ਅਮਰੀਕਾ ਨੇ 5 ਚੀਨੀ ਕੰਪਨੀਆਂ ਨੂੰ ਨਿਰਯਾਤ ਪਾਬੰਦੀ ਸੂਚੀ ’ਚ ਜੋੜਿਆ

Friday, Jun 25, 2021 - 06:59 PM (IST)

ਅਮਰੀਕਾ ਨੇ 5 ਚੀਨੀ ਕੰਪਨੀਆਂ ਨੂੰ ਨਿਰਯਾਤ ਪਾਬੰਦੀ ਸੂਚੀ ’ਚ ਜੋੜਿਆ

ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਸਰਕਾਰ ਨੇ 5 ਚੀਨ ਕੰਪਨੀਆਂ ਨੂੰ ਨਿਰਯਾਤ ਪਾਬੰਦੀ ਸੂਚੀ ਵਿਚ ਜੋੜਿਆ ਹੈ, ਜਿਸ ਦੇ ਬਾਅਦ ਉਨ੍ਹਾਂ ਨੂੰ ਅਮਰੀਕਾ ਤੋਂ ਕਿਸੇ ਉਤਪਾਦ ਦਾ ਨਿਰਯਾਤ ਨਹੀਂ ਕੀਤਾ ਜਾਏਗਾ। ਵਣਜ ਵਿਭਾਗ ਨੇ ਬੁੱਧਵਾਰ ਨੂੰ ਜਾਰੀ ਇਕ ਦਸਤਾਵੇਜ਼ ਵਿਚ ਕਿਹਾ ਕਿ ‘ਐਂਡ ਯੂਜ਼ਰ ਰੀਵਿਊ ਕਮੇਟੀ’ ਨੇ ਨਿਰਧਾਰਤ ਕੀਤਾ ਹੈ ਕਿ ਝਿੰਜਿਆਂਗ ਜੀਸੀਐਲ ਨਿਊ ਐਨਰਜੀ ਮੈਟੇਰੀਅਲ ਤਕਨਾਲੋਜੀ ਕੰਪਨੀ ਲਿਮਟਿਡ, ਝਿੰਜਿਆਂਗ ਦਾਕੋ ਨਿਊ ਐਨਰਜੀ ਕੰਪਨੀ ਲਿਮਟਿਡ, ਝਿੰਜਿਆਂਗ ਈਸਟ ਹੋਪ ਨੋਨਫੇਰਸ ਮੈਟਲਸ ਕੰਪਨੀ ਲਿਮਟਿਡ, ਹੋਸ਼ਾਈਨ ਸਿਲੀਕਾਨ ਇੰਡਸਟਰੀ (ਸ਼ਾਨਸ਼ਾਨ) ਕੰਪਨੀ ਲਿਮਟਿਡ ਅਤੇ ਝਿੰਜਿਆਂਗ ਪ੍ਰੋਡਕਸ਼ਨ ਐਂਡ ਕੰਸਟਰਕਸ਼ਨ ਕੋਰਪਸ ਜ਼ਬਰੀ ਮਜ਼ਦੂਰੀ ਨੂੰ ਸਵੀਕਾਰਣ ਜਾਂ ਇਸਤੇਮਾਲ ਕਰਕੇ ਅਮਰੀਕਾ ਦੀ ਵਿਦੇਸ਼ ਨੀਤੀ ਦੇ ਹਿੱਤਾਂ ਦੇ ਉਲਟ ਕੰਮਾਂ ਵਿਚ ਸ਼ਾਮਲ ਹੈ।

ਵਪਾਰ, ਰਾਜ, ਰੱਖਿਆ, ਊਰਜਾ ਅਤੇ ਖ਼ਜ਼ਾਨਾ ਵਿਭਾਗਾਂ ਦੇ ਪ੍ਰਤੀਨਿਧੀਆਂ ਨਾਲ ਬਣੀ ਐਂਡ ਯੂਜ਼ਰ ਰੀਵਿਊ ਕਮੇਟੀ ਕੰਪਨੀਆਂ ਦੀ ਸੂਚੀ ਵਿਚ ਸੋਧ ਦੇ ਸਬੰਧ ਵਿਚ ਸਾਰੇ ਫ਼ੈਸਲੇ ਲੈਂਦੀ ਹੈ। ਇਸ ਸੂਚੀ ਵਿਚ ਕਿਸੇ ਇਕਾਈ ਨੂੰ ਜੋੜਨ ਲਈ ਕਮੇਟੀ ਨੂੰ ਬਹੁਮਤ ਵੋਟ ਦੀ ਜ਼ਰੂਰਤ ਹੁੰਦੀ ਹੈ ਅਤੇ ਇਕ ਨੂੰ ਹਟਾਉਣ ਲਈ ਸਰਵਸੰਮਤੀ ਨਾਲ ਵੋਟ ਦੀ ਜ਼ਰੂਰਤ ਹੁੰਦੀ ਹੈ। ਅਮਰੀਕੀ ਸਰਕਾਰ ਦਾ ਦੋਸ਼ ਹੈ ਕਿ 5 ਚੀਨੀ ਸੰਸਥਾਵਾਂ ਨੇ ਚੀਨ ਦੇ ਸ਼ਿਨਜਿਆਂਗ ਖੇਤਰ ਵਿਚ ਉਈਗਰ, ਕਜਾਖਾਂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦਾ ਉਲੰਘਣ ਅਤੇ ਦੁਰਵਿਵਹਾਰ ਕੀਤਾ ਹੈ, ਜਿਸ ਵਿਚ ਦਮਨ, ਸਮੂਹਕ ਮਨਮਾਨੀ ਹਿਰਾਸਤ, ਜਬਰਨ ਮਜ਼ਦੂਰੀ ਅਤੇ ਉਚ ਤਕਨੀਕ ਨਿਗਰਾਨੀ ਅਭਿਆਨ ਵਿਚ ਸ਼ਾਮਲ ਹੋਣਾ ਸ਼ਾਮ ਹੈ।

ਪਾਬੰਦੀਸ਼ੁਦਾ ਕੀਤੀਆਂ ਗਈਆਂ 5 ਕੰਪਨੀਆਂ ਨੂੰ ਵਾਧੂ ਲਾਈਸੈਂਸ ਪ੍ਰਾਪਤ ਕਰਨੇ ਹੋਣਗੇ ਅਤੇ ਨਿਰਯਾਤ, ਮੁੜ ਨਿਰਯਾਤ ਅਤੇ ਟਰਾਂਸਫਰ ਲਈ ਜ਼ਿਆਦਾਤਰ ਲਾਈਸੈਂਸ ਅਪਵਾਦਾਂ ਦੀ ਸੀਮਤ ਉਪਲਬੱਧਤਾ ਹੋਵੇਗੀ।
 


author

cherry

Content Editor

Related News