ਅਮਰੀਕਾ, ਖੇਤਰੀ ਦੇਸ਼ਾਂ ਨੇ ਮਾਦੁਰੋ ਦੇ ਵਿਰੋਧੀ ਨੂੰ ਵੈਨੇਜ਼ੁਏਲਾ ਦੇ ਨੇਤਾ ਵਜੋਂ ਦਿੱਤੀ ਹਮਾਇਤ

01/24/2019 5:45:04 PM

ਬ੍ਰਸੇਲਸ (ਏ.ਐਫ.ਪੀ.)- ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਪ੍ਰਮੁੱਖ ਦੇਸ਼ਾਂ ਨੇ ਵੈਨੇਜ਼ੁਏਲਾ ਵਿਚ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਏਡੋ ਨੂੰ ਅੰਤਰਿਮ ਨੇਤਾ ਵਜੋਂ ਮਾਨਤਾ ਦੇ ਦਿੱਤੀ ਹੈ, ਜਿਸ ਨਾਲ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਲੱਗ-ਥਲੱਗ ਪੈ ਗਏ ਹਨ। ਹਾਲਾਂਕਿ ਸੰਯੁਕਤ ਰਾਸ਼ਟਰ ਨੇ ਮੁਸੀਬਤ ਤੋਂ ਬਚਣ ਲਈ ਕਾਰਾਕਾਸ ਵਿਚ ਗੱਲਬਾਤ ਕਰਨ ਦੀ ਅਪੀਲ ਕੀਤੀ। ਮੁੱਖ ਖੇਤਰੀ ਦੇਸ਼ਾਂ ਬ੍ਰਾਜ਼ੀਲ, ਕੋਲੰਬੀਆ, ਚਿਲੀ, ਪੇਰੂ ਅਤੇ ਅਰਜਨਟੀਨਾ ਨੇ ਗੁਏਡੋ ਵਲੋਂ ਖੁਦ ਨੂੰ ਕਾਰਜਵਾਹਕ ਰਾਸ਼ਟਰਪਤੀ ਐਲਾਨਣ ਦੀ ਹਮਾਇਤ ਕੀਤੀ। ਗੁਏਡੋ ਨੇ ਰਾਜਧਾਨੀ ਕਾਰਾਕਾਸ ਵਿਚ ਹਜ਼ਾਰਾਂ ਹਮਾਇਤੀਆਂ ਦੀ ਭੀੜ ਸਾਹਮਣੇ ਇਹ ਐਲਾਨ ਕੀਤਾ। ਯੂਰਪੀ ਸੰਘ ਨੇ ਲੋਕਤੰਤਰ ਬਹਾਲ ਕਰਨ ਲਈ ਸੁਤੰਤਰ ਚੋਣਾਂ ਦਾ ਸੱਦਾ ਦਿੱਤਾ। ਓਧਰ ਪੱਛਮੀ ਦੇਸ਼ਾਂ ਅਤੇ ਕਿਊਬਾ ਤੇ ਤੁਰਕੀ 'ਤੇ ਵਰ੍ਹਦੇ ਹੋਏ ਰੂਸ ਨੇ ਮਾਦੁਰੋ ਨਾਲ ਇਕਜੁੱਟਤਾ ਜਤਾਈ, ਜਦੋਂ ਕਿ ਮੈਕਸੀਕੋ ਨੇ ਕੁਝ ਖਾਸ ਹਮਾਇਤ ਨਹੀਂ ਦਿੱਤੀ। ਮਾਦੁਰੋ ਵੈਨੇਜ਼ੁਏਲਾ ਦੀ ਫੌਜ ਦੀ ਹਮਾਇਤ ਤੋਂ ਸੱਤਾ ਵਿਚ ਆਏ ਸਨ ਅਤੇ ਉਹ ਰੂਸ ਦੇ ਸਮਾਜਵਾਦੀ ਸਹਿਯੋਗੀ ਹਨ।

