ਅਮਰੀਕਾ: ਮਿਸੀਸਿਪੀ''ਚ ਪੁਲ ਡਿੱਗਣ ਕਾਰਨ 3 ਮੌਤਾਂ, 4 ਜ਼ਖ਼ਮੀ
Thursday, Oct 17, 2024 - 05:28 PM (IST)
ਹਿਊਸਟਨ (ਏਜੰਸੀ)- ਅਮਰੀਕਾ ਦੇ ਦੱਖਣੀ ਸੂਬੇ ਮਿਸੀਸਿਪੀ 'ਚ ਇਕ ਪੁਲ ਦੇ ਢਹਿ ਜਾਣ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਸ ਨੂੰ 'ਵਰਕਸਾਈਟ ਦੁਰਘਟਨਾ' ਕਰਾਰ ਦਿੱਤਾ। ਇਹ ਘਟਨਾ ਬੁੱਧਵਾਰ ਦੁਪਹਿਰ ਦੀ ਹੈ।
ਇਹ ਵੀ ਪੜ੍ਹੋ: ਨੇਪਾਲ 'ਚ 870 ਪਰਬਤਾਰੋਹੀਆਂ ਨੂੰ 37 ਚੋਟੀਆਂ 'ਤੇ ਚੜ੍ਹਨ ਦੀ ਮਿਲੀ ਇਜਾਜ਼ਤ
ਇਕ ਨਿਊਜ਼ ਏਜੰਸੀ ਨੇ ਸਥਾਨਕ ਮੀਡੀਆ ਆਉਟਲੇਟ WLBT ਦੇ ਹਵਾਲੇ ਨਾਲ ਦੱਸਿਆ ਹੈ ਕਿ ਸਿਮਪਸਨ ਕਾਉਂਟੀ ਦੇ ਸ਼ੈਰਿਫ ਪਾਲ ਮੁਲਿੰਸ ਵੱਲੋਂ ਮੌਤਾਂ ਅਤੇ ਜ਼ਖ਼ਮੀਆਂ ਦੀ ਪੁਸ਼ਟੀ ਕੀਤੀ ਗਈ ਹੈ। ਮਿਸੀਸਿਪੀ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ, ਜੈਕਸਨ ਤੋਂ ਲਗਭਗ 40 ਮੀਲ (64 ਕਿਲੋਮੀਟਰ) ਦੱਖਣ ਵਿੱਚ ਹਾਈਵੇਅ 149 ਉੱਤੇ ਸਟ੍ਰੋਂਗ ਨਦੀ ਉੱਤੇ ਬਣੇ ਪੁਲ ਨੂੰ ਬਰਿੱਜ ਰਿਪਲੇਸਮੈਂਟ ਪ੍ਰੋਜੈਕਟ ਦੇ ਹਿੱਸੇ ਵਜੋਂ 18 ਸਤੰਬਰ ਤੋਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਕਰਨਾਲ ਦੀ ਕਲਾਕਾਰ ਨੇ ਬਾਲ ਮਜ਼ਦੂਰੀ 'ਤੇ ਆਧਾਰਿਤ ਆਰਟਵਰਕ ਲਈ ਬ੍ਰਿਟੇਨ 'ਚ ਜਿੱਤਿਆ ਪੁਰਸਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8