ਤੁਰਕੀ-ਸੀਰੀਆ 'ਚ ਭੂਚਾਲ ਕਾਰਨ ਭਿਆਨਕ ਤਬਾਹੀ, ਅਮਰੀਕਾ ਨੇ 85 ਮਿਲੀਅਨ ਡਾਲਰ ਦੀ ਸਹਾਇਤਾ ਦਾ ਕੀਤਾ ਐਲਾਨ

02/10/2023 10:27:34 AM

ਵਾਸ਼ਿੰਗਟਨ (ਏਐਨਆਈ) : ਸੰਯੁਕਤ ਰਾਜ ਅਮਰੀਕਾ ਨੇ ਵੀਰਵਾਰ ਨੂੰ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਨਾਲ ਪ੍ਰਭਾਵਿਤ ਲੋਕਾਂ ਨੂੰ 85 ਮਿਲੀਅਨ ਡਾਲਰ ਦੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ। ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂਐਸਏਆਈਡੀ) ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।ਇਸ ਤੋਂ ਪਹਿਲਾਂ ਵੀ ਕਈ ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਕਈ ਦੇਸ਼ ਸਹਾਇਤਾ ਦਾ ਐਲਾਨ ਕਰ ਚੁੱਕੇ ਹਨ। USAID ਇੱਕ ਬਿਆਨ ਵਿੱਚ ਕਿਹਾ ਕਿ "ਯੂ.ਐਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐਸ.ਏ.ਆਈ.ਡੀ.) ਦੁਆਰਾ ਸੰਯੁਕਤ ਰਾਜ ਅਮਰੀਕਾ 85 ਮਿਲੀਅਨ ਅਮਰੀਕੀ ਡਾਲਰ ਦੀ ਫੌਰੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰੇਗਾ ਕਿਉਂਕਿ ਏਜੰਸੀ ਲਗਭਗ ਇੱਕ ਸਦੀ ਵਿੱਚ ਇਸ ਖੇਤਰ ਵਿੱਚ ਆਉਣ ਵਾਲੇ ਸਭ ਤੋਂ ਭਿਆਨਕ ਭੂਚਾਲ ਲਈ ਅਮਰੀਕੀ ਸਰਕਾਰ ਦੇ ਜਵਾਬ ਦੀ ਅਗਵਾਈ ਕਰਦੀ ਹੈ"।

PunjabKesari

ਬਿਆਨ ਦੇ ਅਨੁਸਾਰ ਇਸ ਸਹਾਇਤਾ ਵਿੱਚ ਸ਼ਰਨਾਰਥੀਆਂ ਅਤੇ ਨਵੇਂ ਵਿਸਥਾਪਿਤ ਲੋਕਾਂ ਲਈ ਐਮਰਜੈਂਸੀ ਭੋਜਨ ਅਤੇ ਆਸਰਾ, ਠੰਡ ਨਾਲ ਲੜਨ ਵਿੱਚ ਲੋਕਾਂ ਦੀ ਮਦਦ ਲਈ ਸਰਦੀਆਂ ਦੀ ਸਪਲਾਈ, ਸਦਮੇ ਵਿੱਚ ਸਹਾਇਤਾ, ਪੀਣ ਵਾਲਾ ਸਾਫ਼ ਪਾਣੀ, ਸਫਾਈ ਅਤੇ ਸੈਨੀਟੇਸ਼ਨ ਸਹਾਇਤਾ ਸ਼ਾਮਲ ਹੈ। ਭੂਚਾਲ ਤੋਂ ਬਾਅਦ ਅਮਰੀਕੀ ਸਰਕਾਰ ਤੁਰਕੀ ਅਤੇ ਸੀਰੀਆ ਵਿੱਚ ਮਨੁੱਖਤਾਵਾਦੀ ਭਾਈਵਾਲਾਂ ਦੀ ਸਹਾਇਤਾ ਲਈ ਤੇਜ਼ੀ ਨਾਲ ਜੁਟ ਗਈ ਹੈ। ਅਮਰੀਕਾ ਨੇ ਡਿਜ਼ਾਸਟਰ ਅਸਿਸਟੈਂਸ ਰਿਸਪਾਂਸ ਟੀਮ (DART) ਤਾਇਨਾਤ ਕੀਤੀ ਹੈ, ਜੋ ਲਗਭਗ 200 ਲੋਕਾਂ ਦੀ ਬਣੀ ਹੋਈ ਹੈ। DART ਵਿੱਚ ਮਨੁੱਖੀ ਸਹਾਇਤਾ ਲਈ USAID ਦੇ ਬਿਊਰੋ ਦੇ ਆਫ਼ਤ ਮਾਹਿਰ, 159 ਖੋਜ ਅਤੇ ਬਚਾਅ ਮੈਂਬਰ ਅਤੇ 12 ਕੁੱਤੇ ਸ਼ਾਮਲ ਹਨ। DART ਵਰਤਮਾਨ ਵਿੱਚ ਅਡਿਆਮਨ, ਅਡਾਨਾ ਅਤੇ ਅੰਕਾਰਾ ਤੋਂ ਕੰਮ ਕਰ ਰਿਹਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੁਦਰਤ ਦਾ ਕਹਿਰ! ਪਰਿਵਾਰ ਦੇ 25 ਜੀਆਂ ਦੀਆਂ ਲਾਸ਼ਾਂ ਦੇਖ ਭੁੱਬਾਂ ਮਾਰ ਰੋਇਆ ਸ਼ਖ਼ਸ 

ਮੌਤਾਂ ਦਾ ਅੰਕੜਾ 21 ਹਜ਼ਾਰ ਤੋਂ ਪਾਰ

PunjabKesari

ਸੀਐਨਐਨ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਤੁਰਕੀ ਅਤੇ ਸੀਰੀਆ ਨੂੰ ਝਟਕਾ ਦੇਣ ਵਾਲੇ ਭੂਚਾਲਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 21,051 ਹੋ ਗਈ ਹੈ। ਸੀਰੀਆ ਅਤੇ ਤੁਰਕੀ 'ਚ ਜ਼ਖਮੀਆਂ ਦੀ ਕੁੱਲ ਗਿਣਤੀ 78,124 ਤੱਕ ਪਹੁੰਚ ਗਈ ਹੈ। ਤੁਰਕੀ ਵਿੱਚ ਮੌਤਾਂ ਦੀ ਕੁੱਲ ਗਿਣਤੀ ਘੱਟੋ ਘੱਟ 17,674 ਹੋ ਗਈ ਹੈ। ਸੀਐਨਐਨ ਨੇ ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਕਾਰਨ ਕੁੱਲ 72,879 ਲੋਕ ਜ਼ਖ਼ਮੀ ਹੋਏ ਹਨ।
ਸੀਐਨਐਨ ਨੇ ਵ੍ਹਾਈਟ ਹੈਲਮੇਟਸ ਅਤੇ ਸੀਰੀਆ ਦੇ ਸਰਕਾਰੀ ਮੀਡੀਆ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੀਰੀਆ ਵਿੱਚ ਮੌਤਾਂ ਦੀ ਕੁੱਲ ਗਿਣਤੀ ਘੱਟੋ-ਘੱਟ 3,377 ਤੱਕ ਪਹੁੰਚ ਗਈ ਹੈ। ਸੀਰੀਆ ਵਿੱਚ ਜ਼ਖਮੀ ਲੋਕਾਂ ਦੀ ਕੁੱਲ ਗਿਣਤੀ 5,245 ਤੱਕ ਪਹੁੰਚ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News