ਕਿਮ ਜੋਂਗ ਦਾ ਮਤਰੇਆ ਭਰਾ ਨਿਕਲਿਆ CIA ਦਾ ਮੁਖਬਿਰ : ਰਿਪੋਰਟ

06/11/2019 12:20:10 PM

ਵਾਸ਼ਿੰਗਟਨ (ਬਿਊਰੋ)— ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਮਤਰੇਏ ਭਰਾ ਕਿਮ ਜੋਂਗ ਨਮ ਦੀ ਸਾਲ 2017 ਵਿਚ ਮਲੇਸ਼ੀਆ ਵਿਚ ਹੱਤਿਆ ਕਰ ਦਿੱਤੀ ਗਈ ਸੀ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਕਿਮ ਜੋਂਗ ਨਮ ਸੀ.ਆਈ.ਏੇ. (Central Intelligence Agency) ਦਾ ਮੁਖਬਿਰ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੀ.ਆਈ.ਏ. ਦੇ ਨਾਲ ਕਿਮ ਜੋਂਗ ਨਮ ਦੇ ਸੰਬੰਧ ਦੇ ਕਈ ਵੇਰਵੇ ਹਾਲੇ ਅਸਪੱਸ਼ਟ ਹਨ। ਖਬਰਾਂ ਮੁਤਾਬਕ ਸੀ.ਆਈ.ਏ. ਨੇ ਇਸ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। 

ਇਕ ਵਿਅਕਤੀ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿਚ ਕਿਹਾ ਗਿਆ ਕਿ ਸੀ.ਆਈ.ਏ. ਅਤੇ ਕਿਮ ਜੋਂਗ ਨਮ ਦੇ ਵਿਚ ਗਠਜੋੜ ਸੀ। ਕਈ ਸਾਬਕਾ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਕਿਮ ਜੋਂਗ ਦਾ ਮਤਰੇਆ ਭਰਾ ਕਈ ਸਾਲਾਂ ਤੋਂ ਉੱਤਰੀ ਕੋਰੀਆ ਤੋਂ ਬਾਹਰ ਰਹਿੰਦਾ ਸੀ। ਉਸ ਕੋਲ ਸ਼ਕਤੀ ਨਹੀਂ ਸੀ ਅਤੇ ਨਾ ਹੀ ਇਸ ਗੱਲ ਦੀ ਕੋਈ ਸੰਭਾਵਨਾ ਸੀ ਕਿ ਉਹ ਉੱਤਰੀ ਕੋਰੀਆ ਦੇ ਅੰਦਰੂਨੀ ਕੰਮਕਾਜ ਦੀ ਜਾਣਕਾਰੀ ਦੇ ਸਕੇ। 

ਰਿਪੋਰਟ ਮੁਤਾਬਕ ਸਾਬਕਾ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਿਮ ਜੋਂਗ ਨਮ ਕਈ ਦੂਜੇ ਦੇਸ਼ਾਂ ਅਤੇ ਵਿਸ਼ੇਸ਼ ਰੂਪ ਨਾਲ ਚੀਨ ਦੀ ਸੁਰੱਖਿਆ ਏਜੰਸੀ ਦੇ ਸੰਪਰਕ ਵਿਚ ਸੀ। ਦੱਖਣੀ ਕੋਰੀਆਈ ਅਤੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਹੀ ਕਿਮ ਜੋਂਗ ਨਮ ਦੀ ਹੱਤਿਆ ਦਾ ਆਦੇਸ਼ ਦਿੱਤਾ ਸੀ ਕਿਉਂਕਿ ਇਹ ਪਰਿਵਾਰ ਦੇ ਵੰਸ਼ਵਾਦੀ ਸ਼ਾਸਨ ਲਈ ਬਹੁਤ ਜ਼ਰੂਰੀ ਸੀ। ਪਰ ਪਿਓਂਗਯਾਂਗ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


Vandana

Content Editor

Related News