ਅਮਰੀਕਾ 'ਚ 41 ਗੈਰਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਦਿਆਂ ਟਰੱਕ ਡਰਾਈਵਰ ਗ੍ਰਿਫ਼ਤਾਰ

Friday, Mar 05, 2021 - 10:43 AM (IST)

ਅਮਰੀਕਾ 'ਚ 41 ਗੈਰਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਦਿਆਂ ਟਰੱਕ ਡਰਾਈਵਰ ਗ੍ਰਿਫ਼ਤਾਰ

ਵਾਸ਼ਿੰਗਟਨ (ਰਾਜ ਗੋਗਨਾ): ਪਿਛਲੇ ਮਹੀਨੇ ਦੇ ਅਖੀਰ ਵਿੱਚ ਬਿਨਾ ਲਾਇਸੈਂਸ ਤੋਂ ਇੱਕ ਟਰੱਕ ਡਰਾਈਵਰ ਬਾਰਡਰ ਪੈਟਰੋਲਿੰਗ ਚੌਕੀ ਤੋਂ ਮੈਕਸੀਕੋ ਤੋਂ ਟੈਕਸਾਸ (ਅਮਰੀਕਾ) ਜਾ ਰਹੇ 41 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸਮਗਲ ਕਰਨ ਦੀ ਕੋਸ਼ਿਸ਼ ਵਿੱਚ ਫੜਿਆ ਗਿਆ ਸੀ। ਮੈਕਸੀਕਨ ਮੂਲ ਦਾ ਨਾਗਰਿਕ, ਜਿਸ ਦੀ ਉਮਰ 21 ਸਾਲ ਅਤੇ ਨਾਂ ਲਿਓਬਾਰਡੋ ਮੰਡੁਜਾਨੋ ਹੈ। ਜਦੋਂ ਉਹ ਹਿਊਸਟਨ (ਟੈਕਸਾਸ) ਜਾ ਰਿਹਾ ਸੀ ਤਾਂ ਉਹ ਇਕ ਚੌਂਕੀ ਤੋਂ ਲੰਘਿਆ ਸੀ। ਇਹ ਵਿਅਕਤੀ 22 ਫਰਵਰੀ ਨੂੰ ਹੇਬਰਬਰਵਿਲ ਦੇ ਪੱਛਮ ਵਿਚ ਟੈਕਸਾਸ 359 ‘ਤੇ ਸਥਿਤ ਸਯੁੰਕਤ ਰਾਜ ਬਾਰਡਰ ਪੈਟਰੋਲ ਚੌਕ ‘ਤੇ ਫੜਿਆ ਗਿਆ ਸੀ। 

PunjabKesari

ਏਜੰਟ ਮੁਤਾਬਕ, ਆਪਣੇ ਟਰੈਕਟਰ ਦੇ ਟ੍ਰੇਲਰ ਦੀ ਰੁਟੀਨ ਜਾਂਚ ਕਰਨ 'ਤੇ ਮੰਡੁਜਾਨੋ ਨੇ ਖੁਲਾਸਾ ਕੀਤਾ ਕਿ ਉਸ ਕੋਲ ਵਪਾਰਕ ਡਰਾਈਵਰ ਦਾ ਲਾਇਸੈਂਸ ਨਹੀਂ ਸੀ ਅਤੇ ਛਾਣਬੀਨ ਦੌਰਾਨ ਉਹ ਜਵਾਬ ਸਹੀ ਨਹੀਂ ਦੇ ਰਿਹਾ ਸੀ ਅਤੇ ਪ੍ਰਸ਼ਨਾਂ ਦੇ ਉੱਤਰ ਦੇਣ ਵੇਲੇ ਉਹ ਘਬਰਾਹਟ ਦੇ ਨਾਲ ਕੰਬ ਰਿਹਾ ਸੀ। K-9 ਨਾਂ ਦੀ ਪੁਲਸ ਨੇ ਫਿਰ ਟਰੈਕਟਰ ਦੇ ਟ੍ਰੇਲਰ ਦੇ ਅੰਦਰ ਸਮਗਲਿੰਗ ਦੀ ਸੰਭਾਵਤ ਮੌਜੂਦਗੀ ਬਾਰੇ ਚੇਤਾਵਨੀ ਦਿੱਤੀ ਅਤੇ ਮੰਡੂਜਾਨੋ ਨੂੰ ਸੈਕੰਡਰੀ ਜਾਂਚ ਵਿੱਚ ਭੇਜਿਆ ਗਿਆ, ਜਿੱਥੇ ਏਜੰਟਾਂ ਨੇ ਟ੍ਰੇਲਰ ਦੇ ਪਿਛਲੇ ਹਿੱਸੇ ਵਿੱਚ 41 ਲੋਕਾਂ ਨੂੰ ਮੌਕੇ 'ਤੇ ਫੜਿਆ ਹੈ।ਉਸ ਤੋਂ ਬਾਅਦ ਮੰਡੁਜਾਨੋ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਪੰਜਾਬੀ ਸਟੋਰ ਮਾਲਕ ਸਤਨਾਮ ਸਿੰਘ ਦਾ ਗੋਲੀ ਮਾਰ ਕੇ ਕਤਲ

