'ਜੰਗ' ਦੀ ਦਸਤਕ! ਈਰਾਨ ਨਾਲ ਤਣਾਅ ਵਿਚਾਲੇ US ਨੇ ਯੂਰਪ 'ਚ ਤਾਇਨਾਤ ਕਰ'ਤੇ F-35A ਲੜਾਕੂ ਜਹਾਜ਼

Friday, Jan 30, 2026 - 05:20 PM (IST)

'ਜੰਗ' ਦੀ ਦਸਤਕ! ਈਰਾਨ ਨਾਲ ਤਣਾਅ ਵਿਚਾਲੇ US ਨੇ ਯੂਰਪ 'ਚ ਤਾਇਨਾਤ ਕਰ'ਤੇ F-35A ਲੜਾਕੂ ਜਹਾਜ਼

ਵਾਸ਼ਿੰਗਟਨ: ਅਮਰੀਕੀ ਹਵਾਈ ਸੈਨਾ ਨੇ ਈਰਾਨ ਨਾਲ ਵਧਦੇ ਤਣਾਅ ਦੇ ਮੱਦੇਨਜ਼ਰ ਆਪਣੇ ਪੰਜਵੀਂ ਪੀੜ੍ਹੀ ਦੇ F-35A ਲੜਾਕੂ ਜਹਾਜ਼ਾਂ ਨੂੰ ਯੂਰਪ ਦੇ ਵੱਖ-ਵੱਖ ਟਿਕਾਣਿਆਂ 'ਤੇ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਨ੍ਹਾਂ ਜਹਾਜ਼ਾਂ ਦੀ ਅੰਤਿਮ ਮੰਜ਼ਿਲ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਓਪਨ-ਸੋਰਸ ਡੇਟਾ ਮੁਤਾਬਕ ਇਹ ਕਾਰਵਾਈ ਖੇਤਰ ਵਿੱਚ ਵਧਦੀ ਹਲਚਲ ਦਾ ਸੰਕੇਤ ਹੈ।

ਪੁਰਤਗਾਲ 'ਚ ਲੈਂਡਿੰਗ
ਇਹ F-35A ਲੜਾਕੂ ਜਹਾਜ਼ ਪੁਰਤਗਾਲ ਦੇ ਲਾਜੇਸ ਏਅਰ ਬੇਸ 'ਤੇ ਉਤਰੇ ਹਨ। ਇਸ ਤੋਂ ਪਹਿਲਾਂ ਇਹ ਜਹਾਜ਼ ਵੈਨੇਜ਼ੁਏਲਾ ਨਾਲ ਸਬੰਧਤ ਇੱਕ ਅਮਰੀਕੀ ਆਪ੍ਰੇਸ਼ਨ ਦੇ ਤਹਿਤ ਪਿਊਰਟੋ ਰੀਕੋ ਵਿੱਚ ਤਾਇਨਾਤ ਸਨ। ਰਿਪੋਰਟਾਂ ਅਨੁਸਾਰ, ਅਮਰੀਕੀ F/A-18G ਲੜਾਕੂ ਜਹਾਜ਼ ਵੀ ਸਪੇਨ ਵੱਲ ਉਡਾਨ ਭਰ ਚੁੱਕੇ ਹਨ।

ਈਰਾਨ 'ਚ ਅੰਦਰੂਨੀ ਹਾਲਾਤ ਤੇ ਅਮਰੀਕੀ ਰੁਖ਼
ਈਰਾਨ 'ਚ ਸਥਾਨਕ ਮੁਦਰਾ ਰਿਆਲ ਦੀ ਗਿਰਾਵਟ ਕਾਰਨ ਮਹਿੰਗਾਈ ਵਧਣ ਕਾਰਨ ਲੋਕਾਂ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਈ ਸ਼ਹਿਰਾਂ ਵਿੱਚ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰ ਚੁੱਕੇ ਹਨ, ਜਿੱਥੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੜਪਾਂ ਦੀਆਂ ਖ਼ਬਰਾਂ ਹਨ।

ਡੋਨਾਲਡ ਟਰੰਪ ਦੀ ਚਿਤਾਵਨੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਇੱਕ 'ਵਿਸ਼ਾਲ ਨੇਵੀ ਬੇੜਾ' ਤੇਜ਼ੀ ਨਾਲ ਈਰਾਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਭਵਿੱਖ ਵਿੱਚ ਈਰਾਨ 'ਤੇ ਹੋਣ ਵਾਲਾ ਹਮਲਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਿਆਨਕ ਹੋਵੇਗਾ।

F-35A ਜਹਾਜ਼ਾਂ ਨੇ ਈਰਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਕੀਤਾ ਸੀ ਨਾਕਾਮ
ਜ਼ਿਕਰਯੋਗ ਹੈ ਕਿ ਜੂਨ 2025 ਵਿੱਚ ਹੋਏ ਅਮਰੀਕੀ ਹਮਲੇ ਦੌਰਾਨ F-35A ਜਹਾਜ਼ਾਂ ਨੇ ਈਰਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਨਾਕਾਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਦੂਜੇ ਪਾਸੇ, ਤੇਹਰਾਨ ਨੇ ਅਮਰੀਕੀ ਬਿਆਨਾਂ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਆਪਣੀ ਪ੍ਰਭੂਸੱਤਾ ਲਈ ਖ਼ਤਰਾ ਦੱਸਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News