ਅਮਰੀਕਾ ਨੇ ਅੱਠ ਵਾਰ ਕੀਤੀ ਸਮਝੌਤੇ ਦੀ ਅਪੀਲ: ਰੁਹਾਨੀ
Tuesday, May 21, 2019 - 04:39 PM (IST)

ਮਾਸਕੋ— ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਕਿਹਾ ਹੈ ਕਿ ਅਮਰੀਕਾ ਨੇ ਘੱਟ ਤੋਂ ਘੱਟ 8 ਵਾਰ ਸਮਝੌਤਾ ਗੱਲਬਾਤ ਦੀ ਅਪੀਲ ਕੀਤੀ ਹੈ ਪਰ ਉਹ ਮੌਜੂਦਾ ਸਥਿਤੀ 'ਚ ਇਸ ਨੂੰ ਸਹੀ ਨਹੀਂ ਸਮਝਦੇ। ਰੁਹਾਨੀ ਨੇ ਇਕ ਬਿਆਨ 'ਚ ਕਿਹਾ ''ਮੈਂ ਸਮਝੌਤੇ ਤੇ ਕੂਟਨੀਤਿਕ ਪੱਖ 'ਚ ਹਾਂ ਪਰ ਮੌਜੂਦਾ ਸਥਿਤੀ 'ਚ ਇਸ ਨੂੰ ਸਹੀ ਨਹੀਂ ਸਮਝਦਾ। ਪਿਛਲੇ ਸਾਲ ਮੇਰੀ ਅਮਰੀਕਾ ਯਾਤਰਾ ਦੌਰਾਨ ਪੰਜ ਮੰਨੇ ਹੋਏ ਵਿਸ਼ਵ ਨੇਤਾਵਾਂ ਨੇ ਅਮਰੀਕੀ ਰਾਸ਼ਟਰਪਤੀ ਦੇ ਨਾਲ ਸਮਝੌਤਾ ਗੱਲਬਾਤ ਲਈ ਵਿਚੋਲਗੀ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ।'' ਉਨ੍ਹਾਂ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ 8 ਵਾਰ ਅਪੀਲ ਪੱਤਰ ਭੇਜਿਆ ਪਰ ਫਿਲਹਾਲ ਇਸ ਲਈ ਸਮਾਂ ਸਹੀ ਨਹੀਂ ਹੈ।