3ਡੀ ਬੰਦੂਕ ਦੀ ਮੁਫਤ ਯੋਜਨਾ ਸਬੰਧੀ ਸਮਝੌਤੇ ਦਾ ਸੰਸਦ ਮੈਂਬਰਾਂ ਨੇ ਕੀਤਾ ਵਿਰੋਧ

Sunday, Jul 29, 2018 - 10:15 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਦਰਜਨਾਂ ਸੰਸਦ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਨੂੰ ਇਕ ਅਪੀਲ ਕੀਤੀ ਹੈ। ਇਸ ਅਪੀਲ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ 3ਡੀ ਪ੍ਰਿੰਟਰ ਜ਼ਰੀਏ ਪਲਾਸਟਿਕ ਹੈਂਡਗਨ ਬਨਾਉਣ ਦੀ ਯੋਜਨਾ ਦੀ ਮੁਫਤ ਡਿਲੀਵਰੀ ਨੂੰ ਇਜਾਜ਼ਤ ਦੇਣ ਲਈ ਕੀਤੇ ਗਏ ਸਮਝੌਤੇ ਦੀ ਸਪੱਸ਼ਟ ਵਿਆਖਿਆ ਕਰੇ। ਇਨ੍ਹਾਂ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਨਾਲ ਬੰਦੂਕ ਨੂੰ ਲੁਕੋ ਕੇ ਰੱਖਣਾ ਆਸਾਨ ਹੋ ਜਾਵੇਗਾ ਅਤੇ ਇਸ 'ਤੇ ਕੰਟਰੋਲ ਕਰ ਪਾਉਣਾ ਅਸੰਭਵ ਹੈ। ਲੰਬੀ ਕਾਨੂੰਨੀ ਲੜਾਈ ਦੇ ਬਾਅਦ ਬੀਤੇ ਮਹੀਨੇ ਸਰਕਾਰ ਹਥਿਆਰ ਰੱਖਣ ਦੀ ਵਕਾਲਤ ਕਰਨ ਵਾਲੇ ਕੌਡੀ ਵਿਲਸਨ ਨਾਲ ਇਕ ਸਮਝੌਤੇ 'ਤੇ ਪਹੁੰਚੀ। ਵਿਲਸਨ ਦਾ ਤਰਕ ਸੀ ਕਿ ਅਮਰੀਕੀ ਸੰਵਿਧਾਨ ਦੀ ਦੂਜੀ ਸੋਧ ਨਿੱਜੀ ਬੰਦੂਕ ਦੀ ਮਲਕੀਅਤ ਦੇ ਹੱਕ ਦਾ ਅਧਿਕਾਰ ਦਿੰਦੀ ਹੈ ਅਤੇ ਇਸ ਨਾਲ ਵਿਅਕਤੀ ਨੂੰ ਘਰ ਵਿਚ ਵੀ ਬੰਦੂਕ ਬਨਾਉਣ ਦਾ ਅਧਿਕਾਰ ਮਿਲਦਾ ਹੈ। ਇਸ ਅਧਿਕਾਰ ਕਾਰਨ ਪ੍ਰਸ਼ਾਸਨ ਬੰਦੂਕ 'ਤੇ ਕੰਟਰੋਲ ਨਹੀਂ ਰੱਖ ਸਕਦਾ  ਕਿਉਂਕਿ ਇਸ 'ਤੇ ਕੋਈ ਲੜੀਵਾਰ ਨੰਬਰ ਨਹੀਂ ਹੁੰਦਾ ਹੈ। ਪ੍ਰਤੀਨਿਧੀ ਸਭਾ ਅਤੇ ਸੈਨੇਟ ਦੇ ਦਰਜਨਾਂ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਇਸ ਸਮਝੌਤੇ 'ਤੇ ਇਤਰਾਜ਼ ਜ਼ਾਹਰ ਕਰਦਿਆਂ ਟਰੰਪ ਪ੍ਰਸ਼ਾਸਨ ਨੂੰ ਇਸ ਸਮਝੌਤੇ ਦੀ ਸਪੱਸ਼ਟ ਵਿਆਖਿਆ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਵਿਦੇਸ਼ ਮੰਤਰਾਲੇ ਅਤੇ ਵਿਲਸਨ ਡਿਫੈਂਸ ਡਿਸਟ੍ਰੀਬਿਊਟਿਡ (ਡੀ.ਡੀ.) ਸਮੂਹ ਵਿਚਕਾਰ ਇਹ ਸਮਝੌਤਾ 29 ਜੂਨ ਨੂੰ ਹੋਇਆ ਸੀ।


Related News