ਅਮਰੀਕਾ ਦੋ ਅਰਬ ਡਾਲਰ ਦੇ ਹਥਿਆਰ ਵੇਚੇਗਾ ਤਾਈਵਾਨ ਨੂੰ, ਚੀਨ ਚਿੰਤਤ

06/06/2019 5:42:16 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵੱਡੇ ਰੱਖਿਆ ਸੌਦੇ ਦੇ ਤਹਿਤ ਤਾਈਵਾਨ ਨੂੰ ਟੈਂਕ ਅਤੇ ਕਈ ਹਥਿਆਰ ਵੇਚਣ ਦੀ ਤਿਆਰੀ ਵਿਚ ਹੈ। ਇਨ੍ਹਾਂ ਹਥਿਆਰਾਂ ਦੀ ਕੀਮਤ ਦੋ ਅਰਬ ਡਾਲਰ (ਕਰੀਬ 14 ਹਜ਼ਾਰ ਕਰੋੜ ਰੁਪਏ) ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਵਿਕਰੀ 'ਤੇ ਚਿੰਤਾ ਜ਼ਾਹਰ ਕਰਦਿਆਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ ਦੋ-ਪੱਖੀ ਸੰਬੰਧਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਤਾਈਵਾਨ ਨੂੰ ਹਥਿਆਰ ਵੇਚਣਾ ਬੰਦ ਕਰੇ। 

ਇਸ ਹਥਿਆਰ ਸੌਦੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਪ੍ਰਸਤਾਵਿਤ ਖਰੀਦ ਦੇ ਬਾਰੇ ਵਿਚ ਅਮਰੀਕੀ ਸੰਸਦ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ,''ਤਾਈਵਾਨ ਨੂੰ 108 M1A2  ਐਬਰੈਮਸ ਟੈਂਕ (Abrams tanks) ਦੇ ਨਾਲ-ਨਾਲ ਐਂਟੀ ਟੈਂਕ ਅਤੇ ਐਂਟੀ-ਏਅਰਕ੍ਰਾਫਟ ਮਿਜ਼ਾਈਲ ਵੇਚੇ ਜਾਣ ਦੀ ਸੰਭਾਵਨਾ ਹੈ।'' ਤਾਈਵਾਨ ਨੂੰ ਆਪਣਾ ਹਿੱਸਾ ਦੱਸਣ ਵਾਲਾ ਚੀਨ ਉਸ 'ਤੇ ਕਬਜ਼ੇ  ਲਈ ਕਈ ਵਾਰ ਫੌਜੀ ਕਾਰਵਾਈ ਕਰਨ ਦੀ ਧਮਕੀ ਦੇ ਚੁੱਕਾ ਹੈ। ਉਹ ਟਾਪੂ ਖੇਤਰ ਤਾਈਵਾਨ ਨਾਲ ਅਮਰੀਕਾ ਦੇ ਸੰਬੰਧਾਂ ਨੂੰ ਚੰਗਾ ਨਹੀਂ ਸਮਝਦਾ। 

ਅਮਰੀਕਾ, ਤਾਈਵਾਨ ਦਾ ਮੁੱਖ ਹਥਿਆਰ ਸਪਲਾਈ ਕਰਤਾ ਦੇਸ਼ ਹੈ। ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਬੀਤੀ ਮਾਰਚ ਨੂੰ ਕਿਹਾ ਸੀ,''ਚੀਨ ਦੇ ਵੱਧਦੇ ਦਬਾਅ ਦੇ ਮੱਦੇਨਜ਼ਰ ਅਮਰੀਕਾ ਸਾਡੀ ਰੱਖਿਆ ਸਮਰੱਥਾ ਵਧਾਉਣ ਲਈ ਨਵੇਂ ਹਥਿਆਰ ਖਰੀਦਣ ਦੀ ਸਾਡੀ ਅਪੀਲ 'ਤੇ ਸਕਰਾਤਮਕ ਪ੍ਰਤੀਕਿਰਿਆ ਦੇ ਰਿਹਾ ਹੈ।''


Vandana

Content Editor

Related News