ਅਮਰੀਕਾ : ਪੈਸੇ ਦੇ ਜ਼ੋਰ ''ਤੇ ਗ੍ਰੀਨ ਕਾਰਡ ਹਾਸਲ ਕਰਨ ''ਚ ਭਾਰਤੀ ਪੱਬਾਂ ਭਾਰ

03/30/2019 8:45:22 PM

ਵਾਸ਼ਿੰਗਟਨ (ਏਜੰਸੀ)- ਪੈਸੇ ਦੇ ਕੇ ਗ੍ਰੀਨ ਕਾਰਡ ਹਾਸਲ ਕਰਨ ਵਾਲਿਆਂ ਵਿਚ ਭਾਰਤੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਅਮਰੀਕਾ ਵਿਚ ਈ.ਬੀ-5 ਵੀਜ਼ਾ ਹਾਸਲ ਕਰਨ ਦੇ ਮਾਮਲੇ ਵਿਚ ਭਾਰਤੀਆਂ ਨੇ ਦੱਖਣੀ ਅਫਰੀਕਾ ਅਤੇ ਤਾਈਵਾਨ ਨੂੰ ਪਛਾੜ ਦਿੱਤਾ ਹੈ। ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਅੰਕੜਿਆਂ ਮੁਤਾਬਕ, ਬੀਤੇ ਦੋ ਸਾਲ ਵਿਚ ਨਿਵੇਸ਼ ਨਾਲ ਜੁੜੇ ਕੈਸ਼ ਫਾਰ ਗ੍ਰੀਨ ਕਾਰਡ ਯਾਨੀ ਈਬੀ-5 ਵੀਜ਼ਾ ਲੈਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਚਾਰ ਗੁਣਾ ਤੱਕ ਦਾ ਵਾਧਾ ਹੋਇਆ ਹੈ। ਸਟੇਟ ਡਿਪਾਰਟਮੈਂਟ ਦੇ ਅੰਕੜਿਆਂ ਮੁਤਾਬਕ ਸਤੰਬਰ 2018 ਨੂੰ ਖਤਮ ਹੋਈ 12 ਮਹੀਨੇ ਦੀ ਮਿਆਦ ਵਿਚ ਈਬੀ-5 ਵਿਚ 585 ਗ੍ਰੀਨ ਕਾਰਡ ਜਾਰੀ ਕੀਤੇ ਗਏ, ਜਦੋਂ ਕਿ ਸਾਲ 2017 ਵਿਚੋਂ ਇਹ ਅੰਕੜਾ 174 ਸੀ।

ਉਥੇ ਹੀ ਸਾਲ 2016 ਵਿਚ ਜਾਰੀ ਕੁਲ 149 ਗ੍ਰੀਨ ਕਾਰਡ ਨਾਲ ਤੁਲਨਾ ਕੀਤੀ ਜਾਵੇ, ਤਾਂ ਦੋ ਸਾਲ ਦੇ ਦੌਰਾਨ ਇਸ ਵਿਚ 293 ਫੀਸਦੀ ਦਾ ਵਾਧਾ ਹੋਇਆ ਹੈ। ਈਬੀ-5 ਵੀਜ਼ਾ ਲਈ 5 ਲੱਖ ਅਮਰੀਕੀ ਡਾਲਰ ਦਾ ਨਿਵੇਸ਼ ਕਰਨਾ ਹੁੰਦਾ ਹੈ ਅਤੇ ਉਥੇ ਘੱਟੋ-ਘੱਟ 10 ਰੁਜ਼ਗਾਰ ਦੇਣੇ ਹੁੰਦੇ ਹਨ। ਇਸ ਨਿਵੇਸ਼ ਦੇ ਬਦਲੇ ਵੀਜ਼ਾ ਮਿਲਣ 'ਤੇ ਦੋ ਲੋਕਾਂ ਲਈ ਗ੍ਰੀਨ ਕਾਰਡ ਮਿਲਦਾ ਹੈ, ਜਿਨ੍ਹਾਂ ਕੋਲ ਪੈਸਾ ਹੈ, ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਲਈ ਈਬੀ-5 ਚੰਗਾ ਸੌਦਾ ਹੈ। ਇਕ ਪਾਸੇ ਐਚ1 ਅਤੇ ਐਚ.ਐਲ.1 ਵੀਜ਼ਾ ਦੀ ਗਿਣਤੀ ਵਿਚ ਕਮੀ ਕਰਕੇ ਅਮਰੀਕਾ ਯੁਵਾ ਪ੍ਰੋਫੈਸ਼ਨਲ ਨੂੰ ਵਾਪਸ ਭੇਜ ਰਹੇ ਹਨ। ਉਥੇ ਹੀ ਈਬੀ-5 ਵੀਜ਼ੇ ਰਾਹੀਂ ਭਾਰਤੀ ਨਿਵੇਸ਼ ਲਈ ਅਮਰੀਕਾ ਵਿਚ ਰਸਤੇ ਖੋਲ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਦੇ ਸਪਨੇ ਦੇ ਸਾਹਮਣੇ ਅਮਰੀਕਾ ਵਿਚ ਨਿਵੇਸ਼ ਵਧ ਰਿਹਾ ਹੈ।
 


Sunny Mehra

Content Editor

Related News