ਅਮਰੀਕਾ ਨੇ ਚੀਨ 'ਤੇ WHO ਦੀ ਜਾਂਚ 'ਚ ਅੜਿੱਕਾ ਪਾਉਣ ਦਾ ਲਾਇਆ ਦੋਸ਼, ਟੀਕੇ 'ਤੇ ਖੜ੍ਹੇ ਕੀਤੇ ਸਵਾਲ
Sunday, Dec 20, 2020 - 07:14 PM (IST)
ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਚੀਨ ਕੋਲੋਂ ਕੋਰੋਨਾ ਵਾਇਰਸ ਮਹਾਮਾਰੀ ਦੇ ਪਸਾਰ ਸਬੰਧੀ ਪਾਰਦਰਸ਼ਿਤਾ ਦੀ ਮੰਗ ਕਰੇ। ਅਮਰੀਕਾ ਦਾ ਦੋਸ਼ ਹੈ ਕਿ ਵੁਹਾਨ ਸ਼ਹਿਰ ਵਿਚ ਖਤਰਨਾਕ ਵਾਇਰਸ ਦੀ ਸ਼ੁਰੂਆਤ ਬਾਰੇ ਚੀਨ ਵਿਸ਼ਵ ਸਿਹਤ ਸੰਗਠਨ ਦੀ ਜਾਂਚ ਵਿਚ ਅੜਿੱਕਾ ਪਾ ਰਿਹਾ ਹੈ। ਅਮਰੀਕਾ ਨੇ ਚੀਨ ਦੇ ਟੀਕਿਆਂ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਕਾਰਣ ਹੁਣ ਤੱਕ 50 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ, 'ਕੋਰੋਨਾ ਵਾਇਰਸ ਦਾ ਪਤਾ ਲਾਉਣ ਤੋਂ ਕਰੀਬ ਇਕ ਸਾਲ ਬਾਅਦ ਵੀ ਚੀਨ ਦੀ ਕਮਿਊਨਿਸਟ ਪਾਰਟੀ ਵਾਇਰਸ ਦੇ ਸਬੰਧ ਵਿਚ ਗਲਤ ਜਾਣਕਾਰੀ ਦੇ ਰਹੀ ਹੈ। ਇਸ ਵਾਇਰਸ ਦੀ ਸ਼ੁਰੂਆਤ ਅਤੇ ਪਸਾਰ ਦੇ ਸਬੰਧ ਵਿਚ ਵਿਸ਼ਵ ਸਿਹਤ ਸੰਗਠਨ ਦੀ ਜਾਂਚ ਵਿਚ ਅੜਿੱਕਾ ਪਾ ਰਹੀ ਹੈ।' ਉਨ੍ਹਾਂ ਕਿਹਾ ਕਿ ਚੀਨ ਟੀਕਿਆਂ ਦੀ ਵਿੱਕਰੀ ਵੀ ਕਰ ਰਿਹਾ ਹੈ ਜਦਕਿ ਸੁਰੱਖਿਆ ਅਤੇ ਉਨ੍ਹਾਂ ਦੇ ਪ੍ਰਭਾਵੀ ਹੋਣ ਦੇ ਸਬੰਧ ਵਿਚ ਲਾਜ਼ਮੀ ਅੰਕੜਿਆਂ ਦਾ ਪਤਾ ਨਹੀਂ ਹੈ ਕਿਉਂਕਿ ਕਲੀਨਿਕਲ ਪ੍ਰੀਖਣ ਦੌਰਾਨ ਪਾਰਦਰਸ਼ਿਤਾ ਨਹੀਂ ਵਰਤੀ ਗਈ।
ਇਹ ਵੀ ਪੜ੍ਹੋ -ਕੋਵਿਡ ਵੈਕਸੀਨ ਲੋਕਾਂ ਨੂੰ ਬਣਾ ਸਕਦੀ ਹੈ ਮਗਰਮੱਛ, ਬੀਬੀਆਂ ਨੂੰ ਆ ਸਕਦੀ ਹੈ ਦਾੜ੍ਹੀ : ਬ੍ਰਾਜ਼ੀਲ PM
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।