US : ਏਸ਼ੀਆਈ ਲੋਕਾਂ ''ਚ ਵਧਦੀਆਂ ਦਿਲ ਦੀਆਂ ਬੀਮਾਰੀਆਂ ਦਾ ਹੱਲ ਲੱਭਣ ਲਈ ਬਿੱਲ ਪੇਸ਼

Thursday, Jun 06, 2019 - 10:37 AM (IST)

US : ਏਸ਼ੀਆਈ ਲੋਕਾਂ ''ਚ ਵਧਦੀਆਂ ਦਿਲ ਦੀਆਂ ਬੀਮਾਰੀਆਂ ਦਾ ਹੱਲ ਲੱਭਣ ਲਈ ਬਿੱਲ ਪੇਸ਼

ਵਾਸ਼ਿੰਗਟਨ— ਕਾਂਗਰਸ ਦੀ ਭਾਰਤੀ-ਅਮਰੀਕੀ ਮੈਂਬਰ ਪ੍ਰਮਿਲਾ ਜੈਪਾਲ ਨੇ ਬੁੱਧਵਾਰ ਨੂੰ ਅਮਰੀਕਾ ਦੀ ਪ੍ਰਤੀਨਿਧੀ ਸਭਾ 'ਚ ਇਕ ਦੋ-ਦਲੀ ਬਿੱਲ ਪੇਸ਼ ਕੀਤਾ ਜਿਸ ਦਾ ਮਕਸਦ ਭਾਰਤੀਆਂ ਸਮੇਤ ਦੱਖਣੀ ਏਸ਼ੀਆਈ ਭਾਈਚਾਰੇ 'ਚ ਚਿੰਤਾਜਨਕ ਦਰ ਤੋਂ ਵਧ ਰਹੀਆਂ ਦਿਲ ਸਬੰਧੀ ਬੀਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਇਨ੍ਹਾਂ ਨੂੰ ਰੋਕਣ ਲਈ ਕਦਮ ਚੁੱਕਣਾ ਹੈ। ਕਾਂਗਰਸ ਦੇ ਰੀਪਬਲਿਕਨ ਮੈਂਬਰ ਜੋਅ ਵਿਲਸਨ ਨੇ ਸਾਊਥ ਏਸ਼ੀਅਨ ਹਾਰਟ ਹੈਲਥ ਅਵੇਅਰਨੈੱਸ ਐਂਡ ਰਿਸਰਚ ਐਕਟ' ਬਿੱਲ ਨੂੰ ਸਹਿ ਪ੍ਰਯੋਜਿਤ ਕੀਤਾ ਹੈ। ਜੈਪਾਲ ਨੇ ਬਿੱਲ ਪੇਸ਼ ਕਰਦਿਆਂ ਕਿਹਾ,''ਦੱਖਣੀ ਏਸ਼ੀਆਈ ਭਾਈਚਾਰੇ 'ਚ ਦਿਲ ਸਬੰਧੀ ਬੀਮਾਰੀਆਂ ਤੇਜ਼ੀ ਨਾਲ ਅਸੰਗਤ ਤਰੀਕੇ ਨਾਲ ਵਧ ਰਹੀਆਂ ਹਨ। ਸਾਡੇ ਬਿੱਲ ਤਹਿਤ ਇਸ ਸਥਿਤੀ ਦਾ ਹੱਲ ਲੱਭਣ ਲਈ ਰਿਸਰਚ ਤੇ ਐਨਾਲਸਿਸ ਲਈ ਫੰਡ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਨਾਲ ਲੋਕਾਂ ਦਾ ਜੀਵਨ ਬਚੇਗਾ।'' 

ਅਮਰੀਕਨ ਕਾਲਜ ਆਫ ਕਾਰਡੀਓਲਿਜੀ ਦੇ ਪ੍ਰਧਾਨ ਰਿਚਰਡ ਕਾਵੋਕਸ ਮੁਤਾਬਕ ਅਮਰੀਕਾ 'ਚ ਰਹਿ ਰਹੇ ਦੱਖਣੀ ਏਸ਼ੀਆਈ ਲੋਕਾਂ 'ਚ ਅਮਰੀਕੀ ਲੋਕਾਂ ਦੀ ਤੁਲਨਾ 'ਚ ਦਿਲ ਸਬੰਧੀ ਬੀਮਾਰੀਆਂ ਕਾਰਨ ਮਰਨ ਦਾ ਖਤਰਾ ਵਧੇਰੇ ਹੈ। ਅਧਿਐਨਾਂ 'ਚ ਇਹ ਦਿਖਾਇਆ ਗਿਆ ਹੈ ਕਿ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਨੇਪਾਲ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਤੋਂ ਅਮਰੀਕਾ ਆਏ ਲੋਕਾਂ 'ਚ ਦਿਲ ਸਬੰਧੀ ਬੀਮਾਰੀਆਂ 'ਚ ਬਹੁਤ ਤੇਜ਼ੀ ਆਈ ਹੈ। ਉਨ੍ਹਾਂ 'ਤੇ ਆਮ ਜਨਸੰਖਿਆ ਦੀ ਤੁਲਨਾ 'ਚ ਦਿਲ ਸਬੰਧੀ ਬੀਮਾਰੀਆਂ ਦਾ ਖਤਰਾ 4 ਗੁਣਾ ਵਧੇਰੇ ਹੈ।


Related News