ਅਮਰੀਕਾ : 9/11 ਦੇ ਕਥਿਤ ਸਾਜ਼ਿਸ਼ਕਰਤਾ ਲਈ ਸਮਝੌਤਾ ਪਟੀਸ਼ਨ ਖਾਰਜ

Saturday, Jul 12, 2025 - 01:21 AM (IST)

ਅਮਰੀਕਾ : 9/11 ਦੇ ਕਥਿਤ ਸਾਜ਼ਿਸ਼ਕਰਤਾ ਲਈ ਸਮਝੌਤਾ ਪਟੀਸ਼ਨ ਖਾਰਜ

ਵਾਸ਼ਿੰਗਟਨ (ਭਾਸ਼ਾ) – ਅਮਰੀਕਾ ਦੀ ਇਕ ਸੰਘੀ ਅਪੀਲ ਅਦਾਲਤ ਨੇ ਉਸ ਸਮਝੌਤੇ ਨੂੰ ਖਾਰਜ ਕਰ ਦਿੱਤਾ ਹੈ, ਜਿਸ ਦੇ ਤਹਿਤ 11 ਸਤੰਬਰ 2001 ਦੇ ਹਮਲੇ ਦੇ ਕਥਿਤ ਸਾਜ਼ਿਸ਼ਕਰਤਾ ਖਾਲਿਦ ਸ਼ੇਖ ਮੁਹੰਮਦ ਨੂੰ ਆਪਣਾ ਅਪਰਾਧ ਸਵੀਕਾਰ ਕਰਨ ਦੀ ਪ੍ਰਵਾਨਗੀ ਮਿਲ ਜਾਂਦੀ। ਇਸ ਨਾਲ ਉਸ ਨੂੰ ਅਲਕਾਇਦਾ ਦੇ 2001 ਦੇ ਹਮਲਿਆਂ ਲਈ ਮੌਤ ਦੀ ਸਜ਼ਾ ਤੋਂ ਬਚਾਇਆ ਜਾ ਸਕਦਾ ਸੀ।

ਸ਼ੁੱਕਰਵਾਰ ਨੂੰ ਆਏ ਇਸ ਫੈਸਲੇ ਨਾਲ 2 ਦਹਾਕਿਆਂ ਤੋਂ ਵੀ ਘੱਟ ਸਮੇਂ ਤੋਂ ਜਾਰੀ ਫੌਜੀ ਮੁਕੱਦਮੇ ਨੂੰ ਖਤਮ ਕਰਨ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ। ਇਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਅਮਰੀਕਾ ’ਤੇ ਹੁਣ ਤਕ ਦੇ ਸਭ ਤੋਂ ਘਾਤਕ ਹਮਲਿਆਂ ਵਿਚੋਂ ਇਕ ਦੀ ਸਾਜ਼ਿਸ਼ ਰਚਣ ਦੇ ਮੁਲਜ਼ਮ ਵਿਅਕਤੀ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਫੌਜ ਤੇ ਅਮਰੀਕੀ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨ ਜਾਰੀ ਰਹਿਣਗੇ।

ਖਾਲਿਦ ਸ਼ੇਖ ਮੁਹੰਮਦ ’ਤੇ ਅਗਵਾ ਜਹਾਜ਼ਾਂ ਨੂੰ ਵਰਲਡ ਟਰੇਡ ਸੈਂਟਰ ਤੇ ਪੈਂਟਾਗਨ ਨਾਲ ਟਕਰਾਉਣ ਦੀ ਸਾਜ਼ਿਸ਼ ਰਚਣ ਅਤੇ ਉਸ ਨੂੰ ਅੰਜਾਮ ਦੇਣ ਵਿਚ ਮਦਦ ਕਰਨ ਦਾ ਦੋਸ਼ ਹੈ।


author

Inder Prajapati

Content Editor

Related News