ਅਮਰੀਕਾ-ਮੈਕਸੀਕੋ ਸਰਹੱਦ ''ਤੇ ਮਿਲੀ ਬੱਚੀ ਦੀ ਲਾਸ਼, ਭਾਰਤੀ ਹੋਣ ਦਾ ਸ਼ੱਕ

06/14/2019 3:46:50 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ-ਮੈਕਸੀਕੋ ਸਰਹੱਦੀ ਖੇਤਰ ਦੇ ਦੂਰ ਦੁਰਾਡੇ ਅਤੇ ਖਾਲੀ ਖੇਤਰ ਵਿਚ 7 ਸਾਲ ਦੀ ਇਕ ਬੱਚੀ ਦੀ ਲਾਸ਼ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬੱਚੀ ਭਾਰਤੀ ਹੈ। ਅਮਰੀਕੀ ਕਸਟਮ ਅਤੇ ਸੀਮਾ ਸੁਰੱਖਿਆ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਅਮਰੀਕੀ ਸੀਮਾ ਗਸ਼ਤ ਦੇ ਕਰਮੀਆਂ ਨੇ ਅਰੀਜ਼ੋਨਾ ਦੇ ਲੁਕੇਵੇਲ ਤੋਂ 27 ਕਿਲੋਮੀਟਰ ਪੱਛਮ ਵਿਚ ਬੁੱਧਵਾਰ ਨੂੰ ਬੱਚੀ ਦੀ ਲਾਸ਼ ਬਰਾਮਦ ਕੀਤੀ। 

ਟਸਕਨ ਪ੍ਰਮੁੱਖ ਗਸਤ ਏਜੰਟ ਨੇ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਉਸ ਛੋਟੀ ਬੱਚੀ ਅਤੇ ਉਸ ਦੇ ਪਰਿਵਾਰ ਨਾਲ ਹੈ। ਏਜੰਸੀ ਨੇ ਇਕ ਬਿਆਨ ਵਿਚ ਦੱਸਿਆ ਕਿ ਅਸਲ ਵਿਚ ਇਹ ਬੱਚੀ 4 ਹੋਰ ਲੋਕਾਂ ਨਾਲ ਯਾਤਰਾ ਕਰ ਰਹੀ ਸੀ ਅਤੇ ਉਸ ਨੂੰ ਮਨੁੱਖੀ ਤਸਕਰਾਂ ਨੇ ਸਰਹੱਦ ਨੇੜੇ ਛੱਡ ਦਿੱਤਾ ਸੀ। ਤਸਕਰਾਂ ਨੇ ਇੱਥੇ ਲੋਕਾਂ ਨੂੰ ਖਤਰਨਾਕ ਸਥਾਨ ਤੋਂ ਲੰਘਣ ਦਾ ਆਦੇਸ਼ ਦਿੱਤਾ ਸੀ। ਗਸ਼ਤ ਅਧਿਕਾਰੀਆਂ ਨੂੰ ਇਹ ਜਾਣਕਾਰੀ ਦੋ ਭਾਰਤੀ ਔਰਤਾਂ ਤੋਂ ਪੁੱਛਗਿੱਛ ਦੌਰਾਨ ਮਿਲੀ। ਇਹ ਔਰਤਾਂ ਪੁੱਛਗਿੱਛ ਦੌਰਾਨ ਦੱਸ ਰਹੀਆਂ ਸਨ ਕਿ ਉਹ ਅਮਰੀਕਾ ਕਿਵੇਂ ਪਹੁੰਚੀਆਂ ਅਤੇ ਕਿਵੇਂ ਇਕ ਮਹਿਲਾ ਅਤੇ ਦੋ ਬੱਚੇ ਕੁਝ ਘੰਟੇ ਪਹਿਲਾਂ ਉਨ੍ਹਾਂ ਤੋਂ ਵੱਖ ਹੋ ਗਏ। 

ਇਹ ਜਾਣਕਾਰੀ ਮਿਲਣ ਦੇ ਬਾਅਦ ਕਰਮੀਆਂ ਨੂੰ ਸਬੰਧਤ ਖੇਤਰ ਵਿਚ ਬੱਚੀ ਦੀ ਲਾਸ਼ ਮਿਲੀ। ਭਾਵੇਂਕਿ ਅਮਰੀਕਾ ਸੀਮਾ ਗਸ਼ਤ ਅਧਿਕਾਰੀਆਂ ਨੂੰ ਪੈਰਾਂ ਦੇ ਨਸ਼ਾਨ ਮਿਲੇ ਹਨ, ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਬਾਕੀ ਮੈਂਬਰ ਵਾਪਸ ਮੈਕਸੀਕੋ ਚਲੇ ਗਏ ਹਨ।


Vandana

Content Editor

Related News