੇ ਰੂਪ 'ਚ ਬਦਲਿਆ ਗਿਆ ਸੀ।

ਇਹ ਖ਼ਬਰ ਪੜ੍ਹੋ- ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ


ਅਧਿਕਾਰੀਆਂ ਅਨੁਸਾਰ ਇਹ ਖੇਪ ਨਿਊ ਓਰਲੀਨਜ਼ ਦੇ ਸੈਂਟਰਲ ਬਿਜਨਸ ਡਿਸਟ੍ਰਿਕਟ ਦੇ ਰਸਤੇ 'ਤੇ ਸੀ ਪਰ ਇਸਨੂੰ ਮੈਮਫਿਸ ਦਦੇ ਪੋਰਟ 'ਤੇ ਰੋਕਿਆ ਗਿਆ। ਇਹ ਜ਼ਬਤ ਕੀਤੇ 51 ਕਾਰਡ, ਵੈਕਸੀਨ ਦੇ ਰਿਕਾਰਡ ਵਾਲੇ ਅਸਲੀ ਕਾਰਡਾਂ ਵਰਗੇ ਸਨ, ਜਿਨ੍ਹਾਂ 'ਚ ਨਾਮ, ਜਨਮ ਮਿਤੀ, ਟੀਕੇ ਦੇ ਬ੍ਰਾਂਡ ਤੇ ਹੋਰ ਜਾਣਕਾਰੀ ਦੇ ਨਾਲ ਨਾਲ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ ਸੈਂਟਰ (ਸੀ ਡੀ ਸੀ) ਦੇ ਲੋਗੋ ਵੀ ਸਨ। ਹਾਲਾਂਕਿ, ਕਾਰਡਾਂ 'ਚ ਕੁੱਝ ਅਧੂਰੇ ਤੇ ਕੁੱਝ ਸਪੈਨਿਸ਼ ਸ਼ਬਦ ਵੀ ਸਨ।

ਇਹ ਖ਼ਬਰ ਪੜ੍ਹੋ- IND v ENG : ਰਹਾਣੇ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼


ਏਜੰਸੀ ਅਨੁਸਾਰ ਇਸ ਤਰ੍ਹਾਂ ਦੇ ਫਰਜ਼ੀ ਵੈਕਸੀਨ ਕਾਰਡ 20, 51 ਅਤੇ 100 ਦੇ ਪੈਕ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਨੂੰ ਲੁਕਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ ਦੇ ਕਾਰਡਾਂ ਨੂੰ ਇਕੱਲੇ ਮੈਮਫਿਸ ਵਿੱਚ ਹੀ ਨਹੀਂ ਰੋਕਿਆ ਗਿਆ ਹੈ। ਬਾਰਡਰ ਪ੍ਰੋਟੈਕਸ਼ਨ ਦੁਆਰਾ ਦੇ ਅਧਿਕਾਰੀਆਂ ਇਸ ਤਰ੍ਹਾਂ ਦੀਆਂ 121 ਖੇਪਾਂ 'ਚੋਂ ਕੁੱਲ 3,017 ਟੀਕਾਕਰਨ ਕਾਰਡ ਬਰਾਮਦ ਕੀਤੇ ਹਨ। ਕੋਰੋਨਾ ਵਾਇਰਸ ਟੀਕਾਕਰਨ ਦੇ ਚਲਦਿਆਂ ਐੱਫ. ਬੀ. ਆਈ. ਅਨੁਸਾਰ ਨਕਲੀ ਕੋਵਿਡ -19 ਕਾਰਡ ਵੇਚਣਾ, ਖਰੀਦਣਾ ਜਾਂ ਇਸਤੇਮਾਲ ਕਰਨਾ ਇੱਕ ਅਪਰਾਧ ਹੈ। ਜਿਸ ਲਈ ਜੁਰਮਾਨਾ ਤੇ ਪੰਜ ਸਾਲ ਤੱਕ ਦੀ ਕੈਦ ਹੋ ਸਕਦੀ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News