ਅਮਰੀਕੀ ਸੂਬੇ ਫਲੋਰੀਡਾ ''ਚ ਹੜ੍ਹ ਦਾ ਖਤਰਾ, ਚਿਤਾਵਨੀ ਜਾਰੀ

04/04/2021 5:51:24 PM

ਮਿਆਮੀ (ਭਾਸ਼ਾ): ਅਮਰੀਕਾ ਦੇ ਫਲੋਰੀਡਾ ਰਾਜ ਦੇ ਉੱਤਰ ਬ੍ਰੈਡੰਟਨ ਸਥਿਤ ਟਾਮਪਾ ਬੇਅ ਦੇ ਇਲਾਕੇ ਵਿਚ ਗੰਦੇ ਪਾਣੀ ਦੀ ਲੀਕੇਜ਼ ਅਤੇ ਹੜ੍ਹ ਦੇ ਖਤਰੇ ਦੇ ਮੱਦੇਨਜ਼ਰ ਰਾਜ ਦੇ ਗਵਰਨਰ ਰੋਨ ਡੀਸੈਨਟਿਸ ਨੇ ਸ਼ਨੀਵਾਰ ਨੂੰ ਇਲਾਕੇ ਵਿਚ ਐਮਰਜੈਂਸੀ ਦੀ ਘੋਸਣਾ ਕੀਤੀ ਹੈ। ਫਲੋਰੀਡਾ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਹਾਈਵੇਅ 'ਤੇ ਬਣੇ 300 ਤੋਂ ਵੱਧ ਘਰਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲਿਜਾਣ ਦਾ ਆਦੇਸ਼ ਦਿੱਤਾ। 

ਅਧਿਕਾਰੀਆਂ ਨੇ ਦੱਸ਼ਿਆ ਕਿ ਪਿਨੇ ਪੁਆਇੰਟ ਜਲ ਭੰਡਾਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਐੱਸ.ਐੱਮ.ਐੱਸ. ਭੇਜ ਕੇ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਇਲਾਕੇ ਨੂੰ ਖਾਲੀ ਕਰ ਦੇਣ ਕਿਉਂਕਿ ਜਲ ਭੰਡਾਰ ਦਾ ਟੁੱਟਣਾ ਤੈਅ ਹੈ। ਫਲੋਰੀਡਾ ਦੇ ਵਾਤਾਵਰਨ ਰੱਖਿਆ ਵਿਭਾਗ ਨੇ ਦੱਸਿਆ ਕਿ 77 ਏਕੜ ਦੇ ਜਲ ਭੰਡਾਰ ਦੀ ਇਕ ਕੰਧ ਵਿਚ ਦਰਾੜ ਆ ਗਈ ਹੈ। ਉਹਨਾਂ ਨੇ ਦੱਸਿਆ ਕਿ 25 ਫੁੱਟ ਡੂੰਘੇ ਜਲ ਭੰਡਾਰ ਵਿਚ ਲੱਖਾਂ ਗੈਲਨ ਪਾਣੀ ਹੈ ਜਿਸ ਵਿਚ ਗੰਧਕ ਅਤੇ ਨਾਈਟ੍ਰੋਜਨ ਮਿਲਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਇੰਡੋਨੇਸ਼ੀਆ 'ਚ ਜ਼ਮੀਨ ਖਿਸ਼ਕਣ ਅਤੇ ਹੜ੍ਹ ਨਾਲ 23 ਲੋਕਾਂ ਦੀ ਮੌਤ

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਰਾੜ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼ਨੀਵਾਰ ਸਵੇਰੇ ਤੱਕ ਕੀਤੀ ਗਈ ਕੋਸ਼ਿਸ਼ ਦੇ ਬਾਵਜੂਦ ਸਫਲਤਾ ਨਹੀਂ ਮਿਲੀ। ਮੈਨਾਟੀ ਕਾਊਂਟੀ ਦੇ ਪ੍ਰਸ਼ਾਸਕ ਸਕੌਟ ਹੋਪਸ ਨੇ ਸ਼ਨੀਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਭ ਤੋਂ ਚਿੰਤਾਜਨਕ ਤੱਥ ਇਹ ਹੈ ਕਿ ਜਲ ਭੰਡਾਰ ਦੇ ਰੁੜ੍ਹਨ ਨਾਲ ਇਲਾਕੇ ਵਿਚ ਹੜ੍ਹ ਆਉਣ ਦਾ ਖਤਰਾ ਹੈ। ਉਹਨਾਂ ਨੇ ਕਿਹਾ,''ਅਸੀਂ 2.3 ਅਰਬ ਲੀਟਰ ਪਾਣੀ ਦੀ ਗੱਲ ਕਰ ਰਹੇ ਹਾਂ ਜੋ ਕੁਝ ਮਿੰਟਾਂ ਵਿਚ ਇਲਾਕੇ ਵਿਚ ਫੈਲ ਕੇ ਹੜ੍ਹ ਜਿਹੇ ਹਾਲਾਤ ਪੈਦਾ ਕਰ ਸਕਦਾ ਹੈ।


Vandana

Content Editor

Related News