ਅਮਰੀਕਾ ''ਚ ਭਾਰਤੀ ਮੂਲ ਦੇ ਸ਼ਖਸ ''ਤੇ ਮਾਂ ਦਾ ਕਤਲ ਅਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

Tuesday, May 11, 2021 - 01:56 PM (IST)

ਅਮਰੀਕਾ ''ਚ ਭਾਰਤੀ ਮੂਲ ਦੇ ਸ਼ਖਸ ''ਤੇ ਮਾਂ ਦਾ ਕਤਲ ਅਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

ਨਿਊਯਾਰਕ (ਭਾਸ਼ਾ): ਭਾਰਤੀ ਮੂਲ ਦੇ ਇਕ ਵਿਅਕਤੀ 'ਤੇ ਨਿਊਯਾਰਕ ਵਿਖੇ ਘਰ ਵਿਚ ਹੀ ਆਪਣੀ 65 ਸਾਲਾ ਮਾਂ ਦਾ ਜਿਨਸੀ ਸ਼ੋਸ਼ਣ ਅਤੇ ਉਹਨਾਂ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਮੀਡੀਆ ਖ਼ਬਰਾਂ ਮੁਤਾਬਕ ਵਕੀਲਾਂ ਨੇ ਦੱਸਿਆ ਕਿ ਪੁਸ਼ਕਰ ਸ਼ਰਮਾ (28) ਨੇ ਸ਼ਨੀਵਾਰ ਸਵੇਰੇ ਬੇਲੇਰੋਸ ਮਨੋਰ ਦੇ ਜਮੈਕਾ ਵਿਚ ਆਪਣੇ ਘਰ ਵਿਚ ਸਰੋਜ ਸ਼ਰਮਾ 'ਤੇ ਹਮਲਾ ਕੀਤਾ। ਦੋਸ਼ ਹੈ ਕਿ ਉਸ ਨੇ ਆਪਣੀ ਮਾਂ ਦਾ ਗਲਾ ਦਬਾ ਦਿੱਤਾ ਅਤੇ ਕਈ ਮੁੱਕੇ ਮਾਰੇ। 

'ਨਿਊਯਾਰਕ ਪੋਸਟ' ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਮਾਂ ਦਾ ਜਿਨਸੀ ਸ਼ੋਸ਼ਣ ਕਰਨ ਮਗਰੋਂ ਪੁੱਤਰ ਉਹਨਾਂ 'ਤੇ ਲਗਾਤਾਰ ਹਮਲਾ ਕਰਦਾ ਰਿਹਾ। ਇਸ ਨਾਲ ਪੀੜਤਾ ਬੇਹੋਸ਼ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਸ਼ਰਮਾ ਨੇ ਪੁਲਸ ਨੂੰ ਦੱਸਿਆ,''ਉਸ ਨੇ ਉਦੋਂ ਤੱਕ ਮਾਂ ਦਾ ਗਲਾ ਦਬਾਈ ਰੱਖਿਆ ਜਦੋਂ ਤੱਕ ਕਿ ਉਹਨਾਂ ਦੀ ਮੌਤ ਨਹੀਂ ਹੋ ਗਈ।'' ਘਟਨਾ ਦੇ ਬਾਅਦ ਸ਼ਰਮਾ 105 ਪ੍ਰੈਸਿੰਕਟ ਪਹੁੰਚਿਆ ਅਤੇ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਪੁਲਸ ਕਰਮੀਆਂ ਨੇ ਦੱਸਿਆ ਕਿ ਸਰੋਜ ਸ਼ਰਮਾ ਦੀ ਧੀ ਨੇ ਮਾਂ ਨੂੰ ਮ੍ਰਿਤਕ ਹਾਲਤ ਵਿਚ ਦੇਖਿਆ। ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸਾਂਸਦ ਨੇ ਇੰਡੀਆਨਾ 'ਚ ਮਾਰੇ ਗਏ 4 ਸਿੱਖਾਂ ਲਈ ਜਤਾਇਆ ਦੁੱਖ

ਕਵੀਂਸ ਡਿਸਟ੍ਰਿਕਟ ਦੀ ਅਟਾਰਨੀ ਮੇਲਿੰਡਾ ਕਾਟਜ਼ ਨੇ ਐਤਵਾਰ ਨੂੰ ਦੱਸਿਆ,''ਮਦਰਸ ਡੇਅ 'ਤੇ ਦੋਸ਼ੀ ਨੇ ਖੌਫਨਾਕ, ਬੇਰਹਿਮੀ ਭਰਪੂਰ ਘਟਨਾ ਨੂੰ ਅੰਜਾਮ ਦਿੱਤਾ।'' ਸ਼ਰਮਾ 'ਤੇ ਕਤਲ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਉਸ ਨੂੰ ਜਮਾਨਤ ਨਹੀਂ ਮਿਲੇਗੀ ਅਤੇ ਮਾਮਲੇ ਵਿਚ ਅਦਾਲਤ ਵਿਚ 24 ਮਈ ਨੂੰ ਸੁਣਵਾਈ ਹੋਵੇਗੀ।ਸ਼ਰਮਾ ਦੇ ਗੁਆਂਢੀ ਕੇਲਵਿਨ ਨੇ ਦੱਸਿਆ ਕਿ ਉਸ ਨੂੰ ਪਤਾ ਚੱਲਿਆ ਸੀ ਕਿ ਸ਼ਰਮਾ ਕੁਝ ਮਾਨਸਿਕ ਪਰੇਸ਼ਾਨੀਆਂ ਨਾਲ ਜੂਝ ਰਿਹਾ ਸੀ ਪਰ ਇਸ ਤਰ੍ਹਾਂ ਦੀ ਘਟਨਾ ਬਾਰੇ ਵਿਚ ਜਾਣ ਕੇ ਉਹ ਹੈਰਾਨ ਹੈ।


author

Vandana

Content Editor

Related News