ਕਰੀਬ 100 ਭਾਰਤੀ-ਅਮਰੀਕੀ ਉਮੀਦਵਾਰ ਮੱਧ ਮਿਆਦ ਦੀਆਂ ਚੋਣਾਂ ਲਈ ਮੈਦਾਨ ''ਚ

Monday, Nov 05, 2018 - 11:10 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ ਪਾਸੇ ਜਿੱਥੇ ਇਮੀਗ੍ਰੈਂਟਸ ਨੂੰ ਲੈ ਕੇ ਨਕਰਾਤਮਕ ਰਵੱਈਆ ਆਪਣੇ ਸਿਖਰ 'ਤੇ ਹੈ ਉੱਥੇ ਮੱਧ ਮਿਆਦ ਦੀਆਂ ਚੋਣਾਂ ਵਿਚ ਭਾਰਤੀ ਮੂਲ ਦੇ ਕਰੀਬ 100 ਅਮਰੀਕੀ-ਭਾਰਤੀ ਉਮੀਦਵਾਰ ਮੈਦਾਨ ਵਿਚ ਹਨ। ਇਹ ਉਮੀਦਵਾਰ ਮਜ਼ਬੂਤ ਦਾਅਵੇਦਾਰ ਦੇ ਤੌਰ 'ਤੇ ਉੱਭਰੇ ਹਨ। ਉਂਝ ਤਾਂ ਚੋਣਾਂ ਵਿਚ ਸਾਰਿਆਂ ਦੀ ਨਜ਼ਰ ਤਥਾਕਥਿਤ ''ਸਮੋਸਾ ਕੌਕਸ'' 'ਤੇ ਹੋਵੇਗੀ ਪਰ ਨੌਜਵਾਨ ਭਾਰਤੀ-ਅਮਰੀਕੀ ਉਮੀਦਵਾਰਾਂ ਦਾ ਇੰਨੀ ਵੱਡੀ ਗਿਣਤੀ ਵਿਚ ਉੱਭਰਨਾ ਉਨ੍ਹਾਂ ਦੀ ਵੱਧਦੀ ਅਭਿਲਾਸ਼ਾ ਨੂੰ ਦਰਸਾਉਂਦਾ ਹੈ।

''ਸਮੋਸਾ ਕੌਕਸ'' ਵਰਤਮਾਨ ਕਾਂਗਰਸ ਵਿਚ 5 ਭਾਰਤੀ-ਅਮਰੀਕੀ ਲੋਕਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ। ਅਮਰੀਕਾ ਦੀ ਜਨਸੰਖਿਆ ਵਿਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਆਬਾਦੀ ਇਕ ਫੀਸਦੀ ਹੈ। ਭਾਰਤ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੇ ਇਕ ਸਮਾਚਾਰ ਏਜੰਸੀ ਨੂੰ ਕਿਹਾ,''ਅਮਰੀਕਾ ਦੀ ਰਾਜਨੀਤੀ ਵਿਚ ਭਾਰਤੀ-ਅਮਰੀਕੀ ਲੋਕਾਂ ਦੀ ਗਿਣਤੀ ਵੱਧਦੇ ਦੇਖਣਾ ਅਦਭੁੱਤ ਹੈ।'' ਮੰਗਲਵਾਰ ਨੂੰ ਹੋਣ ਵਾਲੀਆਂ ਮੱਧ ਮਿਆਦ ਦੀਆਂ ਚੋਣਾਂ ਵਿਚ ਵਰਤਮਾਨ ਪ੍ਰਤੀਨਿਧੀ ਸਭਾ ਦੇ ਸਾਰੇ 4 ਭਾਰਤੀ-ਅਮਰੀਕੀ ਮੈਂਬਰਾਂ ਦੇ ਆਸਾਨੀ ਨਾਲ ਜਿੱਤ ਦਰਜ ਕਰ ਲੈਣ ਦੀ ਉਮੀਦ ਹੈ। ਇਸ ਵਿਚ ਤਿੰਨ ਵਾਰ ਦੇ ਅਮਰੀਕੀ ਕਾਂਗਰਸ ਦੇ ਮੈਂਬਰ ਅਮੀ ਬੇਰਾ ਅਤੇ ਪਹਿਲੀ ਵਾਰ ਪ੍ਰਤੀਨਿਧੀ ਸਭਾ ਲਈ ਚੁਣ ਕੇ ਆਏ ਤਿੰਨ ਮੈਂਬਰ ਸ਼ਾਮਲ ਹਨ। ਜੋ ਦੁਬਾਰਾ ਚੁਣੇ ਜਾਣ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।

PunjabKesari

ਇਨ੍ਹਾਂ 4 ਮੌਜੂਦਾ ਮੈਂਬਰਾਂ ਦੇ ਨਾਲ-ਨਾਲ ਭਾਰਤੀ-ਅਮਰੀਕੀ ਪ੍ਰਤੀਨਿਧੀ ਸਭਾ ਵਿਚ ਚੁਣੇ ਜਾਣ ਲਈ ਮੈਦਾਨ ਵਿਚ ਹਨ। ਸਫਲ ਉੱਦਮੀ ਸ਼ਿਵ ਅਯਾਦੁਰਈ ਇਕੋ ਇਕ ਭਾਰਤੀ-ਅਮਰੀਕੀ ਹਨ ਜੋ ਸੈਨੇਟ ਲਈ ਲੜ ਰਹੇ ਹਨ। ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਅਯਾਦੁਰਈ ਦਾ ਮੁਕਾਬਲਾ ਮਜ਼ਬੂਤ ਦਾਅਵੇਦਾਰ ਐਲੀਜ਼ਾਬੇਥ ਵਾਰੇਨ ਨਾਲ ਹੈ। ਮੱਧ ਮਿਆਦ ਦੀਆਂ ਚੋਣਾਂ ਵਿਚ ਸਿਰਫ ਇਹੀ ਭਾਰਤੀ-ਅਮਰੀਕੀ ਮੈਦਾਨ ਵਿਚ ਨਹੀਂ ਹਨ ਸਗੋਂ ਅਣਅਧਿਕਾਰਤ ਅੰਕੜਿਆਂ ਮੁਤਾਬਕ ਕਰੀਬ 100 ਭਾਰਤੀ-ਅਮਰੀਕੀ ਉਮੀਦਵਾਰ ਆਪਣੇ ਦਾਅਵੇਦਾਰੀ ਪੇਸ਼ ਕਰ ਰਹੇ ਹਨ।


Vandana

Content Editor

Related News