ਅਮਰੀਕੀ ਰਿਪੋਰਟ ’ਚ ਵੱਡਾ ਖ਼ੁਲਾਸਾ, ਬੱਚਿਆਂ ਨੂੰ ਫ਼ੌਜ 'ਚ ਭਰਤੀ ਕਰ ਰਹੇ ਹਨ ਪਾਕਿਸਤਾਨ ਅਤੇ ਤੁਰਕੀ
Saturday, Jul 03, 2021 - 10:12 AM (IST)
ਵਾਸ਼ਿੰਗਟਨ- ਅਮਰੀਕਾ ਦੀ ਇਕ ਰਿਪੋਰਟ ’ਚ ਪਾਕਿਸਤਾਨ ਅਤੇ ਤੁਰਕੀ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਅਮਰੀਕਾ ਨੇ ਸ਼ੁੱਕਰਵਾਰ ਪਾਕਿਸਤਾਨ ਅਤੇ ਤੁਰਕੀ ਨੂੰ ਚਾਈਲਡ ਸੋਲਜਰ ਪ੍ਰੀਵੇਨਸ਼ਨ ਐਕਟ (ਸੀ.ਐੱਸ.ਪੀ.ਏ.) ’ਚ ਸ਼ਾਮਲ ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਦੋਹਾਂ ਦੇਸ਼ਾਂ ’ਚ ਬੱਚਿਆਂ ਨੂੰ ਵੀ ਫ਼ੌਜ ਜਾਂ ਹੋਰਨਾਂ ਸੁਰੱਖਿਆ ਫੋਰਸਾਂ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਸੂਚੀ ’ਚ ਸ਼ਾਮਲ ਹੋਣ ਵਾਲੇ ਦੇਸ਼ਾਂ ’ਤੇ ਫ਼ੌਜੀ ਮਦਦ ਨੂੰ ਲੈ ਕੇ ਸਖ਼ਤ ਪਾਬੰਦੀਆਂ ਲੱਗ ਸਕਦੀਆਂ ਹਨ। ਪਾਕਿਸਤਾਨ ਦੀ ਇਕ ਅਖ਼ਬਾਰ ‘ਦਿ ਡਾਨ’ ਨੇ ਅਮਰੀਕੀ ਰਿਪੋਰਟ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ।
ਇਹ ਵੀ ਪੜ੍ਹੋ: ਬਿਨਾਂ ਦਿਲ ਦੇ 555 ਦਿਨ ਜਿਉਂਦਾ ਰਿਹਾ ਇਹ ਵਿਅਕਤੀ, ਇੰਝ ਹੋਇਆ ਮੁਮਕਿਨ
ਇਸ ਸੂਚੀ ਨੂੰ ਅਮਰੀਕਾ ਦੀ ਸਾਲਾਨਾ ਟਰੈਫਿਕਿੰਗ ਇਨ ਪਰਸਨ (ਟੀ.ਆਈ.ਪੀ.) ਦੀ ਰਿਪੋਰਟ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿਚ ਉਹ ਦੇਸ਼ ਹਨ, ਜਿਨ੍ਹਾਂ ਨੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਬਹੁਤਾ ਉਪਰਾਲਾ ਨਹੀਂ ਕੀਤਾ ਹੈ। ਸੀ.ਐਸ.ਪੀ.ਏ. ਹਰ ਸਾਲ ਟੀ.ਆਈ.ਪੀ. ਰਿਪੋਰਟ ਜਾਰੀ ਕਰਦਾ ਹੈ, ਜਿਸ ਵਿਚ ਉਨ੍ਹਾਂ ਵਿਦੇਸ਼ੀ ਸਰਕਾਰਾਂ ਦੀ ਸੂਚੀ ਦਿੰਦੀ ਹੈ ਜਿੱਥੇ ਬੱਚਿਆਂ ਨੂੰ ਮਿਲਟਰੀ, ਪੁਲਸ ਜਾਂ ਹਥਿਆਰਬੰਦ ਸੁਰੱਖਿਆ ਬਲਾਂ ਵਿਚ ਭਰਤੀ ਕਰਾਇਆ ਜਾ ਰਿਹਾ ਹੈ। 1 ਅਪ੍ਰੈਲ, 2020 ਤੋਂ 31 ਮਾਰਚ, 2021 ਵਿਚ ਤਿਆਰ ਕੀਤੀ ਇਸ ਰਿਪੋਰਟ ਵਿਚ ਪਾਕਿਸਤਾਨ ਅਤੇ ਤੁਰਕੀ ਦਾ ਨਾਂ ਵੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ: ਭਾਰਤ ਤੇ ਪਾਕਿ ਸਮੇਤ ਇਨ੍ਹਾਂ ਦੇਸ਼ਾਂ ਦੀ ਯਾਤਰਾ ਨਹੀਂ ਕਰ ਸਕਣਗੇ UAE ਦੇ ਨਾਗਰਿਕ
ਲਿਸਟ ’ਚ ਇਨ੍ਹਾਂ ਦੇਸ਼ਾਂ ਦੇ ਵੀ ਹਨ ਨਾਂ
ਸੀ.ਐੱਸ.ਪੀ.ਏ. ਦੀ 2021 ਦੀ ਸੂਚੀ ’ਚ ਅਫਗਾਨਿਸਤਾਨ, ਮਿਆਂਮਾਰ, ਕਾਂਗੋ, ਈਰਾਨ, ਇਰਾਕ, ਲੀਬੀਆ, ਮਾਲੀ, ਨਾਈਜੀਰੀਆ, ਸੋਮਾਲੀਆ, ਦੱਖਣੀ ਸੁਡਾਨ, ਸੀਰੀਆ, ਵੈਨੇਜ਼ੁਏਲਾ ਅਤੇ ਯਮਨ ਦੇ ਨਾਂ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਨੂੰ ਸ਼ਾਂਤੀ ਮਿਸ਼ਨ ਲਈ ਮਿਲਣ ਵਾਲੀ ਫ਼ੌਜੀ ਮਦਦ ਰੋਕੀ ਜਾ ਸਕਦੀ ਹੈ। ਨਾਲ ਹੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾਈਆਂ ਜਾ ਸਕਦੀਆਂ ਹਨ। ਇਸ ਸੂਚੀ ’ਚ ਕਾਂਗੋ, ਸੋਮਾਲੀਆ ਅਤੇ ਯਮਨ ਦੇ ਨਾਂ 2010 ਤੋਂ ਹੀ ਹਨ।
ਇਹ ਵੀ ਪੜ੍ਹੋ: ਕੈਨੇਡਾ ’ਚ ਰਿਕਾਰਡ ਤੋੜ ਗਰਮੀ ਨਾਲ 486 ਤੇ ਅਮਰੀਕਾ ’ਚ ਹੁਣ ਤੱਕ 45 ਮੌਤਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।