ਅਮਰੀਕਾ : 6 ਸਾਲ ਦੇ ਬੱਚੇ ਨੇ ਛੋਟੀ ਭੈਣ ਨੂੰ ਮਾਰੀ ਗੋਲੀ, ਮਾਤਾ-ਪਿਤਾ ਗ੍ਰਿਫ਼ਤਾਰ

Thursday, Jul 28, 2022 - 09:59 AM (IST)

ਵਾਸ਼ਿੰਗਟਨ (ਏਜੰਸੀ): ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਘਟਨਾ  ਇੰਡੀਆਨਾਪੋਲਿਸ ਦੇ ਉੱਤਰ-ਪੂਰਬ ਵਿੱਚ ਮਾਨਸੀ ਸ਼ਹਿਰ ਵਿੱਚ ਵਾਪਰੀ। ਮੰਗਲਵਾਰ ਨੂੰ ਇੱਥੇ ਇੱਕ ਛੇ ਸਾਲਾ ਬੱਚੇ ਨੇ ਆਪਣੀ ਪੰਜ ਸਾਲਾ ਭੈਣ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਉਸ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਪੁੱਛਗਿੱਛ 'ਚ ਕਤਲ ਦਾ ਹੋਇਆ ਖੁਲਾਸਾ 

ਪੁਲਸ ਨੇ ਦੱਸਿਆ ਕਿ ਜੈਕਬ ਗ੍ਰੇਸਨ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸਦੇ ਛੇ ਸਾਲ ਦੇ ਬੇਟੇ ਨੇ ਸੇਫ ਵਿੱਚ ਗੋਲੀਆਂ ਨਾਲ ਭਰੀਆਂ ਦੋ ਬੰਦੂਕਾਂ ਵਿੱਚੋਂ ਇੱਕ ਨੂੰ ਚੁੱਕਿਆ ਅਤੇ ਆਪਣੀ ਭੈਣ ਨੂੰ ਗੋਲੀ ਮਾਰ ਦਿੱਤੀ। ਉਪ ਪੁਲਸ ਮੁਖੀ ਮੇਲਿਸਾ ਕ੍ਰਿਸਵੈਲ ਨੇ ਕਿਹਾ ਕਿ 28 ਸਾਲਾ ਗ੍ਰੇਸਨ ਅਤੇ ਉਸਦੀ ਪਤਨੀ ਕਿੰਬਰਲੀ ਗ੍ਰੇਸਨ (27) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ’ਚ 'ਸਟੱਡੀ ਵੀਜ਼ਾ' ਮਿਲਣਾ ਹੋਇਆ ਔਖਾ, ਟਾਪਰਾਂ ਨੂੰ ਵੀ ਇਨਕਾਰ, ਇਹ ਵਜ੍ਹਾ ਆਈ ਸਾਹਮਣੇ

ਮਾਪੇ ਬੱਚੇ ਨੂੰ ਸ਼ੂਟਿੰਗ ਰੇਂਜ ਲੈ ਗਏ

ਉੱਧਰ ਬੱਚੇ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਆਪਣੇ ਮਾਤਾ-ਪਿਤਾ ਦੇ ਬੈੱਡਰੂਮ 'ਚ ਸੇਫ ਦੀ ਚਾਬੀ ਮਿਲੀ। ਉਸ ਸਮੇਂ ਉਸ ਦੀ ਮਾਂ ਸੌਂ ਰਹੀ ਸੀ, ਉਸ ਨੇ ਉੱਥੋਂ ਬੰਦੂਕ ਚੁੱਕ ਕੇ ਛੋਟੀ ਭੈਣ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਬੱਚੇ ਦੀ ਮਾਂ ਕਿੰਬਰਲੀ ਗ੍ਰੇਸਨ ਨੇ ਕਿਹਾ ਕਿ ਉਹ ਅਤੇ ਉਸ ਦਾ ਪਤੀ ਕੁਝ ਸਮਾਂ ਪਹਿਲਾਂ ਬੇਟੇ ਨੂੰ ਬੰਦੂਕ ਚਲਾਉਣਾ ਸਿਖਾਉਣ ਲਈ ਉਸ ਨੂੰ ਸ਼ੂਟਿੰਗ ਰੇਂਜ 'ਤੇ ਲੈ ਕੇ ਗਏ ਸਨ।

ਗੋਲੀਬਾਰੀ ਦੀਆਂ 300 ਤੋਂ ਵੱਧ ਘਟਨਾਵਾਂ 

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਅਮਰੀਕਾ ਵਿੱਚ ਹੁਣ ਤੱਕ ਗੋਲੀਬਾਰੀ ਦੀਆਂ 300 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ। 22 ਜੂਨ ਨੂੰ ਅਮਰੀਕੀ ਸੰਸਦ ਮੈਂਬਰਾਂ ਨੇ ਵਧਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਗਨ ਸੇਫਟੀ ਬਿੱਲ ਨੂੰ ਮਨਜ਼ੂਰੀ ਦਿੱਤੀ।

-ਇਸ ਸਾਲ ਸੰਯੁਕਤ ਰਾਜ ਵਿੱਚ 300 ਤੋਂ ਵੱਧ ਸਮੂਹਿਕ ਗੋਲੀਬਾਰੀ ਦੀ ਰਿਪੋਰਟ ਕੀਤੀ ਗਈ।

-ਟੈਕਸਾਸ ਵਿਚ 24 ਮਈ ਨੂੰ ਹੋਈ ਗੋਲੀਬਾਰੀ ਵਿਚ 19 ਬੱਚਿਆਂ ਸਮੇਤ ਕਈ ਲੋਕ ਮਾਰੇ ਗਏ ਸਨ।

-31 ਮਈ ਨੂੰ ਨਿਊ ਓਰਲੀਨਜ਼ ਵਿੱਚ ਇੱਕ ਬਜ਼ੁਰਗ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

-ਅਮਰੀਕਾ 'ਚ ਆਜ਼ਾਦੀ ਦਿਵਸ ਪਰੇਡ ਦੌਰਾਨ ਹੋਈ ਗੋਲੀਬਾਰੀ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 31 ਜ਼ਖਮੀ ਹੋ ਗਏ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News