ਅਮਰੀਕਾ : 241 ਯਾਤਰੀਆਂ ਨਾਲ ਭਰੇ ਜਹਾਜ਼ ਦੇ ਇੰਜਨ ਵਿਚ ਲੱਗੀ ਅੱਗ, ਰਿਹਾਇਸ਼ੀ ਇਲਾਕਿਆਂ 'ਤੇ ਡਿੱਗਾ ਮਲਬਾ
Sunday, Feb 21, 2021 - 04:49 PM (IST)
ਅਮਰੀਕਾ - ਅਮਰੀਕਾ ਦੀ ਯੂਨਾਈਟਿਡ ਏਅਰਲਾਇੰਸ ਦੇ ਜਹਾਜ਼ (ਫਲਾਈਟ ਯੂ.ਏ. 328) ਦੇ ਇਕ ਇੰਜਨ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਉਡਾਣ ਲਗਭਗ 15,000 ਫੁੱਟ ਦੀ ਉਚਾਈ 'ਤੇ ਉੱਡ ਰਹੀ ਸੀ। ਹਾਦਸੇ ਤੋਂ ਬਾਅਦ ਬੋਇੰਗ 77 ਜਹਾਜ਼ ਦੇ ਵੱਡੇ ਟੁਕੜੇ ਰਿਹਾਇਸ਼ੀ ਇਲਾਕਿਆਂ ਵਿਚ ਡਿੱਗਣ ਲੱਗ ਗਏ। ਹਾਲਾਂਕਿ, ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਸੁਰੱਖਿਅਤ ਤਰੀਕੇ ਨਾਲ ਕਰ ਲਈ ਗਈ ਸੀ।
ਅਮਰੀਕਾ ਦੇ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਨੀਵਾਰ ਨੂੰ ਯੂਨਾਈਟਿਡ ਏਅਰਲਾਇੰਸ ਦੀ ਉਡਾਣ 328 ਨੇ ਉਡਾਣ ਭਰੀ ਤਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਕੁਝ ਮਿੰਟਾਂ ਵਿਚ ਇੱਕ ਖੌਫਨਾਕ ਨਜ਼ਾਰਾ ਸਾਹਮਣੇ ਆ ਜਾਵੇਗਾ। ਟੇਕਓਫ ਤੋਂ ਕੁਝ ਸਕਿੰਟਾਂ ਬਾਅਦ ਹੀ ਇਕ ਇੰਜਣ ਫਲਾਈਟ ਦਾ ਫ਼ੇਲ ਹੋ ਗਿਆ ਅਤੇ ਅੱਗ ਦੀਆਂ ਲਾਟਾਂ ਨਾਲ ਬਲਣਾ ਸ਼ੁਰੂ ਹੋ ਗਿਆ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ ਹੋਨੋਲੂਲੂ ਜਾ ਰਿਹਾ ਬੋਇੰਗ 777 ਜਹਾਜ਼ ਦਾ ਇਕ ਇੰਜਣ ਫ਼ੇਲ ਹੋਣ ਕਾਰਨ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਵਾਪਸ ਪਰਤ ਆਇਆ। ਇਸ 'ਚ ਉਡਾਣ ਤੋਂ ਬਾਅਦ ਇੰਜਣ ਦੇ ਫ਼ੇਲ ਹੋਣ ਕਾਰਨ ਅੱਗ ਲੱਗ ਗਈ। ਜਿਸ ਦੀ ਇਕ ਵੀਡੀਓ ਵੀ ਇਕ ਯਾਤਰੀ ਨੇ ਬਣਾ ਲਈ ਸੀ।
ਇਹ ਵੀ ਪੜ੍ਹੋ : ਕੈਲੀਫੋਰਨੀਆ 'ਚ ਟਰੱਕ ਨਾਲ ਟਕਰਾਇਆ ਇੱਕ ਛੋਟਾ ਜਹਾਜ਼ , ਪਾਇਲਟ ਦੀ ਹੋਈ ਮੌਤ