ਉਨ੍ਹਾਂ ਨੇ ਇਕ ਫੌਜੀ ਅਭਿਆਸ ਵਿਚ ਹਿੱਸਾ ਲੈਣ ਲਈ ਪਿਛਲੇ ਮਹੀਨੇ ਦੋ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਅੰਤਰਿਮ ਨੇਤਾ ਵਜੋਂ ਮਾਨਤਾ ਦਿੱਤੀ ਅਤੇ ਉਨ੍ਹਾਂ ਦੀ ਨੈਸ਼ਨਲ ਅਸੈਂਬਲੀ ਨੂੰ ਵੈਨੇਜ਼ੁਏਲਾ ਦੇ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਦੀ ਇਕੋ ਇਕ ਜਾਇਜ਼ ਬਰਾਂਚ ਦੱਸਿਆ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਦੁਰੋ ਨੇ ਕਿਹਾ ਕਿ ਉਹ ਅਮਰੀਕਾ ਦੇ ਨਾਲ ਰਾਜਨੀਤਕ ਸਬੰਧ ਤੋੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਫਾ ਹੋ ਜਾਓ! ਵੈਨੇਜ਼ੁਏਲਾ ਛੱਡੋ, ਇਹ ਇਸੇ ਲਾਇਕ ਹੈ, ਲਾਹਨਤ ਹੈ ਤੁਹਾਡੇ 'ਤੇ। ਉਨ੍ਹਾਂ ਨੇ ਅਮਰੀਕੀ ਵਫਦ ਨੂੰ ਦੇਸ਼ ਛੱਡਣ ਲਈ 72 ਘੰਟੇ ਦਾ ਸਮਾਂ ਦਿੱਤਾ ਹੈ। ਉਥੇ ਹੀ ਇਸ ਦੇ ਜਵਾਬ ਵਿਚ ਗੁਏਡੋ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਵੈਨੇਜ਼ੁਏਲਾ ਚਾਹੁੰਦਾ ਹੈ ਕਿ ਉਨ੍ਹਾਂ ਨੇ ਡਿਪਲੋਮੈਟ ਸਾਡੇ ਦੇਸ਼ ਵਿਚ ਮੌਜੂਦ ਰਹਿਣ।

ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਮਾਦੁਰੋ ਨਾਲ ਸਬੰਧ ਖਤਮ ਕਰਨ ਦਾ ਅਧਿਕਾਰ ਨਹੀਂ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਪ੍ਰਮੁੱਖ ਐਂਟੋਨੀਓ ਗੁਟਾਰੇਸ ਨੇ ਵਾਰਤਾ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਦਾਵੋਸ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਬ੍ਰਾਜ਼ੀਲ ਜੁਆਨ ਗੁਏਡੋ ਨੂੰ ਵੈਨੇਜ਼ੁਏਲਾ ਦੇ ਅੰਤਰਿਮ ਰਾਸ਼ਟਰਪਤੀ ਦੇ ਤੌਰ 'ਤੇ ਮਾਨਤਾ ਦਿੰਦਾ ਹੈ। ਬ੍ਰਾਜ਼ੀਲ ਸੱਤਾ ਹਥਾਉਣ ਦੀ ਪ੍ਰਕਿਰਿਆ ਨੂੰ ਰਾਜਨੀਤਕ ਅਤੇ ਆਰਥਿਕ ਤੌਰ 'ਤੇ ਹਮਾਇਤ ਦੇਵੇਗਾ ਤਾਂ ਜੋ ਵੈਨੇਜ਼ੁਏਲਾ ਵਿਚ ਲੋਕਤੰਤਰ ਅਤੇ ਸਮਾਜਿਕ ਸ਼ਾਂਤੀ ਪਰਤ ਸਕੇ। ਕੰਬੋਡੀਆ ਦੇ ਰਾਸ਼ਟਰਪਤੀ ਇਵਾਨ ਡਿਊਕ ਅਤੇ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਵੀ ਗੁਏਡੋ ਨੂੰ ਹਮਾਇਤ ਦਿੱਤੀ। ਬਾਅਦ ਵਿਚ ਲੀਮਾ ਸਮੂਹ ਦੇ 14 ਦੇਸ਼ਾਂ ਅਰਜਨਟੀਨਾ, ਬ੍ਰਾਜ਼ੀਲ, ਕੈਨੇਡਾ, ਚਿਲੀ, ਕੋਲੰਬੀਆ, ਕੋਸਟਾਰਿਕਾ, ਗਵਾਟੇਮਾਲਾ, ਹੋਂਡੁਰਾਸ, ਪਨਾਮਾ, ਪੈਰਾਗੁਏ ਅਤੇ ਪੇਰੂ ਨੇ ਇਕ ਸਾਂਝੇ ਬਿਆਨ ਜਾਰੀ ਕਰਕੇ ਗੁਏਡੋ ਨੂੰ ਅੰਤਰਿਮ ਰਾਸ਼ਟਰਪਤੀ ਵਜੋਂ ਮਾਨਤਾ ਦਿੱਤੀ।


Sunny Mehra

Content Editor

Related News