ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੁੰਦੇ 2 ਭਾਰਤੀ ਗ੍ਰਿਫਤਾਰ

3/26/2020 9:17:02 AM

ਵਾਸ਼ਿੰਗਟਨ (ਬਿਊਰੋ): ਅਮਰੀਕੀ ਸੀਮਾ ਅਧਿਕਾਰੀਆਂ ਨੇ ਗੈਰ ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖਲ ਹੋਣ ਦੇ ਦੋਸ਼ ਵਿਚ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੋਹਾਂ ਨੂੰ ਨਿਊਯਾਰਕ ਵਿਚ ਗਲਤ ਢੰਗ ਨਾਲ ਤਸਕਰੀ ਕਰਨ ਦੀ ਕੋਸ਼ਿਸ਼ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਅਮਰੀਕੀ ਸੀਮਾ ਗਸ਼ਤੀ ਏਜੰਟਾਂ ਨੇ ਪਿਛਲੇ ਹਫਤੇ 4 ਲੋਕਾਂ ਨੂੰ ਬਰਕ ਅਤੇ ਮੈਸਿਨਾ ਸੀਮਾ ਸਟੇਸ਼ਨਾਂ ਤੋਂ ਤਸਕਰੀ ਦੀ ਅਸਫਲ ਕੋਸ਼ਿਸ਼ ਕਰਦਿਆਂ ਗ੍ਰਿਫਤਾਰ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਮਜ਼ਾਕ ਉਡਾਉਂਦੇ ਪ੍ਰਿੰਸ ਵਿਲੀਅਮ ਦਾ ਵੀਡੀਓ ਵਾਾਇਰਲ

ਏਜੰਟਾਂ ਨੇ ਇਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੇ ਇਕ ਵਿਦੇਸ਼ੀ ਤਸਕਰੀ ਦੀ ਘਟਨਾ ਵਿਚ ਸ਼ਾਮਲ ਹੋਣ ਦਾ ਸ਼ੱਕ ਸੀ। ਜਿਵੇਂ ਹੀ ਗੱਡੀ ਰੁੱਕਦੀ ਹੋਈ ਦਿਖਾਈ ਦਿੱਤੀ, ਤਿੰਨੇ ਗੱਡੀ ਵਿਚੋਂ ਬਾਹਰ ਨਿਕਲ ਗਏ ਅਤੇ ਫਿਰ ਡਰਾਈਵਰ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਇਸੇ ਦੌਰਾਨ ਗੱਡੀ ਹਾਦਸਾਗ੍ਰਸਤ ਹੋ ਗਈ ਅਤੇ ਡਰਾਈਵਰ ਨੂੰ ਵੀ ਫੜ ਲਿਆ ਗਿਆ। ਇਹਨਾਂ ਵਿਚ ਦੋ ਨਾਗਰਿਕ ਭਾਰਤੀ ਹਨ। ਉਹਨਾਂ ਨੂੰ ਸੈਂਟ ਰੇਜਿਸ ਮੋਹਾਕ ਵਿਚ ਭਾਰਤੀ ਰਿਜਵਰੇਸ਼ਨ ਦੇ ਮਾਧਿਅਮ ਨਾਲ ਕੈਨੇਡਾ ਦੇ ਰਸਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੁੰਦਿਆਂ ਫੜਿਆ ਗਿਆ। ਡਰਾਈਵਰ 'ਤੇ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਕਰਨ ਦਾ ਦੋਸ਼ ਹੈ। 


Vandana

Edited By Vandana