ਗ੍ਰਿਫ਼ਤਾਰੀ ਤੋਂ ਬਾਅਦ ਦਿੱਤੇ ਇਕ ਬਿਆਨ ਵਿੱਚ, ਮੰਡੂਜਾਨੋ ਨੇ ਕਿਹਾ,"ਇੱਕ ਵਿਅਕਤੀ ਜਿਸ ਨੂੰ ਫਲਕੋ ਵਜੋਂ ਜਾਣਿਆ ਜਾਂਦਾ ਹੈ, ਨੇ ਉਸਨੂੰ ਲਾਰੇਡੋ, ਟੈਕਸਾਸ ਤੋਂ ਹਿਊਸਟਨ, ਟੈਕਸਾਸ ਸੂਬੇ ਵਿੱਚ 1000 ਡਾਲਰ ਲਈ ਟਰੈਕਟਰ-ਟ੍ਰੇਲਰ ਚਲਾਉਣ ਲਈ ਕਿਰਾਏ 'ਤੇ ਲਿਆ।" ਮੰਡੁਜਾਨੋ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ‘ਫਲੇਕੋ’ ਨੂੰ ਤਕਰੀਬਨ 6 ਸਾਲਾਂ ਤੋਂ ਜਾਣਦਾ ਸੀ ਪਰ ਉਸ ਦੇ ਅਸਲ ਨਾਮ ਬਾਰੇ ਉਸ ਨੂੰ ਪਤਾ ਨਹੀਂ ਸੀ। ਮੰਡੁਜਾਨੋ ਨੇ ਕਿਹਾ ਕਿ ‘ਫਲੈਕੋ’ ਨੇ ਉਸ ਨੂੰ ਸੈਲਫੋਨ ਦਿੱਤਾ ਸੀ ਅਤੇ ਹਿਊਸਟਨ ਪਹੁੰਚਣ ਤੋਂ ਬਾਅਦ ਉਸ ਨਾਲ ਸੰਪਰਕ ਕਰਨ ਲਈ ਵੀ ਨਿਰਦੇਸ਼ ਦਿੱਤਾ ਸੀ। ਜਦੋਂ ਉਹ ਟ੍ਰੇਲਰ ਉਤਾਰਨਾ ਹੈ। ਮੰਡੁਜਾਨੋ ਕਹਿੰਦਾ ਹੈ ਕਿ ਉਹ ਇਸ ਪ੍ਰਭਾਵ ਹੇਠ ਸੀ ਕਿ ਉਹ ਆਟੋ ਪਾਰਟਸ ਨੂੰ ਲਿਜਾ ਰਿਹਾ ਸੀ।


author

Vandana

Content Editor

Related News