ਅਮਰੀਕਾ : ਪ੍ਰਸਿੱਧ ਅਟਾਰਨੀ ਜਸਪ੍ਰੀਤ ਸਿੰਘ ਵੱਲੋਂ ਅਮਰੀਕੀ ਸੈਨੇਟਰਾਂ ਤੇ ਕਾਂਗਰਸਮੈਨ ਨਾਲ ਮੁਲਾਕਾਤ, ਕੀਤੀ ਇਹ ਮੰਗ

Saturday, Nov 20, 2021 - 03:33 PM (IST)

ਅਮਰੀਕਾ : ਪ੍ਰਸਿੱਧ ਅਟਾਰਨੀ ਜਸਪ੍ਰੀਤ ਸਿੰਘ ਵੱਲੋਂ ਅਮਰੀਕੀ ਸੈਨੇਟਰਾਂ ਤੇ ਕਾਂਗਰਸਮੈਨ ਨਾਲ ਮੁਲਾਕਾਤ, ਕੀਤੀ ਇਹ ਮੰਗ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)—ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਖੇ ਜਸਪ੍ਰੀਤ ਸਿੰਘ ਅਟਾਰਨੀ ਨੇ ਇਕ ਵਿਸ਼ੇਸ਼ ਮੀਟਿੰਗ ਤਿੰਨ ਅਮਰੀਕੀ ਸੈਨੇਟਰਾਂ ਤੇ ਇਕ ਕਾਂਗਰਸਮੈਨ ਨਾਲ ਬੀਤੇ ਦਿਨ ਕੀਤੀ । ਇਨ੍ਹਾਂ ’ਚ ਐਲਕਸ ਪਡੀਲਾ ਸੈਨੇਟਰ ਕੈਲੀਫੋਰਨੀਆ, ਬੌਬ ਮੈਨਡਿਸ ਸੈਨੇਟਰ ਨਿਊਜਰਸੀ, ਕੋਰੀ ਬੁਕਰਮ ਸੈਨੇਟਰ ਨਿਊਜਰਸੀ ਤੇ ਟੋਨੀ ਕਾਰਡਨੈਸ ਕਾਂਗਰਸਮੈਨ ਸ਼ਾਮਲ ਸਨ। ਸੈਨੇਟਰ ਬੌਬ ਮਨੈਡਿਸ ਵਿਦੇਸ਼ੀ ਮਾਮਲਿਆਂ ਦੇ ਚੇਅਰਮੈਨ, ਸੈਨੇਟਰ ਐਲੇਕਸ ਪਡੀਲਾ ਇਮੀਗ੍ਰੇਸ਼ਨ ਕਮੇਟੀ ਦੇ ਚੇਅਰਮੈਨ ਹਨ, ਉਨ੍ਹਾਂ ਦੇ ਨਾਲ ਸੈਨੇਟਰ ਕੋਰੀ ਬੁਕਰ ਇਮੀਗ੍ਰੇਸ਼ਨ ਤੇ ਜੁਡੀਸ਼ੀਅਰੀ ਕਮੇਟੀ ਦੇ ਮੈਂਬਰ ਵੀ ਸ਼ਾਮਲ ਸਨ, ਨਾਲ ਉਚੇਚੇ ਤੌਰ ’ਤੇ ਮੀਟਿੰਗ ਕੀਤੀ ਗਈ।

PunjabKesari

ਅਮਰੀਕਾ ਦੇ ਉੱਘੇ ਅਟਾਰਨੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਟਰੰਪ ਸਰਕਾਰ ਵੇਲੇ ਦਿੱਲੀ ’ਚ ਸਥਿਤ ਅਮਰੀਕਨ ਅੰਬੈਸੀ ਨੂੰ ਮੁੰਬਈ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ, ਜਿਥੇ ਪੰਜਾਬ ਦੀ ਜਨਤਾ ਨੂੰ 3000  ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਅਤੇ ਲੋਕਾਂ ਨੂੰ ਬਹੁਤ ਖੱਜਲ-ਖੁਆਰ ਹੋਣਾ ਪੈਂਦਾ ਹੈ, ਜਿਸ ਨੂੰ ਮੁੜ ਦਿੱਲੀ ’ਚ ਲਿਆਂਦਾ ਜਾਵੇ।

ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਅਮਰੀਕਾ ’ਚ ਰਾਜਸੀ ਸ਼ਰਨ ਵਾਲਿਆਂ ਦੇ ਵਰਕ ਪਰਮਿਟ ਆਉਣ ’ਚ ਅੱਜਕਲ ਇਕ ਸਾਲ ਦਾ ਸਮਾਂ ਲੱਗਦਾ ਹੈ। ਉਸ ਦੇ ਖ਼ਤਮ ਹੋਣ ਦੇ ਨਾਲ ਵਿਅਕਤੀ ਦੀ ਨੌਕਰੀ ਚਲੀ ਜਾਂਦੀ ਹੈ ਅਤੇ ਬਿਜ਼ਨੈੱਸਮੈਨ ਨੂੰ ਵੀ ਕਰਮਚਾਰੀਆ ਤੋਂ ਹੱਥ ਧੋਣੇ ਪੈਂਦੇ ਹਨ। ਸੋ ਇਸ ਦਾ ਸਮਾਂ ਘਟਾ ਕੇ ਤਿੰਨ ਮਹੀਨੇ ਕੀਤਾ ਜਾਵੇ ਤਾਂ ਜੋ ਮਿਆਦ ਪੂਰੀ ਹੋਣ ਤੋਂ ਪਹਿਲਾਂ ਵਰਕ ਪਰਮਿਟ ਸਬੰਧਤ ਨੂੰ ਮਿਲ ਜਾਵੇ। ਇਹ ਮੀਟਿੰਗ ਬਹੁਤ ਆਸਵੰਦ ਰਹੀ ਅਤੇ ਸੈਨੇਟਰਾਂ ਤੇ ਕਾਂਗਰਸਮੈਨ ਨੇ ਭਰੋਸਾ ਦਿੱਤਾ ਕਿ ਉਹ ਇਸ ਮਸਲੇ ’ਤੇ ਵਿਚਾਰ ਕਰਕੇ ਜਨਤਾ ਨੂੰ ਆਪਣੇ ਅੰਬੈਸੀ ਦੇ ਕੰਮਾਂ ਲਈ ਆ ਰਹੀ ਮੁਸ਼ਕਿਲ ਲਈ ਤੁਰੰਤ ਹੱਲ ਕਰਨਗੇ।


author

Manoj

Content Editor

Related News