ਅਮਰੀਕਾ : ਧੋਖਾਧੜੀ ਮਾਮਲੇ ''ਚ ਭਾਰਤੀ ਵਿਅਕਤੀ ਨੂੰ 14 ਮਹੀਨੇ ਦੀ ਜੇਲ੍ਹ

Tuesday, Jun 08, 2021 - 04:46 PM (IST)

ਅਮਰੀਕਾ : ਧੋਖਾਧੜੀ ਮਾਮਲੇ ''ਚ ਭਾਰਤੀ ਵਿਅਕਤੀ ਨੂੰ 14 ਮਹੀਨੇ ਦੀ ਜੇਲ੍ਹ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਸੀਏਟਲ ਦੀ ਅਦਾਲਤ ਨੇ ਇਕ ਭਾਰਤੀ ਨਾਗਰਿਕ ਨੂੰ 8 ਲੱਖ ਡਾਲਰ ਦੀ ਧੋਖਾਧੜੀ ਕਰਨ ਦੇ ਜ਼ੁਰਮ ਵਿਚ 14 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਮਰੀਕੀ ਕਾਰਜਕਾਰੀ ਵਕੀਲ ਟੇਸਾ ਐੱਮ ਗੋਰਮੇਨ ਮੁਤਾਬਕ, ਅਰੂਣ ਕੁਮਾਰ ਸਿੰਘਲ (42) ਨੂੰ ਤਿੰਨ ਜਨਵਰੀ ਨੂੰ ਧੋਖਾਧੜੀ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਸਜ਼ਾ ਪੂਰੀ ਹੋਣ ਦੇ ਬਾਅਦ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ - ਸਿੰਗਾਪੁਰ 'ਚ ਭਾਰਤੀ-ਚੀਨੀ ਜੋੜੇ 'ਤੇ ਨਸਲੀ ਟਿੱਪਣੀ ਕਰਨਾ ਵਾਲਾ ਲੈਕਚਰਾਰ ਮੁਅੱਤਲ

ਅਮਰੀਕਾ ਦੇ ਜ਼ਿਲ੍ਹਾ ਜੱਜ ਰਿਚਰਡ ਏ ਜੋਨਸ ਨੇ 4 ਜੂਨ ਨੂੰ ਸਿੰਘਲ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ,''ਤੁਸੀਂ ਇਕ ਚੀਜ਼ ਲਈ ਸਭ ਕੁਝ ਦਾਅ 'ਤੇ ਲਗਾ ਦਿੱਤਾ। ਤੁਸੀਂ ਸਿਰਫ ਇਸ ਲਈ ਰੁਕੇ ਕਿਉਂਕਿ ਕਾਨੂੰਨ ਨੇ ਤੁਹਾਨੂੰ ਫੜ ਲਿਆ ਪਰ ਉਦੋਂ ਵੀ ਤੁਸੀਂ ਝੂਠ ਬੋਲਣਾ ਅਤੇ ਧੋਖਾ ਦੇਣਾ ਜਾਰੀ ਰੱਖਿਆ।'' ਮਾਮਲੇ ਦੇ ਵੇਰਵੇ ਮੁਤਾਬਕ ਸਿੰਘਲ 2014 ਵਿਚ 'ਸਪੇਸਲੈਬਸ ਹੈਲਥਕੇਅਰ ਇੰਕ' ਵਿਚ 'ਗਲੋਬਲ ਪ੍ਰੋਡਕਟ ਸਪੋਰਟ' ਵਿਭਾਗ ਦਾ ਨਿਰਦੇਸ਼ਕ ਸੀ। ਉਸ ਨੂੰ ਵਰਤੇ ਗਏ ਉਪਕਰਨਾਂ ਨੂੰ ਵੇਚਣ ਦੇ ਕੰਮ ਦਾ ਇੰਚਾਰਜ ਬਣਾਇਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਸੁਰੱਖਿਆ ਗਾਰਡ ਨੇ ਔਰਤ ਦਾ ਕੀਤਾ ਆਪਰੇਸ਼ਨ, ਹੋਈ ਮੌਤ

ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਕਿ ਜ਼ਿਆਦਾ ਬੋਲੀ ਲਗਾਉਣ ਵਾਲੀ ਕੰਪਨੀਆਂ ਨੂੰ ਉਪਕਰਨ ਵੇਚਣ ਦੀ ਬਜਾਏ ਸਿੰਘਲ ਨੇ ਟੈਕਸਾਸ ਦੀ ਇਕ ਕੰਪਨੀ ਤੋਂ ਬਹੁਤ ਘੱਟ ਕੀਮਤ 'ਤੇ ਉਪਕਰਨ ਲਈ ਬੋਲੀ ਲਗਾਉਣ ਲਈ ਇਕ ਯੋਜਨਾ ਬਣਾਈ ਅਤੇ ਫਿਰ ਵਰਤੇ ਗਏ ਉਪਕਰਨ ਉਸ ਨੂੰ ਵੇਚੇ। ਇਸ ਮਗਰੋਂ ਉਸ ਨੇ ਆਪਣੀ ਬਣਾਈ ਇਕ ਮਾਸਕ ਕੰਪਨੀ ਜ਼ਰੀਏ 10 ਫੀਸਦੀ ਵੱਧ ਲਾਭ 'ਤੇ ਇਹ ਉਪਕਰਨ ਟੈਕਸਾਸ ਦੀ ਕੰਪਨੀ ਤੋਂ ਖਰੀਦੇ ਅਤੇ ਮਿਨੇਸੋਟਾ ਦੀ ਇਕ ਕੰਪਨੀ ਨੂੰ ਉੱਚੀ ਕੀਮਤ ਵਿਚ ਇਹ ਉਪਕਰਨ ਵੇਚੇ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਸਿੰਘਲ ਨੇ ਇਸ ਤਰ੍ਹਾਂ 780,000 ਡਾਲਰ ਤੋਂ ਵੱਧ ਦਾ ਲਾਭ ਕਮਾਇਆ। ਇਹ ਪੂਰੀ ਘਟਨਾ ਸਿੰਘਲ ਨੂੰ ਕੰਪਨੀ ਵੱਲੋਂ ਦਿੱਤੇ ਗਏ ਫੋਨ 'ਤੇ ਆਏ ਸੰਦੇਸ਼ਾਂ ਵਿਚ ਸਾਹਮਣੇ ਆਈ। ਇਸ ਮਗਰੋਂ ਕੰਪਨੀ ਨੇ ਸਿੰਘਲ ਨੂੰ ਕੰਮ ਤੋਂ ਕੱਢ ਦਿੱਤਾ ਅਤੇ ਸਨੋਕਵਾਲਸੀ ਪੁਲਸ ਵਿਭਾਗ ਵਿਚ ਇਸ ਸੰਬੰਧ ਵਿਚ ਸ਼ਿਕਾਇਤ ਦਰਜ ਕਰਾਈ, ਜਿਸ ਨੇ ਐੱਫ.ਬੀ.ਆਈ. ਨੂੰ ਸਾਵਧਾਨ ਕੀਤਾ।


author

Vandana

Content Editor

Related News