ਅਮਰੀਕਾ ਨੇ ਇਰਾਕ ''ਤੇ ਕੀਤੀ AirStrike, ਜਾਰਡਨ ਹਮਲੇ ਦੇ ਮਾਸਟਰਮਾਈਂਡ ਸਣੇ ਹਿਜਬੁੱਲਾ ਦੇ 3 ਮੈਂਬਰ ਮਰੇ
Thursday, Feb 08, 2024 - 06:01 AM (IST)
ਇੰਟਰਨੈਸ਼ਨਲ ਡੈਸਕ- ਇਰਾਕ ਦੀ ਰਾਜਧਾਨੀ ਬਗ਼ਦਾਦ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਮਰੀਕੀ ਫੌਜ ਨੇ ਇਰਾਕ 'ਤੇ ਏਅਰਸਟ੍ਰਾਈਕ ਕੀਤੀ ਹੈ। ਅਮਰੀਕਾ ਵੱਲੋਂ ਕੀਤੇ ਗਏ ਇਸ ਡਰੋਨ ਹਮਲੇ 'ਚ ਹਿਜਬੁੱਲਾ ਦੇ 3 ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਜਾਣਕਾਰਾਂ ਮੁਤਾਬਕ ਇਹ ਹਮਲਾ ਹਿਜਬੁੱਲਾ ਦੇ ਇਕ ਸੀਨੀਅਰ ਕਮਾਂਡਰ ਨੂੰ ਮਾਰਨ ਲਈ ਕੀਤਾ ਗਿਆ ਸੀ। ਇਸ ਹਮਲੇ 'ਚ ਮਾਰੇ ਗਏ 3 ਅੱਤਵਾਦੀਆਂ 'ਚੋਂ ਇਕ ਸੀਰੀਆ 'ਚ ਹੋਏ ਹਮਲਿਆਂ ਦਾ ਮਾਸਟਰਮਾਈਂਡ ਕਮਾਂਡਰ ਵਿਸਮ ਮੁਹੰਮਦ ਅਬੂ ਬਕਰ ਅਲ-ਸਾਦੀ ਸੀ।
ਇਹ ਹਮਲਾ ਅਮਰੀਕਾ ਵੱਲੋਂ ਇਰਾਕ, ਸੀਰੀਆ ਤੇ ਈਰਾਨ 'ਚ ਅੱਤਵਾਦੀ ਠਿਕਾਣਿਆਂ ਨੂੰ ਤਬਾਹ ਕਰਨ ਲਈ ਕੀਤੇ ਜਾਣ ਵਾਲੇ ਹਮਲਿਆਂ ਦੀ ਲੜੀ ਤਹਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਜਾਰਡਨ 'ਚ ਸੀਰੀਆ ਬਾਰਡਰ ਨੇੜੇ ਹੋਏ ਅੱਤਵਾਦੀ ਹਮਲੇ 'ਚ 3 ਅਮਰੀਕੀ ਜਵਾਨ ਮਾਰੇ ਗਏ ਸਨ, ਜਿਸ ਤੋਂ ਬਾਅਦ ਅਮਰੀਕੀ ਸਰਕਾਰ ਨੇ ਫੌਜ ਨੂੰ ਇਨ੍ਹਾਂ ਦੇਸ਼ਾਂ 'ਚ ਅੱਤਵਾਦੀ ਠਿਕਾਣਿਆਂ 'ਤੇ ਹਮਲਾ ਕਰਨ ਦੀ ਇਜਾਜ਼ਤ ਦਿੱਤੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e