ਅਮਰੀਕਾ ''ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ''ਚ ਇਕ ਭਾਰਤੀ ਗ੍ਰਿਫਤਾਰ
Tuesday, Jun 30, 2020 - 06:29 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਇਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਉਹ ਇਕ ਟਰੱਕ ਵਿਚ ਕਰੀਬ 1000 ਕਿਲੋਗ੍ਰਾਮ ਗਾਂਜਾ ਲੈ ਕੇ ਕੈਨੇਡਾ ਤੋਂ ਅਮਰੀਕਾ ਆ ਰਿਹਾ ਸੀ।ਪਿਛਲੇ ਇਕ ਪੰਦਰਵਾੜੇ ਵਿਚ ਇਹ ਤੀਜਾ ਭਾਰਤੀ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਪਰਾਧ ਸਾਬਤ ਹੋਣ 'ਤੇ ਉਸ ਨੂੰ ਘੱਟੋ-ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਚ ਸਿੱਖਾਂ ਦੀ ਵੱਡੀ ਪ੍ਰਾਪਤੀ, ਸਾਂਝੇ ਤੌਰ 'ਤੇ ਇੱਕ ਅਹਿਮ ਬਿੱਲ ਪਾਸ
ਅਧਿਕਾਰੀ ਨੇ ਦੱਸਿਆ ਕਿ ਪ੍ਰਬਜੋਤ ਨਾਗਰਾ (26) ਪੀਸ ਬ੍ਰਿਜ ਪੋਰਟ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਦੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ 25 ਜੂਨ ਦੀ ਅੱਧੀ ਰਾਤ ਤੋਂ ਠੀਕ ਪਹਿਲਾਂ ਹੋਈ। ਉਹ ਜਿਹੜਾ ਟਰੱਕ ਚਲਾ ਰਿਹਾ ਸੀ ਉਸ ਦਾ ਲਾਈਸੈਂਸ ਨੰਬਰ ਕੈਨੇਡਾ ਦਾ ਓਂਟਾਰੀਓ ਦਾ ਹੈ। ਇਕ ਈ-ਘੋਸ਼ਣਾ ਪੱਤਰ ਦੇ ਮੁਤਾਬਕ ਟਰੱਕ ਵਿਚ 55 ਕੰਟੇਨਰ ਸਨ। ਟਰੱਕ ਦੀ ਐਕਸ ਰੇਅ ਜਾਂਚ ਕੀਤੀ ਗਈ, ਜਿਸ ਵਿਚ ਟਰੱਕ ਵਿਚ ਕੁਝ ਸ਼ੱਕੀ ਦਿਸਿਆ। ਇਸ ਦੇ ਬਾਅਦ ਟਰੱਕ ਦੀ ਪੀਸ ਬ੍ਰਿਜ ਗੋਦਾਮ ਵਿਚ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਉਸ ਵਿਚੋਂ ਕਰੀਬ 8,320 ਪੈਕੇਟ ਮਿਲੇ ਜਿਹਨਾਂ ਵਿਚ ਕਰੀਬ 9,472 ਪੌਂਡ ਗਾਂਜਾ ਬਰਾਮਦ ਹੋਇਆ।