ਚੰਗੀ ਗੱਲ ਇਹ ਹੈ ਕਿ ਜਹਾਜ਼ ਉਡਾਣ ਭਰਨ ਦੇ 20 ਮਿੰਟਾਂ ਵਿਚ ਵਾਪਸ ਉਤਰਿਆ ਅਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ।
ਪਾਇਲਟ ਨੇ ਇੰਜਣ ਫ਼ੇਲ ਹੋਣ ਦੀ ਜਾਣਕਾਰੀ ਤੁਰੰਤ ਗਰਾਉਂਡ ਕੰਟਰੋਲ ਨੂੰ ਦਿੱਤੀ ਅਤੇ ਮੇਡੀ ਨੂੰ ਵੀ ਬੁਲਾਇਆ। ਇਸ ਦੌਰਾਨ ਜਹਾਜ਼ ਦੇ ਕੁਝ ਹਿੱਸੇ ਅਸਮਾਨ ਤੋਂ ਹੀ ਡਿੱਗ ਗਏ ਅਤੇ ਡੇਨਵਰ ਤੋਂ ਕਈ ਮੀਲ ਦੂਰ ਲੋਕਾਂ ਦੇ ਘਰਾਂ ਤੱਕ ਪਹੁੰਚ ਗਏ। ਬਰੂਮਫੀਲਡ ਪੁਲਿਸ ਵਿਭਾਗ ਨੇ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਵਿਚ ਵੱਡੇ ਹਿੱਸੇ ਘਰਾਂ ਦੇ ਬਾਹਰ ਪਏ ਦਿਖਾਈ ਦਿੱਤੇ ਹਨ। ਹਾਲਾਂਕਿ ਹਾਦਸੇ ਦੇ ਕਾਰਨ ਕਿਸੇ ਨੂੰ ਸੱਟ ਨਹੀਂ ਲੱਗੀ ਹੈ।
ਇਹ ਵੀ ਪੜ੍ਹੋ : ਇਟਲੀ 'ਚ ਵਾਪਰੀ ਅਣਹੋਣੀ, ਇੱਕ ਹੋਰ ਪੰਜਾਬੀ ਨੌਜਵਾਨ ਲਈ ਬਣੀ ਕਾਲ
ਜਹਾਜ਼ ਵਿਚ 10 ਵਿਅਕਤੀਆਂ ਦੇ ਚਾਲਕ ਦਲ ਦੇ ਨਾਲ 231 ਲੋਕ ਸਵਾਰ ਸਨ। ਇਕ ਯਾਤਰੀ ਨੇ ਦੱਸਿਆ ਕਿ ਉਡਾਣ ਦੇ ਕੁਝ ਮਿੰਟਾਂ ਬਾਅਦ ਹੀ ਇਕ ਭਿਆਨਕ ਵਿਸਫੋਟ ਸੁਣਿਆ ਜਦੋਂ ਉਸਨੇ ਖਿੜਕੀ ਵਿੱਚੋਂ ਬਾਹਰ ਵੇਖਿਆ ਤਾਂ ਇੰਜਣ ਗਾਇਬ ਗਿਆ ਸੀ। ਇਸ ਸਮੇਂ ਜਹਾਜ਼ 1000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ। ਸੁਰੱਖਿਅਤ ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਨਵੀਂ ਉਡਾਣ ਜ਼ਰੀਏ ਭੇਜਣ ਦਾ ਪ੍ਰਬੰਧ ਕੀਤਾ ਗਿਆ। ਯੂਨਾਈਟਿਡ ਏਅਰਲਾਇੰਸ ਨੇ ਇਹ ਵੀ ਦੱਸਿਆ ਹੈ ਕਿ ਐਫ.ਏ.ਏ., ਐਨ.ਟੀ.ਐਸ.ਬੀ. ਅਤੇ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਨੁਕਸਾਨ ਦਾ ਪਤਾ ਲੱਗ ਸਕੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।