ਇੰਜਣ ਫੇਲ ਹੋਣ ਕਾਰਨ ਹਾਈਵੇਅ ''ਤੇ ਜਾ ਰਹੀ ਕਾਰ ''ਤੇ ਡਿੱਗਿਆ ਜਹਾਜ਼, ਮਚੇ ਅੱਗ ਦੇ ਭਾਂਬੜ, 2 ਹਲਾਕ (ਵੀਡੀਓ)

Saturday, Feb 10, 2024 - 04:05 PM (IST)

ਇੰਜਣ ਫੇਲ ਹੋਣ ਕਾਰਨ ਹਾਈਵੇਅ ''ਤੇ ਜਾ ਰਹੀ ਕਾਰ ''ਤੇ ਡਿੱਗਿਆ ਜਹਾਜ਼, ਮਚੇ ਅੱਗ ਦੇ ਭਾਂਬੜ, 2 ਹਲਾਕ (ਵੀਡੀਓ)

ਫਲੋਰੀਡਾ— ਫਲੋਰੀਡਾ ਦੇ ਹਾਈਵੇਅ 'ਤੇ ਸ਼ੁੱਕਰਵਾਰ ਨੂੰ ਇਕ ਪ੍ਰਾਈਵੇਟ ਜੈੱਟ ਦੇ ਹਾਦਸਾਗ੍ਰਸਤ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ, "ਬੰਬਾਰਡੀਅਰ ਚੈਲੇਂਜਰ 600 ਬਿਜਨੈੱਸ ਜੈੱਟ ਨੈਪਲਸ ਵਿੱਚ ਇੰਟਰਸਟੇਟ 75 ਦੇ ਨੇੜੇ ਕਰੈਸ਼ ਹੋ ਗਿਆ ਹੈ, ਜਿਸ ਵਿਚ 5 ਲੋਕ ਸਵਾਰ ਸਨ।" ਫੋਕਸ ਨਿਊਜ਼ ਮੁਤਾਬਕ ਇਹ ਜਹਾਜ਼ ਓਹੀਓ ਸਟੇਟ ਯੂਨੀਵਰਸਿਟੀ ਏਅਰਪੋਰਟ ਤੋਂ ਸਥਾਨਕ ਸਮੇਂ ਮੁਤਾਬਕ ਦੁਪਹਿਰ 1 ਵਜੇ ਰਵਾਨਾ ਹੋਇਆ ਸੀ।

ਇਹ ਵੀ ਪੜ੍ਹੋ: ਮਹਿਲਾ ਕੌਂਸਲਰ ਦਾ ਦਿਨ-ਦਿਹਾੜੇ ਲੋਕਾਂ ਸਾਹਮਣੇ ਗੋਲੀ ਮਾਰ ਕੇ ਕਤਲ, ਖ਼ਰਾਬ ਸੜਕਾਂ ਦੀ ਬਣਾ ਰਹੀ ਸੀ ਵੀਡੀਓ

 

ਪਾਇਲਟ ਨੇ ਦੁਪਹਿਰ 3 ਵਜੇ ਤੋਂ ਬਾਅਦ ਨੈਪਲਸ ਹਵਾਈ ਅੱਡੇ (ਜਿੱਥੇ ਜੈੱਟ ਜਾ ਰਿਹਾ ਸੀ) 'ਤੇ ਐਮਰਜੈਂਸੀ ਲੈਂਡਿੰਗ ਦੀ ਬੇਨਤੀ ਕੀਤੀ ਏਅਰ ਟ੍ਰੈਫਿਕ ਕੰਟਰੋਲ ਨੂੰ ਦੱਸਿਆ ਕਿ ਜਹਾਜ਼ ਦੇ ਦੋਵੇਂ ਇੰਜਣ ਫੇਲ੍ਹ ਹੋ ਗਏ ਹਨ। ਜਦੋਂ ਪਾਇਲਟ ਨੇ ਕਿਹਾ ਕਿ ਉਹ ਰਨਵੇ 'ਤੇ ਨਹੀਂ ਪਹੁੰਚ ਸਕੇਗਾ, ਤਾਂ ਏਅਰ ਟ੍ਰੈਫਿਕ ਕੰਟਰੋਲਰ ਨੇ ਤੁਰੰਤ ਲੈਂਡਿੰਗ ਕਰਨ ਲਈ ਮਨਜ਼ੂਰੀ ਦਿੱਤੀ, ਜਿਸ ਮਗਰੋਂ ਜਹਾਜ਼ ਇੰਟਰਸਟੇਟ-75 'ਤੇ ਲੈਂਡਿੰਗ ਦੌਰਾਨ ਇਕ ਵਾਹਨ 'ਤੇ ਡਿੱਗ ਪਿਆ ਅਤੇ ਉਸ ਵਿਚ ਅੱਗ ਲੱਗ ਗਈ।" ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ।

 

ਇਹ ਵੀ ਪੜ੍ਹੋ: ਕੈਨੇਡਾ ’ਚ ਵਾਪਰੇ ਹਾਦਸੇ ਦੌਰਾਨ 2 ਭਰਾਵਾਂ ਸਣੇ ਤਿੰਨ ਨੌਜਵਾਨਾਂ ਦੀ ਮੌਤ, ਤਿੰਨਾਂ ਦੀ ਹੋਈ ਪਛਾਣ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News