ਅਮਰੀਕੀ ਅਧਿਕਾਰੀਆਂ ਨੇ 346,000 ਹਜ਼ਾਰ ਡਾਲਰ ਤੋਂ ਵੱਧ ਦੀ ਕੀਮਤ ਵਾਲੀ ਕੋਕੀਨ ਕੀਤੀ ਬਰਾਮਦ
Wednesday, Mar 12, 2025 - 09:26 AM (IST)

ਟੈਕਸਾਸ (ਰਾਜ ਗੋਗਨਾ)- ਬੀਤੇ ਦਿਨ ਅਧਿਕਾਰੀਆਂ ਨੇ ਇੱਕ ਗੈਰ-ਦਖਲਅੰਦਾਜ਼ੀ ਨਿਰੀਖਣ ਪ੍ਰਣਾਲੀ ਦੇ ਅਧੀਨ ਖੋਜੀ ਕੁੱਤੀਆਂ ਦੇ ਨਾਲ ਇੱਕ ਜਾਂਚ ਕੀਤੀ। ਅਧਿਕਾਰੀਆਂ ਨੇ ਉਸ ਵਾਹਨ ਦੇ ਅੰਦਰੋਂ 25.92 ਪੌਂਡ ਕਥਿਤ ਕੋਕੀਨ ਵਾਲੇ 10 ਦੇ ਕਰੀਬ ਪੈਕੇਜ ਬਰਾਮਦ ਕੀਤੇ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ, ਆਫਿਸ ਆਫ ਫੀਲਡ ਆਪ੍ਰੇਸ਼ਨਜ਼ ਅਫਸਰਾਂ ਨੇ ਅੰਜ਼ਾਲਡੂਆਸ ਟੈਕਸਾਸ ਦੇ ਇੰਟਰਨੈਸ਼ਨਲ ਬ੍ਰਿਜ 'ਤੇ 346,000 ਹਜ਼ਾਰ ਡਾਲਰ ਤੋਂ ਵੱਧ ਦੀ ਕੀਮਤ ਵਾਲੀ ਕੋਕੀਨ ਬਰਾਮਦ ਕੀਤੀ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਬਜਾਰੀ ਕੀਮਤ 346,167 ਡਾਲਰ ਦੇ ਕਰੀਬ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਪੜ੍ਹਦੀ ਭਾਰਤੀ ਮੂਲ ਦੀ ਵਿਦਿਆਰਥਣ ਲਾਪਤਾ, ਭਾਲ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।